
ਨਿਯੁਕਤ ਕੀਤਾ ਐਨ.ਐਸ.ਯੂ.ਆਈ. ਦਾ ਇੰਚਾਰਜ
ਚੰਡੀਗੜ੍ਹ : ਕਾਂਗਰਸ ਨੇ ਵੀਰਵਾਰ ਨੂੰ ਕਨ੍ਹਈਆ ਕੁਮਾਰ ਨੂੰ ਆਪਣੀ ਵਿਦਿਆਰਥੀ ਵਿੰਗ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨ.ਐਸ.ਯੂ.ਆਈ.) ਦਾ ਇੰਚਾਰਜ ਨਿਯੁਕਤ ਕੀਤਾ ਹੈ। ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਪ੍ਰੈਸ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ: ਸੁੱਕੇ ਪਰਸ਼ਾਦਿਆਂ ਵਿਚ ਘਪਲੇ ਦਾ ਮਾਮਲਾ: ਮੁਅੱਤਲ ਮੁਲਾਜ਼ਮਾਂ ਦੇ ਬਾਗ਼ੀ ਸੁਰ
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਤੁਰਤ ਪ੍ਰਭਾਵ ਨਾਲ ਕਨ੍ਹਈਆ ਕੁਮਾਰ ਨੂੰ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨ.ਐਸ.ਯੂ.ਆਈ.) ਦਾ ਏ.ਆਈ.ਸੀ.ਸੀ. ਇੰਚਾਰਜ ਨਿਯੁਕਤ ਕੀਤਾ ਹੈ। ਕਨ੍ਹਈਆ ਕੁਮਾਰ ਜੇ.ਐਨ.ਯੂ. ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਸਤੰਬਰ 2021 ਵਿਚ ਸੀ.ਪੀ.ਆਈ. ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਸਨ।