
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ ਅਪਣੀ ਪਾਰਟੀ ਲਈ ਪ੍ਰਚਾਰ ਵਿਚ ਜੁਟੀ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਕਾਂਗਰਸ ਪਾਰਟੀ ਨੂੰ ਇਕ ਕਮਜ਼ੋਰ ਪਾਰਟੀ ਕਰਾਰ ਦਿੱਤਾ ਹੈ।
ਪੁਣੇ: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 2019 ਵਿਚ ਅਪਣੀ ਪਾਰਟੀ ਲਈ ਪ੍ਰਚਾਰ ਵਿਚ ਜੁਟੀ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਕਾਂਗਰਸ ਪਾਰਟੀ ਨੂੰ ਇਕ ਕਮਜ਼ੋਰ ਪਾਰਟੀ ਕਰਾਰ ਦਿੱਤਾ ਹੈ। ਪੁਣੇ ਵਿਚ ਇਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ, ‘ਕਾਂਗਰਸ ਕਮਜ਼ੋਰ ਹੋ ਚੁੱਕੀ ਹੈ ਹੁਣ ਉਸ ਨੂੰ ਦੁਨੀਆਂ ਦਾ ਸਭ ਤੋਂ ਤਾਕਤਵਾਰ ਕੈਲਸ਼ੀਅਮ ਇੰਜੈਕਸ਼ਨ ਦੇ ਕੇ ਵੀ ਨਹੀਂ ਬਚਾਇਆ ਜਾ ਸਕਦਾ ਹੈ। ਕਾਂਗਰਸ ਨੂੰ ਕੋਈ ਵੀ ਬਚਾ ਨਹੀਂ ਸਕਦਾ ਕਿਉਂਕਿ ਉਹ ਖੁਦ ਲੜਨਾ ਨਹੀਂ ਚਾਹੁੰਦੀ’।
Asaduddin Owaisi
ਅਸਦੁਦੀਨ ਓਵੈਸੀ 21 ਅਕਤੂਬਰ ਨੂੰ ਮਹਾਰਾਸ਼ਟਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਨਤਾ ਨੂੰ ਸੰਬੋਧਨ ਕਰ ਰਹੇ ਸੀ। ਓਵੈਸੀ ਨੇ ਦਾਅਵਾ ਕੀਤਾ ਕਿ ਕਾਂਗਰਸ ਮਹਾਰਾਸ਼ਟਰ ਅਤੇ ਹਰਿਆਣਾ ਦੀਆਂ ਮਹੱਤਵਪੂਰਨ ਚੋਣਾਂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ। ਉਹਨਾਂ ਕਿਹਾ, ‘ਦੇਸ਼ ਦੇ ਸਿਆਸੀ ਨਕਸ਼ੇ ਤੋਂ ਕਾਂਗਰਸ ਦਾ ਸਫਾਇਆ ਹੋ ਚੁੱਕਾ ਹੈ’। ਇਸ ਤੋਂ ਪਹਿਲਾਂ ਓਵੈਸੀ ਨੇ ਕਿਹਾ ਸੀ, ‘ਗੋਡਸੇ ਨੇ ਗਾਂਧੀ ਨੂੰ ਗੋਲੀ ਮਾਰੀ ਸੀ ਪਰ ਮੌਜੂਦਾ ਗੋਡਸੇ ਗਾਂਧੀ ਦੇ ਹਿੰਦੋਸਤਾਨ ਨੂੰ ਖਤਮ ਕਰ ਰਹੇ ਹਨ’।
AIMIM Chief Asaduddin Owaisi in Pune: Congress has weakened, strength can't be infused into it even if the best calcium injection of the world is administered to it. They're going downwards now, no one can pick them up because they themselves aren't ready to put up a fight. 06.10 pic.twitter.com/7U5sQPHGYE
— ANI (@ANI) October 6, 2019
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਹਨਾਂ ਨੇ ਔਰੰਗਾਬਾਦ ਤੋਂ ਏਆਈਐਮਆਈਐਮ ਦੇ ਮੌਜੂਦਾ ਸੰਸਦ ਇਮਤਿਆਜ਼ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ‘ਜਦੋਂ ਦੁਨੀਆ ਇਹ ਸਮਝ ਰਹੀ ਸੀ ਕਿ ਹਿੰਦੋਸਤਾਨ ਵਿਚ ਹਰ ਪਾਸੇ ਭਾਜਪਾ ਦਾ ਤੂਫਾਨ ਚੱਲ ਰਿਹਾ ਹੈ ਤਾਂ ਲੋਕ ਮਜ਼ਾਕ ਉਡਾਉਂਦੇ ਸੀ ਕਿ ਇਮਤਿਆਜ਼ ਇੱਥੋਂ ਕਿਵੇਂ ਜਿੱਤੇਗਾ, ਕਿਉਂਕਿ ਲੋਕ ਸਮਝਦੇ ਸੀ ਕਿ ਸਾਡੀ ਕਾਮਯਾਬੀ ਹੈਦਰਾਬਾਦ ਤੱਕ ਹੀ ਰਹੇਗੀ ਪਰ ਔਰੰਗਾਬਾਦ ਤੋਂ ਅਸੀਂ ਜਿੱਤ ਹਾਸਲ ਕੀਤੀ’।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।