Rahul Gandhi News: ਸ਼ੇਅਰ ਬਾਜ਼ਾਰ ’ਚ 4 ਜੂਨ ਨੂੰ ਹੋਇਆ ਵੱਡਾ ਘਪਲਾ, ਜੇ.ਪੀ.ਸੀ ਜਾਂਚ ਕਰਵਾਈ ਜਾਵੇ : ਰਾਹੁਲ ਗਾਂਧੀ
Published : Jun 7, 2024, 9:41 am IST
Updated : Jun 7, 2024, 9:41 am IST
SHARE ARTICLE
Rahul Gandhi demands JPC to examine Modi, Shah’s role in ‘stock market scam’
Rahul Gandhi demands JPC to examine Modi, Shah’s role in ‘stock market scam’

ਮੋਦੀ ਤੇ ਸ਼ਾਹ ਨੇ ਪੰਜ ਕਰੋੜ ਨਿਵੇਸ਼ਕਾਂ ਨੂੰ ਸ਼ੇਅਰ ਖ਼੍ਰੀਦਣ ਦੀ ਸਲਾਹ ਕਿਉਂ ਦਿਤੀ ਸੀ?

Rahul Gandhi News:  ਲੋਕ ਸਭਾ ਚੋਣਾਂ ਤੋਂ ਬਾਅਦ ਸ਼ੇਅਰ ਬਾਜ਼ਾਰ ਵਿਚ ਆਈ ਭਾਰੀ ਗਿਰਾਵਟ ਨੂੰ ਲੈ ਕੇ ਕਾਂਗਰਸ ਸੰਸਦ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਸਮੇਤ ਪੂਰੀ ਭਾਜਪਾ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ।

ਰਾਏਬਰੇਲੀ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਚੁਣੇ ਗਏ ਰਾਹੁਲ ਗਾਂਧੀ ਨੇ ਕਿਹਾ ਕਿ ਸ਼ੇਅਰ ਬਾਜ਼ਾਰ ਵਿਚ ਇਹ ਵੱਡਾ ਘਪਲਾ ਸੀ ਅਤੇ ਅਸੀਂ ਇਸ ਮਾਮਲੇ ਵਿਚ ਜੇਪੀਸੀ ਦਾ ਗਠਨ ਕਰ ਕੇ ਜਾਂਚ ਦੀ ਮੰਗ ਕਰਦੇ ਹਾਂ। ਰਾਹੁਲ ਗਾਂਧੀ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸ਼ੇਅਰ ਖ਼੍ਰੀਦਣ ਦੀ ਦਿਤੀ ਗਈ ਸਲਾਹ ਅਤੇ ਫਿਰ ਚੋਣਾਂ ਤੋਂ ਬਾਅਦ ਆਏ ‘ਝੂਠੇ ਐਗਜ਼ਿਟ ਪੋਲ’ ਕਾਰਨ ਸਟਾਕ ਬਾਜ਼ਾਰ ਵਿਚ ਸਭ ਤੋਂ ਵੱਡਾ ਘਪਲਾ ਹੋਇਆ ਹੈ ਜਿਸ ਵਿਚ ਨਿਵੇਸ਼ਕਾਂ ਦਾ 30 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਉਨ੍ਹਾਂ ਕਿਹਾ ਕਿ ਇਸ ਅਪਰਾਧਿਕ ਕਾਰਵਾਈ ਵਿਚ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਐਗਜ਼ਿਟ ਪੋਲ ਕਰਨ ਵਾਲਿਆਂ ਦੀ ਭੂਮਿਕਾ ਦੀ ਜਾਂਚ ਲਈ ਇਕ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਬਣਾਈ ਜਾਣੀ ਚਾਹੀਦੀ ਹੈ।   ਰਾਹੁਲ ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ, “ਪਹਿਲੀ ਵਾਰ ਅਸੀਂ ਨੋਟ ਕੀਤਾ ਕਿ ਚੋਣਾਂ ਦੇ ਸਮੇਂ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਵਿੱਤ ਮੰਤਰੀ ਨੇ ਸ਼ੇਅਰ ਬਾਜ਼ਾਰ ’ਤੇ ਟਿੱਪਣੀ ਕੀਤੀ... ਫਿਰ 1 ਜੂਨ ਨੂੰ ਝੂਠੇ ਐਗਜ਼ਿਟ ਪੋਲ ਆਏ।’’ ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੇ ਅੰਦਰੂਨੀ ਸਰਵੇਖਣ ਵਿਚ 220 ਸੀਟਾਂ ਮਿਲ ਰਹੀਆਂ ਸਨ, ਪਰ ਐਗਜ਼ਿਟ ਪੋਲ ਵਿਚ ਜ਼ਿਆਦਾ ਸੀਟਾਂ ਦਿਖਾਈਆਂ ਗਈਆਂ ਸਨ। 

ਰਾਹੁਲ ਗਾਂਧੀ ਦਾ ਕਹਿਣਾ ਸੀ, “3 ਜੂਨ ਨੂੰ ਸ਼ੇਅਰ ਬਾਜ਼ਾਰ ਸਾਰੇ ਰਿਕਾਰਡ ਤੋੜ ਦਿੰਦਾ ਹੈ, 4 ਜੂਨ ਨੂੰ ਇਹ ਇਕਦਮ ਹੇਠਾਂ ਚਲਾ ਜਾਂਦਾ ਹੈ। ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਸੀ। ਪ੍ਰਚੂਨ ਨਿਵੇਸ਼ਕਾਂ ਦੇ 30 ਲੱਖ ਕਰੋੜ ਰੁਪਏ ਡੁੱਬ ਗਏ।’’ ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਨਿਵੇਸ਼ ਦੀ ਸਲਾਹ ਕਿਉਂ ਦਿਤੀ? ਪੰਜ ਕਰੋੜ ਨਿਵੇਸ਼ਕਾਂ ਨੂੰ ਸ਼ੇਅਰ ਖ਼੍ਰੀਦਣ ਦੀ ਸਲਾਹ ਕਿਉਂ ਦਿਤੀ ਗਈ? ਵਿਦੇਸ਼ੀ ਨਿਵੇਸ਼ਕ ਕੌਣ ਹਨ ਜਿਨ੍ਹਾਂ ਨੂੰ ਫ਼ਾਇਦਾ ਹੋਇਆ ਹੈ?

ਕਾਂਗਰਸੀ ਆਗੂ ਨੇ ਕਿਹਾ ਕਿ ਇਹ ਸ਼ੇਅਰ ਬਾਜ਼ਾਰ ਸਭ ਤੋਂ ਵੱਡਾ ਘਪਲਾ ਅਤੇ ਅਪਰਾਧਿਕ ਕਾਰਵਾਈ ਹੈ ਅਤੇ ਇਸ ਮਾਮਲੇ ਦੀ ਜਾਂਚ ਲਈ ਜੇ.ਪੀ.ਸੀ. ਦਾ ਗਠਨ ਹੋਣਾ ਚਾਹੀਦ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਇਸ ਵਿਚ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਐਗਜ਼ਿਟ ਪੋਲ ਕਰਨ ਵਾਲਿਆਂ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ।      

(For more Punjabi news apart from Rahul Gandhi demands JPC to examine Modi, Shah’s role in ‘stock market scam’, stay tuned to Rozana Spokesman)

Tags: rahul gandhi

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement