ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਰੈਲੀ ’ਚ ਲੋਕਾਂ ਤੋਂ ਪੁਛਿਆ: ਮੈਨੂੰ ਮੁੜ ਮੁੱਖ ਮੰਤਰੀ ਬਣਨਾ ਚਾਹੀਦੈ ਜਾਂ ਨਹੀਂ?
Published : Oct 7, 2023, 9:15 pm IST
Updated : Oct 7, 2023, 9:15 pm IST
SHARE ARTICLE
Shivraj Chauhan
Shivraj Chauhan

ਭਾਜਪਾ ਹਾਈਕਮਾਨ ਵਲੋਂ ਮੁੱਖ ਮੰਤਰੀ ਚੌਹਾਨ ਨੂੰ ਦਰਕਿਨਾਰ ਕੀਤੇ ਜਾਣ ਦੇ ਕਿਆਸੇ ਜ਼ੋਰਾਂ ’ਤੇ

ਪ੍ਰਧਾਨ ਮੰਤਰੀ ਮੋਦੀ ’ਤੇ ਦਬਾਅ ਪਾਉਣ ਲਈ ਲੋਕਾਂ ਤੋਂ ਅਜਿਹੇ ਸਵਾਲ ਪੁੱਛ ਰਹੇ ਨੇ ਮੁੱਖ ਮੰਤਰੀ : ਕਾਂਗਰਸ

ਭੋਪਾਲ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੂਬੇ ’ਚ ਇਕ ਪ੍ਰੋਗਰਾਮ ਦੌਰਾਨ ਲੋਕਾਂ ਤੋਂ ਪੁਛਿਆ ਹੈ ਕਿ ਕੀ ਉਨ੍ਹਾਂ ਨੂੰ ਮੁੜ ਮੁੱਖ ਮੰਤਰੀ ਬਣਨਾ ਚਾਹੀਦਾ ਹੈ ਅਤੇ ਕੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਮੁੜ ਸੱਤਾ ’ਚ ਲਿਆਂਦਾ ਜਾਣਾ ਚਾਹੀਦਾ ਹੈ? ਉਨ੍ਹਾਂ ਨੇ ਸ਼ੁਕਰਵਾਰ ਨੂੰ ਭੋਪਾਲ ਤੋਂ 450 ਕਿਲੋਮੀਟਰ ਤੋਂ ਵੱਧ ਦੂਰੀ ’ਤੇ ਸਥਿਤ ਡਿੰਡੋਰੀ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਸਵਾਲ ਪੁੱਛੇ।

ਇਨ੍ਹਾਂ ਸਵਾਲਾਂ ਨੂੰ ਲੈ ਕੇ ਚੌਹਾਨ ’ਤੇ ਨਿਸ਼ਾਨਾ ਲਾਉਂਦਿਆਂ ਵਿਰੋਧੀ ਪਾਰਟੀ ਕਾਂਗਸ ਨੇ ਸਨਿਚਰਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦਬਾਅ ਪਾਉਣ ਲਈ ਲੋਕਾਂ ਤੋਂ ਅਜਿਹੇ ਸਵਾਲ ਪੁਛਣੇ ਸ਼ੁਰੂ ਕਰ ਦਿਤੇ ਹਨ, ਕਿਉਂਕਿ ਮੋਦੀ ਨੇ ਪਿੱਛੇ ਜਿਹੇ ਅਪਣੇ ਭਾਸ਼ਣਾਂ ’ਚ ਮੁੱਖ ਮੰਤਰੀ ਦੇ ਨਾਂ ਦਾ ਜ਼ਿਕਰ ਕਰਨਾ ਬੰਦ ਕਰ ਦਿਤਾ ਹੈ ਅਤੇ ਉਨ੍ਹਾਂ ਨੂੰ ‘ਮੁੱਖ ਮੰਤਰੀ ਅਹੁਦੇ ਦੀ ਦੌੜ ਤੋਂ ਬਾਹਰ ਕਰ ਦਿਤਾ ਹੈ।’’

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਸਿਆਸੀ ਹਲਕਿਆਂ ’ਚ ਭਾਜਪਾ ਦੀ ਸਿਖਰਲੀ ਅਗਵਾਈ ਵਲੋਂ ਚੌਹਾਨ ਨੂੰ ਦਰਕਿਨਾਰ ਕੀਤੇ ਜਾਣ ਦੇ ਕਿਆਸੇ ਜ਼ੋਰਾਂ ’ਤੇ ਹਨ। ਆਗਾਮੀ ਚੋਣਾਂ ਲਈ ਭਾਜਪਾ ਨੇ ਕਈ ਵੱਡੇ ਆਗੂਆਂ ਨੂੰ ਉਮੀਦਵਾਰ ਬਣਾਇਆ ਹੈ ਅਤੇ ਪਾਰਟੀ ਦੇ ਸੱਤਾ ਬਰਕਰਾਰ ਰੱਖਣ ਦੀ ਸਥਿਤੀ ’ਚ ਇਨ੍ਹਾਂ ਵੱਡੇ ਆਗੂਆਂ ਨੂੰ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ।

ਚੌਹਾਨ ਨੇ ਕਿਹਾ, ‘‘ਮੈਂ ਤੁਹਾਨੂੰ ਪੁਛਣਾ ਚਾਹੁੰਦਾ ਹਾਂ ਕਿ ਮੈਂ ਚੰਗੀ ਸਰਕਾਰ ਚਲਾ ਰਿਹਾ ਹਾਂ ਜਾਂ ਖ਼ਰਾਬ। ਤਾਂ ਕੀ ਇਸ ਸਰਕਾਰ ਨੂੰ ਅੱਗੇ ਜਾਰੀ ਰਹਿਣਾ ਚਾਹੀਦਾ ਹੈ ਜਾਂ ਨਹੀਂ? ਕੀ ਮਾਮਾ (ਜਿਵੇਂ ਕਿ ਉਨ੍ਹਾਂ ਨੂੰ ਆਮ ਤੌਰ ’ਤੇ ਕਿਹਾ ਜਾਂਦਾ ਹੈ) ਨੂੰ ਮੁੱਖ ਮੰਤਰੀ ਬਣਦਾ ਚਾਹੀਦਾ ਹੈ ਜਾਂ ਨਹੀਂ?’’

ਉਨ੍ਹਾਂ ਨੇ ਰੈਲੀ ’ਚ ਮੌਜੂਦ ਲੋਕਾਂ ਤੋਂ ਇਹ ਵੀ ਪੁਛਿਆ ਕਿ ਕੀ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣੇ ਰਹਿਣਾ ਚਾਹੀਦਾ ਹੈ ਅਤੇ ਕੀ ਭਾਜਪਾ ਦੀ (ਸੂਬੇ ਅਤੇ ਕੇਂਦਰ ’ਚ) ਸੱਤਾ ਬਰਕਰਾਰ ਰਹਿਣੀ ਚਾਹੀਦੀ ਹੈ? ਰੈਲੀ ’ਚ ਮੌਜੂਦ ਲੋਕਾਂ ਨੇ ਜਦੋਂ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ‘ਹਾਂ’ ’ਚ ਦਿਤਾ ਤਾਂ ਉਨ੍ਹਾਂ ਨੇ ਕਿਹਾ, ‘‘ਤਾਂ ਭਰਾਵੋ ਅਤੇ ਭੈਣੋ, ਆਓ ਅਹਿਦ ਲਈਏ ਕਿ ਜੋ ਸਾਡਾ ਸਹਿਯੋਗ ਕਰੇਗਾ, ਅਸੀਂ ਉਸ ਦੀ ਹਮਾਇਤ ਕਰਾਂਗੇ।’’

