Lok Sabha Elections: ਜੇਕਰ ਕਾਂਗਰਸ ਸੱਤਾ ਵਿਚ ਆਈ ਤਾਂ ਦੇਵਾਂਗੇ 30 ਲੱਖ ਸਰਕਾਰੀ ਨੌਕਰੀਆਂ: ਰਾਹੁਲ ਗਾਂਧੀ
Published : Mar 7, 2024, 3:22 pm IST
Updated : Mar 7, 2024, 3:22 pm IST
SHARE ARTICLE
Rahul Gandhi promises 30 lakh government jobs amid Lok Sabha Elections
Rahul Gandhi promises 30 lakh government jobs amid Lok Sabha Elections

ਰਾਹੁਲ ਗਾਂਧੀ ਅਪਣੀ 'ਭਾਰਤ ਜੋੜੋ ਨਿਆਂ ਯਾਤਰਾ' ਤਹਿਤ ਬਾਂਸਵਾੜਾ 'ਚ ਆਯੋਜਤ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ।

Lok Sabha Elections: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕੇਂਦਰ 'ਚ ਪਾਰਟੀ ਦੀ ਸਰਕਾਰ ਬਣਨ 'ਤੇ ਨੌਜਵਾਨਾਂ ਨੂੰ 30 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ। ਰਾਹੁਲ ਗਾਂਧੀ ਅਪਣੀ 'ਭਾਰਤ ਜੋੜੋ ਨਿਆਂ ਯਾਤਰਾ' ਤਹਿਤ ਬਾਂਸਵਾੜਾ 'ਚ ਆਯੋਜਤ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ।

ਨੌਜਵਾਨਾਂ, ਗਰੀਬਾਂ ਅਤੇ ਹੋਰ ਵਰਗਾਂ ਲਈ ਪਾਰਟੀ ਦੇ ਪ੍ਰਸਤਾਵਿਤ ਕਦਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ''ਕਾਂਗਰਸ ਪਾਰਟੀ ਨੌਜਵਾਨਾਂ ਲਈ ਕੀ ਕਰਨ ਜਾ ਰਹੀ ਹੈ? ਪਹਿਲਾ ਕਦਮ, ਅਸੀਂ ਗਿਣਿਆ ਹੈ - ਭਾਰਤ ਵਿਚ 30 ਲੱਖ ਸਰਕਾਰੀ ਅਸਾਮੀਆਂ ਖਾਲੀ ਹਨ... (ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਜੀ ਉਨ੍ਹਾਂ ਨੂੰ ਨਹੀਂ ਭਰ ਰਹੇ। ਭਾਜਪਾ ਉਨ੍ਹਾਂ ਨੂੰ ਨਹੀਂ ਭਰਦੀ। ਸਰਕਾਰ 'ਚ ਆਉਣ ਤੋਂ ਬਾਅਦ ਸੱਭ ਤੋਂ ਪਹਿਲਾਂ ਅਸੀਂ ਇਹ 30 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਕੰਮ ਕਰਾਂਗੇ।''

ਉਨ੍ਹਾਂ ਕਿਹਾ, ''ਇਹ ਪੰਜ ਇਤਿਹਾਸਕ ਕੰਮ ਹਨ... ਨੌਜਵਾਨਾਂ ਲਈ ਭਰਤੀ ਭਰੋਸਾ... 30 ਲੱਖ ਖਾਲੀ ਅਸਾਮੀਆਂ ਨੂੰ ਭਰਨਾ, ਪਹਿਲੀ ਨੌਕਰੀ ਪੱਕੀ ਕਰਨਾ, ਪੇਪਰ ਲੀਕ ਤੋਂ ਮੁਕਤੀ, 'ਯੁਵਾ ਰੋਸ਼ਨੀ' ਤਹਿਤ ਜ਼ਿਲ੍ਹਿਆਂ ਵਿਚ ਗਿਗ ਵਰਕਰਾਂ ਅਤੇ ਸਟਾਰਟਅੱਪਾਂ ਲਈ ਸਮਾਜਿਕ ਸੁਰੱਖਿਆ ਲਈ 5,000 ਕਰੋੜ ਰੁਪਏ... ਅਸੀਂ ਇਹ ਤੁਹਾਡੇ ਲਈ ਕਰਨ ਜਾ ਰਹੇ ਹਾਂ।''

ਕਾਂਗਰਸੀ ਆਗੂ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੀ ਕਾਨੂੰਨੀ ਗਾਰੰਟੀ ਦੇਣ ਦਾ ਵਾਅਦਾ ਕੀਤਾ ਗਿਆ ਹੈ। ਉਨ੍ਹਾਂ ਕਿਹਾ, ''ਪਾਣੀ ਅਤੇ ਜੰਗਲਾਂ ਲਈ ਆਦਿਵਾਸੀਆਂ ਦੀ ਲੜਾਈ ਸਾਡੀ ਲੜਾਈ ਹੈ। ਅਸੀਂ ਤੁਹਾਡੇ ਨਾਲ ਖੜੇ ਹਾਂ।'' ਇਸ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਵੀ ਜਨ ਸਭਾ ਨੂੰ ਸੰਬੋਧਨ ਕੀਤਾ।

(For more Punjabi news apart from Rahul Gandhi promises 30 lakh government jobs amid Lok Sabha Elections, stay tuned to Rozana Spokesman)

Location: India, Rajasthan, Jaipur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement