
ਆਮ ਆਦਮੀ ਪਾਰਟੀ ਨੂੰ ਮਿਲੀਆਂ ਵਿਰੋਧੀ ਪਾਰਟੀ ਦਾ ਸਮਰਥਨ
ਕਾਂਗਰਸੀ ਮੇਅਰ ਨੀਤਿਕਾ ਭੱਲਾ ਨੂੰ ਅਹੁਦੇ ਤੋਂ ਹਟਾਉਣ ਲਈ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਹਲਕਾ ਵਿਧਾਇਕ ਵਲੋਂ ਬੇਭਰੋਸਗੀ ਮਤਾ ਜੁਆਇੰਟ ਕਮਿਸ਼ਨਰ ਗੁਰਪ੍ਰੀਤ ਸਿੰਘ ਨੂੰ ਸੌਂਪਿਆ
ਮੋਗਾ : ਮੋਗਾ ਨਗਰ ਨਿਗਮ ਨੂੰ ਜਲਦੀ ਹੀ ਨਵਾਂ ਮੇਅਰ ਮਿਲ ਸਕਦਾ ਹੈ। ਆਮ ਆਦਮੀ ਪਾਰਟੀ ਦੇ ਹੱਕ ਵਿਚ ਅੱਜ 42 ਦੇ ਕਰੀਬ ਕੌਂਸਲਰਾਂ ਨੇ ਵਿਧਾਇਕ ਅਮਨਦੀਪ ਕੌਰ ਅਰੋੜਾ ਦੇ ਹੱਕ ਵਿਚ ਬੇਭਰੋਸਗੀ ਦਾ ਵੋਟ ਪਾ ਕੇ ਮੋਗਾ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਨੂੰ ਦਿਤਾ।
ਇਹ ਵੀ ਪੜ੍ਹੋ: ਬਲਵੰਤ ਸਿੰਘ ਰਾਜੋਆਣਾ ਵਲੋਂ ਫਾਂਸੀ ਨੂੰ ਉਮਰ ਕੈਦ 'ਚ ਬਦਲਣ ਵਾਲੀ ਅਪੀਲ ਵਾਪਸ ਲੈਣ ਦੀ ਮੰਗ
ਦੱਸ ਦੇਈਏ ਕਿ ਮੋਗਾ ਨਗਰ ਨਿਗਮ ਦੀਆਂ ਚੋਣਾਂ 13 ਫਰਵਰੀ 2021 ਨੂੰ ਹੋਈਆਂ ਸਨ। ਜਾਣਕਾਰੀ ਅਨੁਸਾਰ ਮੋਗਾ ਦੇ 50 ਵਾਰਡਾਂ ਵਿਚੋਂ 20 ਕੌਂਸਲਰ ਕਾਂਗਰਸ ਪਾਰਟੀ ਦੇ, 10 ਆਜ਼ਾਦ, 4 ਆਮ ਆਦਮੀ ਪਾਰਟੀ ਦੇ ਅਤੇ 15 ਕੌਂਸਲਰ ਅਕਾਲੀ ਦਲ ਦੇ ਜਦਕਿ 1 ਭਾਜਪਾ ਦਾ ਕੌਂਸਲਰ ਜੇਤੂ ਰਿਹਾ ਸੀ। ਉਸ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਅਤੇ ਕਾਂਗਰਸ ਪਾਰਟੀ ਦੇ 20 ਕੌਂਸਲਰ ਅਤੇ 10 ਆਜ਼ਾਦ ਕੌਂਸਲਰ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਸਨ ਅਤੇ 13 ਮਈ ਨੂੰ ਕਾਂਗਰਸ ਪਾਰਟੀ ਨੇ ਆਪਣਾ ਨਗਰ ਨਿਗਮ ਮੇਅਰ ਬਣਾਇਆ ਸੀ। ਪਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰ ਦੇ ਕੰਮਕਾਜ ਨੂੰ ਦੇਖਦੇ ਹੋਏ 7 ਦੇ ਕਰੀਬ ਅਕਾਲੀ ਦਲ ਦੇ ਕੌਂਸਲਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਅਤੇ 28 ਕਾਂਗਰਸੀ ਕੌਂਸਲਰ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ।
ਇਸ ਦੇ ਨਾਲ ਹੀ ਕੁਝ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ। ਜਿਸ ਕਾਰਨ ਅੱਜ ਮੋਗਾ ਤੋਂ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਕਰੀਬ 42 ਕੌਂਸਲਰਾਂ ਨਾਲ ਮਿਲ ਕੇ ਬੇਭਰੋਸਗੀ ਦਾ ਮਤਾ ਪੇਸ਼ ਕੀਤਾ।ਜ਼ਿਕਰਯੋਗ ਹੈ ਕਿ ਹੁਣ ਮੋਗਾ ਨਗਰ ਨਿਗਮ ਦੀ ਮੇਅਰ ਨਿਤਿਕਾ ਭੱਲਾ ਜੋ ਕਿ ਕਾਂਗਰਸ ਦੇ ਹਨ, ਨੂੰ ਹੁਣ ਅਪਣਾ ਬਹੁਮਤ ਸਾਬਤ ਕਰਨਾ ਪਵੇਗਾ ਨਹੀਂ ਤਾਂ ਮੋਗਾ ਨਗਰ ਨਿਗਮ ਨੂੰ ਜਲਦੀ ਹੀ ਆਪ ਦਾ ਮੇਅਰ ਮਿਲ ਜਾਵੇਗਾ।