ਚੌਹਾਨ ਦੀ ਟਿਪਣੀ ’ਤੇ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਦੀ ਮੱਧ ਪ੍ਰਦੇਸ਼ ਇਕਾਈ ਦੇ ਮੁਖੀ ਕਮਲਨਾਥ ਨੇ ਕਿਹਾ ਕਿ ਇਸ ਤੋਂ ਪਤਾ ਲਗਦਾ ਹੈ ਕਿ ਭਾਜਪਾ ਦੀ ਨਿਰਾਸ਼ਾ ਸਿਖਰਾਂ ’ਤੇ ਹੈ। ਉਨ੍ਹਾਂ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ, ‘‘ਮੱਧ ਪ੍ਰਦੇਸ਼ ਭਾਜਪਾ ’ਚ ਨਿਰਾਸ਼ਾ ਸਿਖਰਾਂ ’ਤੇ ਹੈ। ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਨਾਂ ਲੈਣਾ ਬੰਦ ਕਰ ਦਿਤਾ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਦੀ ਦੌੜ ਤੋਂ ਬਾਹਰ ਕਰ ਦਿਤਾ। ਇਸ ਦੇ ਜਵਾਬ ’ਚ ਪ੍ਰਧਾਨ ਮੰਤਰੀ ’ਤੇ ਦਬਾਅ ਬਣਾਉਣ ਲਈ ਪਹਿਲਾਂ ਤਾਂ ਮੁੱਖ ਮੰਤਰੀ ਨੇ ਜਨਤਾ ਵਿਚਕਾਰ ਇਹ ਪੁਛਣਾ ਸ਼ੁਰੂ ਕੀਤਾ ਕਿ ਮੈਂ ਚੋਣਾਂ ਲੜਾਂ ਜਾਂ ਨਾ ਲੜਾਂ ਅਤੇ ਹੁਣ ਸਿੱਧਾ ਪੁੱਛ ਰਹੇ ਹਨ ਕਿ ਪ੍ਰਧਾਨ ਮੰਤਰੀ ਬਣੇ ਰਹਿਣਾ ਚਾਹੀਦਾ ਹੈ ਜਾਂ ਨਹੀਂ।’’

ਉਨ੍ਹਾਂ ਕਿਹਾ, ‘‘ਪੀ.ਐਮ. ਅਤੇ ਸੀ.ਐਮ. ’ਚ ਜੰਗ, ਭਾਜਪਾ ’ਚ ਜੰਗ ਹੋਣਾ ਤੈਅ ਹੈ। ਜਿਨ੍ਹਾਂ ਨੂੰ ਟਿਕਟ ਮਿਲਿਆ, ਉਹ ਲੜਨ ਨੂੰ ਤਿਆਰ ਨਹੀਂ ਹਨ ਅਤੇ ਜੋ ਟਿਕਟ ਦੀ ਦੌੜ ਤੋਂ ਬਾਹਰ ਹਨ ਉਹ ਸਾਰਿਆਂ ਨਾਲ ਲੜਦੇ ਫਿਰ ਰਹੇ ਹਨ।’’

ਇਸ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਨੇ ਵੀਰਵਾਰ ਨੂੰ ਸੂਬੇ ਦੇ ਧਾਰ ਜ਼ਿਲ੍ਹੇ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਚੌਹਾਨ ਮੁੜ ਮੁੱਖ ਮੰਤਰੀ ਨਹੀਂ ਬਣਨਗੇ। ਉਨ੍ਹਾਂ ਕਿਹਾ ਸੀ, ‘‘ਪ੍ਰਧਾਨ ਮੰਤਰੀ ਮੋਦੀ ਜੀ ਇੱਥੇ ਆਉਂਦੇ ਹਨ... ਅੱਜਕੱਲ੍ਹ ਉਹ ਸ਼ਿਵਰਾਜ ਜੀ ਦਾ ਨਾਂ ਵੀ ਨਹੀਂ ਲੈਂਦੇ, ਉਹ ਸਿਰਫ਼ ਅਪਣਾ ਨਾਂ ਲੈ ਕੇ ਲੋਕਾਂ ਤੋਂ ਖ਼ੁਦ ਲਈ ਵੋਟ ਪਾਉਣ ਨੂੰ ਕਹਿ ਰਹੇ ਹਨ। ਹੁਣ ਚੌਹਾਨ ਤੁਹਾਡੇ ਮੁੱਖ ਮੰਤਰੀ ਨਹੀਂ ਬਣਨ ਜਾ ਰਹੇ।’’

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement