
'ਆਪ' ਵਲੋਂ ਜਾਰੀ ਕੀਤੇ ਗਏ ਪੋਸਟਰ 'ਚ ਅਰਵਿੰਦ ਕੇਜਰੀਵਾਲ ਨੂੰ ਜੇਲ ਦੇ ਅੰਦਰ ਦਿਖਾਇਆ ਗਿਆ ਹੈ।
Lok Sabha polls: ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਅਪਣੀ ਚੋਣ ਮੁਹਿੰਮ ਸ਼ੁਰੂ ਕਰ ਦਿਤੀ ਹੈ। 'ਜੇਲ ਦਾ ਜਵਾਬ ਵੋਟ ਨਾਲ' ਨਾਮ ਦੀ ਇਸ ਮੁਹਿੰਮ ਤਹਿਤ 'ਆਪ' ਨੇ ਕਈ ਥਾਵਾਂ 'ਤੇ ਪੋਸਟਰ ਲਗਾਏ ਹਨ। 'ਆਪ' ਵਲੋਂ ਜਾਰੀ ਕੀਤੇ ਗਏ ਪੋਸਟਰ 'ਚ ਅਰਵਿੰਦ ਕੇਜਰੀਵਾਲ ਨੂੰ ਜੇਲ ਦੇ ਅੰਦਰ ਦਿਖਾਇਆ ਗਿਆ ਹੈ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਥਿਤ ਸ਼ਰਾਬ ਘੁਟਾਲੇ ਵਿਚ ਜੇਲ ਵਿਚ ਹਨ। 'ਆਪ' ਨੇ ਜੇਲ 'ਚ ਬੰਦ ਮੁੱਖ ਮੰਤਰੀ ਨੂੰ ਅਪਣੀ ਮੁਹਿੰਮ ਦਾ ਹਿੱਸਾ ਬਣਾਇਆ ਹੈ ਅਤੇ ਪੋਸਟਰ 'ਚ ਉਨ੍ਹਾਂ ਨੂੰ ਸਲਾਖਾਂ ਪਿੱਛੇ ਦਿਖਾਇਆ ਗਿਆ ਹੈ।
ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ 'ਆਪ' ਆਗੂਆਂ ਨੇ ਕਿਹਾ, ‘ਕੇਜਰੀਵਾਲ ਦੇ ਮਿਸ਼ਨ ਨੂੰ ਅੱਗੇ ਵਧਾਉਣਾ ਸਾਡੀ ਜ਼ਿੰਮੇਵਾਰੀ ਹੈ। ਅਸੀਂ ਇਕ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦਾ ਨਾਮ 'ਜੇਲ ਕਾ ਜਵਾਬ ਵੋਟ ਸੇ' ਹੈ। ਜਿਸ ਦਿਨ ਵੋਟਾਂ ਪੈਣਗੀਆਂ ਉਸ ਦਿਨ ਜੇਲ ਦਾ ਜਵਾਬ ਮਿਲੇਗਾ। ਇਸ ਮੁਹਿੰਮ ਤਹਿਤ ਅਸੀਂ ਹਰ ਇਲਾਕੇ ਦੇ ਹਰ ਘਰ ਜਾਵਾਂਗੇ ਅਤੇ ਲੋਕਾਂ ਨਾਲ ਗੱਲਬਾਤ ਕਰਾਂਗੇ। ਅਸੀਂ ਲੜਾਂਗੇ ਅਤੇ ਵੋਟਾਂ ਨਾਲ ਜੇਲ ਦਾ ਜਵਾਬ ਦੇਵਾਂਗੇ। '
ਉਨ੍ਹਾਂ ਕਿਹਾ, ‘ਹਰ ਕਿਸੇ ਦੇ ਜ਼ੁਬਾਨ 'ਤੇ ਸਵਾਲ ਸੀ ਕਿ ਜਦੋਂ ਅਰਵਿੰਦ ਕੇਜਰੀਵਾਲ ਜੇਲ ਗਏ ਤਾਂ ਉਨ੍ਹਾਂ ਦੇ ਬਿਨਾਂ ਚੋਣ ਪ੍ਰਚਾਰ ਕਿਵੇਂ ਚੱਲੇਗਾ। ਅਰਵਿੰਦ ਕੇਜਰੀਵਾਲ ਨੂੰ ਪਿਆਰ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਉਨ੍ਹਾਂ ਲਈ ਕੰਮ ਕਰਨ। ਇਹ ਅੰਦੋਲਨ 25 ਮਈ ਨੂੰ ਸਮਾਪਤ ਹੋਵੇਗਾ। ਜੇ ਤੁਸੀਂ ਸੋਚਦੇ ਹੋ ਕਿ ਅਰਵਿੰਦ ਕੇਜਰੀਵਾਲ ਨੇ ਤੁਹਾਡੇ ਲਈ ਕੁੱਝ ਕੀਤਾ ਹੈ ਤਾਂ ਤੁਸੀਂ ਵੋਟ ਦੀ ਸੱਟ ਮਾਰੋ। '
ਇਕ ਪਾਸੇ ਜਿਥੇ ਪਾਰਟੀ ਨੇ ਅਪਣੀ ਚੋਣ ਮੁਹਿੰਮ ਸ਼ੁਰੂ ਕੀਤੀ ਹੈ, ਉਥੇ ਹੀ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਸਰਕਾਰ ਦੇ ਮੰਤਰੀ ਅਤੇ 'ਆਪ' ਆਗੂ ਆਤਿਸ਼ੀ ਮਾਰਲੇਨਾ ਅਸਾਮ 'ਚ ਤਿੰਨ ਦਿਨਾਂ ਲਈ ਚੋਣ ਪ੍ਰਚਾਰ ਕਰਨਗੇ। ਜਾਣਕਾਰੀ ਮੁਤਾਬਕ ਆਤਿਸ਼ੀ ਡਿਬਰੂਗੜ੍ਹ, ਸੋਨਿਤਪੁਰ ਅਤੇ ਦੁਲੀਆਜਾਨ ਲੋਕ ਸਭਾ ਸੀਟਾਂ 'ਤੇ 'ਆਪ' ਉਮੀਦਵਾਰ ਲਈ ਜਨਤਾ ਤੋਂ ਵੋਟਾਂ ਮੰਗਣਗੇ। ਪਹਿਲੇ ਪੜਾਅ ਵਿਚ ਇਨ੍ਹਾਂ ਸੀਟਾਂ 'ਤੇ ਚੋਣਾਂ ਹੋਣਗੀਆਂ।
(For more Punjabi news apart from AAP launches 'Jail Ka Jawab Vote Se' election campaign ahead of Lok Sabha polls, stay tuned to Rozana Spokesman)