ਵੱਡੇ ਬਾਦਲ ਨਾਲ ਹੁਣ ਕੋਈ ਰਿਸ਼ਤਾ ਨਹੀਂ : ਢੀਂਡਸਾ
Published : Jul 6, 2020, 7:42 am IST
Updated : Jul 6, 2020, 8:11 am IST
SHARE ARTICLE
Sukhdev Singh Dhindsa
Sukhdev Singh Dhindsa

'ਅਕਾਲੀ ਦਲ ਦੇ ਮਾੜੇ ਹਸ਼ਰ ਲਈ ਸੁਖਬੀਰ ਹੀ ਨਹੀਂ ਵੱਡਾ ਬਾਦਲ ਵੀ ਬਰਾਬਰ ਦਾ ਜ਼ਿੰਮੇਵਾਰ'

ਚੰਡੀਗੜ੍ਹ: ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਸਪੱਸ਼ਟ ਕਹਿ ਦਿਤਾ ਹੈ ਕਿ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਹੁਣ ਕਿਸੇ ਕਿਸਮ ਦਾ ਕੋਈ ਰਿਸ਼ਤਾ ਨਹੀਂ ਰਿਹਾ। ਉਨ੍ਹਾਂ ਇਹ ਵੀ ਐਲਾਨ ਕੀਤਾ ਹੈ ਕਿ ਉਹ ਭਵਿੱਖ ਵਿਚ ਕਦੇ ਵੀ ਬਾਦਲ ਪਰਵਾਰ ਨਾਲ ਜਾਂ ਉਨ੍ਹਾਂ ਦੀ ਪਾਰਟੀ ਨਾਲ ਕੋਈ ਸਿਆਸੀ ਸਾਂਝ ਨਹੀਂ ਪਾਉਣਗੇ, ਫਿਰ ਭਾਵੇਂ ਉਹ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਸਥਿਤੀ ਹੀ ਕਿਉਂ ਨਾ ਹੋਵੇ।

Sukhdev Singh DhindsaSukhdev Singh Dhindsa

ਉਨ੍ਹਾਂ ਕਿਹਾ ਕਿ ਇਹ ਪ੍ਰਕਾਸ਼ ਸਿੰਘ ਬਾਦਲ ਹੀ ਸਨ ਜਿਨ੍ਹਾਂ ਨੇ ਪੁੱਤਰ ਮੋਹ ਵਿਚ ਫਸ ਕੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦਾ ਪ੍ਰਧਾਨ ਬਣਾ ਕੇ ਅਕਾਲੀ ਸਿਧਾਂਤਾਂ ਨੂੰ ਛਿੱਕੇ ਟੰਗ ਦਿਤਾ ਸੀ। ਸਵਾਲਾਂ ਦੇ ਜਵਾਬ ਦਿੰਦਿਆਂ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਦਾ 2017 ਵਿਧਾਨ ਸਭਾ ਚੋਣਾਂ ਤੋਂ ਜ਼ਿਆਦਾ ਮਾੜਾ ਹਸ਼ਰ ਕਦੇ ਵੀ ਨਹੀਂ ਹੋਇਆ ਤੇ ਕੁਰਬਾਨੀਆਂ ਨਾਲ ਬਣੀ ਇਸ ਪਾਰਟੀ ਦੇ ਇਸ ਹਸ਼ਰ ਲਈ 'ਸੁਖਬੀਰ ਐਂਡ ਪਾਰਟੀ' ਦੇ ਨਾਲ-ਨਾਲ ਵੱਡੇ ਬਾਦਲ ਵੀ ਬਰਾਬਰ ਦੇ ਜ਼ਿੰਮੇਵਾਰ ਹਨ।

Sukhbir Badal and Sukhdev Singh DhindsaSukhdev Singh Dhindsa

ਉਨ੍ਹਾਂ ਕਿਹਾ ਕਿ ਬਾਦਲ ਦਲ ਦੇ ਕਈ ਵੱਡੇ ਨੇਤਾ ਸਾਡੇ ਨਾਲ ਆਉਣ ਲਈ ਤਿਆਰ ਬੈਠੇ ਹਨ, ਉਹ ਸਿਰਫ਼ ਸੱਤ ਜੁਲਾਈ ਦੀ ਲੁਧਿਆਣਾ ਬੈਠਕ ਦੇ ਨਵੀਂ ਸਿਆਸੀ ਪਾਰਟੀ ਬਾਰੇ ਐਲਾਨ ਨਾਮੇ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਵਿਧਾਨ ਸਭਾ ਚੋਣਾਂ 2022 ਲਈ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਸੱਭ ਨਾਲ ਮਸ਼ਵਰੇ ਤੋਂ ਬਾਅਦ ਹੋਵੇਗਾ।

Sukhdev Singh DhindsaSukhdev Singh Dhindsa

ਉਨ੍ਹਾਂ ਟਕਸਾਲੀ ਅਕਾਲੀ ਦਲ ਨਾਲ ਤਾਜ਼ਾ ਉਤਪੰਨ ਹੋਏ ਅੰਸ਼ਕ ਵਖਰੇਵੇਂ ਨੂੰ ਬਹੁਤਾ ਤੂਲ ਨਾ ਦਿੰਦਿਆਂ ਕਿਹਾ ਕਿ ਸੰਭਾਵੀ ਤੀਜੇ ਗਠਜੋੜ ਵਿਚ ਬਾਦਲ ਦਲ ਅਤੇ ਕਾਂਗਰਸ ਪਾਰਟੀ ਤੋਂ ਬਗੈਰ ਸਾਰੀਆਂ ਸਿਆਸੀ ਧਿਰਾਂ ਦਾ ਸਵਾਗਤ ਹੈ।

Sukhdev Singh DhindsaSukhdev Singh Dhindsa

ਬ੍ਰਹਮਪੁਰਾ ਨੇ ਮੀਡੀਆ ਤੋਂ ਬਣਾਈ ਅੰਸ਼ਕ ਦੂਰੀ, ਬੇਵਜ੍ਹਾ ਵੱਖਰੇਵੇਂ ਪੈਦਾ ਹੋ ਰਹੇ ਹੋਣ ਦਾ ਖਦਸ਼ਾ- ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਕਰਤਾ-ਧਰਤਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਰਗਰਮ ਮੀਡੀਆ ਤੋਂ ਇਨ੍ਹੀ ਦਿਨੀਂ ਅੰਸ਼ਕ ਦੂਰੀ ਬਣਾ ਲਈ ਹੈ। ਪਰੰਪਰਾ ਦੇ ਨੇੜਲੇ ਸੂਤਰਾਂ ਮੁਤਾਬਕ ਇਸ ਦਾ ਕਾਰਨ ਪਿਛਲੇ ਕੁੱਝ ਇਕ ਦਿਨਾਂ ਤੋਂ ਟਕਸਾਲੀ ਅਕਾਲੀ ਦਲ ਖ਼ਾਸਕਰ ਸੁਖਦੇਵ ਸਿੰਘ ਢੀਂਡਸਾ ਨਾਲ ਰਿਸ਼ਤਿਆਂ ਨੂੰ ਲੈ ਕੇ ਹੋ ਰਹੀ ਰੀਪੋਰਟਿੰਗ ਤੋਂ ਬ੍ਰਹਮਪੁਰਾ ਕਾਫ਼ੀ ਖਫ਼ਾ ਅਤੇ ਨਿਰਾਸ਼ ਦੱਸੇ ਜਾ ਰਹੇ ਹਨ।

Sukhdev Singh DhindsaSukhdev Singh Dhindsa

ਇਨ੍ਹੀਂ ਦਿਨੀਂ ਚੰਡੀਗੜ੍ਹ ਵਿਚ ਜ਼ੇਰੇ ਇਲਾਜ ਜਥੇਦਾਰ ਬ੍ਰਹਮਪੁਰਾ ਦਾ ਮੰਨਣਾ ਹੈ ਕਿ ਮੀਡੀਆ ਦਾ ਇੱਕ ਹਿਸਾ ਉਨ੍ਹਾਂ ਦੇ ਬਿਆਨਾਂ ਨੂੰ ਤੋੜ-ਮਰੋੜ ਕੇ ਜਾ ਸਹੀ ਰੂਪ ਵਿਚ ਪੇਸ਼ ਨਹੀਂ ਕਰ ਸਕ ਰਿਹਾ। ਜਿਸ ਕਾਰਨ ਉਨ੍ਹਾਂ ਅਤੇ ਢੀਂਡਸਾ ਵਿਚਕਾਰ ਬੇਲੋੜੀ ਦੂਰੀ ਤੇ ਕੁੜੱਤਣ ਪਨਪੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement