Delhi excise policy case: ਮਨੀ ਲਾਂਡਰਿੰਗ ਮਾਮਲੇ ਵਿਚ ਭਾਜਪਾ ਨੂੰ ਵੀ ਬਣਾਇਆ ਜਾਵੇ ਮੁਲਜ਼ਮ: ਆਮ ਆਦਮੀ ਪਾਰਟੀ
Published : Mar 23, 2024, 11:35 am IST
Updated : Mar 23, 2024, 11:35 am IST
SHARE ARTICLE
AAP claims BJP's link in Delhi excise policy case
AAP claims BJP's link in Delhi excise policy case

ਕਿਹਾ, ਮਨੀ ਲਾਂਡਰਿੰਗ ਮਾਮਲੇ ਵਿਚ ਭਾਜਪਾ ਨੂੰ ਪਹੁੰਚਿਆ ਫਾਇਦਾ

Delhi excise policy case: ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਅਤੇ ਹੋਰ ਸੀਨੀਅਰ ਆਗੂਆਂ ਨੇ ਅੱਜ ਅਹਿਮ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਹੁਣ ਤਕ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਜਾਂ ਵਰਕਰ ਤੋਂ ਇਕ ਰੁਪਿਆ ਵੀ ਨਹੀਂ ਮਿਲਿਆ। ਸੁਪਰੀਮ ਕੋਰਟ ਨੇ ਵੀ ਇਹ ਸਵਾਲ ਵਾਰ-ਵਾਰ ਪੁੱਛਿਆ ਅਤੇ ਅਪਣੇ ਆਦੇਸ਼ ਵਿਚ ਲਿਖਿਆ। ਉਨ੍ਹਾਂ ਈਡੀ ਨੂੰ ਚੁਣੌਤੀ ਦਿੰਦਿਆਂ ਭਾਜਪਾ ਪ੍ਰਧਾਨ ਨੂੰ ਗ੍ਰਿਫ਼ਤਾਰ ਕਰਨ ਲਈ ਕਿਹਾ।

‘ਆਪ’ ਆਗੂਆਂ ਨੇ ਕਿਹਾ ਕਿ ਜਿਹੜਾ ਵਿਅਕਤੀ ਜਾਂ ਕੰਪਨੀ ਮਨੀ ਲਾਂਡਰਿੰਗ ਕਰ ਰਹੀ ਹੈ, ਉਸ ਨੇ ਚੋਣ ਬਾਂਡ ਰਾਹੀਂ ਭਾਜਪਾ ਨੂੰ ਪੈਸਾ ਦਿਤਾ ਹੈ। ਉਨ੍ਹਾਂ ਕਿਹਾ ਕਿ ਇਸ ਅਖੌਤੀ ਘਪਲੇ ਵਿਚ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਇਕ ਵਿਅਕਤੀ, ਜਿਸ ਦਾ ਨਾਂ ਸਰਥ ਚੰਦਰ ਰੈੱਡੀ ਹੈ, ਦੇ ਬਿਆਨ ’ਤੇ ਹੋਈ ਹੈ। ਉਸ ਦੀਆਂ ਕਈ ਕੰਪਨੀਆਂ ਹਨ।  

ਇਸ ਘਪਲੇ ਵਿਚ ਈਡੀ ਨੇ ਸਰਥ ਚੰਦ ਰੈਡੀ ਨੂੰ ਬੁਲਾਇਆ ਸੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਮੈਂ ਕਦੇ ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲਿਆ ਪਰ ਉਨ੍ਹਾਂ ਨੂੰ ਈਡੀ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਬਾਅਦ ਉਹ ਅਪਣਾ ਬਿਆਨ ਬਦਲ ਲੈਂਦਾ ਹੈ। ਇਸ ਤੋਂ ਬਾਅਦ ਉਸ ਨੂੰ ਜ਼ਮਾਨਤ ਵੀ ਮਿਲ ਜਾਂਦੀ ਹੈ ਪਰ ਅੱਜ ਤਕ ਈਡੀ ਮਨੀ ਟ੍ਰੇਲ ਸਾਬਤ ਨਹੀਂ ਕਰ ਸਕੀ। ਪ੍ਰੈੱਸ ਕਾਨਫਰੰਸ 'ਚ ਚੋਣ ਬਾਂਡ ਸਬੰਧੀ ਸੂਚੀ ਦਿਖਾਉਂਦੇ ਹੋਏ ਆਤਿਸ਼ੀ ਨੇ ਕਿਹਾ ਕਿ ਇਹ ਮਨੀ ਟ੍ਰੇਲ ਹੈ, ਜਿਸ 'ਚ ਸਰਥ ਚੰਦ ਰੈੱਡੀ ਨੇ ਇਲੈਕਟੋਰਲ ਬਾਂਡ ਖਰੀਦੇ ਸਨ ਅਤੇ ਭਾਜਪਾ ਨੂੰ ਪੈਸੇ ਦਿਤੇ ਸਨ। ਗ੍ਰਿਫਤਾਰ ਹੋਣ ਤੋਂ ਬਾਅਦ ਸਰਥ ਚੰਦ ਰੈਡੀ ਨੇ ਭਾਜਪਾ ਨੂੰ 55 ਕਰੋੜ ਰੁਪਏ ਦਾ ਚੋਣ ਬਾਂਡ ਦਿਤਾ ਸੀ। ਇਸ ਨਾਲ ਮਨੀ ਟ੍ਰੇਲ ਸਾਫ਼ ਹੋ ਗਿਆ।  

‘ਆਪ’ ਆਗੂ ਨੇ ਕਿਹਾ ਕਿ ਮੈਂ ਈਡੀ ਨੂੰ ਚੁਣੌਤੀ ਦਿੰਦੀ ਹਾਂ ਕਿ ਜੇਕਰ ਸਾਰਾ ਮਨੀ ਟ੍ਰੇਲ ਪਤਾ ਲੱਗ ਗਿਆ ਹੈ ਤਾਂ ਈਡੀ ਇਸ ਮਾਮਲੇ ਵਿਚ ਭਾਜਪਾ ਨੂੰ ਧਿਰ ਬਣਾ ਕੇ ਭਾਜਪਾ ਦੇ ਕੌਮੀ ਪ੍ਰਧਾਨ ਨੂੰ ਗ੍ਰਿਫ਼ਤਾਰ ਕਰੇ। ਦੂਜੇ ਪਾਸੇ ਦਿੱਲੀ ਸਰਕਾਰ ਦੇ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਜਦੋਂ ਤੋਂ ਚੋਣ ਬਾਂਡ ਦੀ ਜਾਣਕਾਰੀ ਸਾਹਮਣੇ ਆਈ ਹੈ, ਉਦੋਂ ਤੋਂ ਹੀ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਸੂਚਨਾ ਸਾਹਮਣੇ ਆਉਣ ਤੋਂ ਬਾਅਦ ਭਾਜਪਾ 'ਤੇ ਸਵਾਲ ਖੜ੍ਹੇ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਜਾਂ ਕੰਪਨੀ ਮਨੀ ਲਾਂਡਰਿੰਗ ਕਰ ਰਹੀ ਹੈ, ਉਹੀ ਵਿਅਕਤੀ ਭਾਜਪਾ ਨੂੰ ਪੈਸਾ ਦੇ ਰਿਹਾ ਹੈ। ਇਹ ਨੀਤੀ ਨਵੰਬਰ 2021 ਤੋਂ ਪਹਿਲਾਂ ਆਈ ਸੀ। ਈਡੀ ਦਾ ਕਹਿਣਾ ਹੈ ਕਿ ਸਰਥ ਰੈੱਡੀ ਨੂੰ ਦਿੱਲੀ ਦੇ ਪੰਜ ਜ਼ੋਨਾਂ ਵਿਚ ਸ਼ਰਾਬ ਵੇਚਣ ਦਾ ਅਧਿਕਾਰ ਮਿਲਿਆ ਹੈ। 9 ਨਵੰਬਰ 2022 ਨੂੰ, ਸਰਥ ਚੰਦ ਰੈੱਡੀ ਨੂੰ ਬੁਲਾਇਆ ਅਤੇ ਉਸ ਨੇ ਕਿਹਾ ਸੀ ਕਿ ਪੈਸਿਆਂ ਦਾ ਕੋਈ ਲੈਣ ਦੇਣ ਨਹੀਂ ਹੋਇਆ ਅਤੇ ਨਾ ਹੀ ਅਰਵਿੰਦ ਕੇਜਰੀਵਾਲ ਕਦੇ ਮਿਲੇ। ਇਸ ਤੋਂ ਬਾਅਦ ਉਸ ਨੂੰ 10 ਨਵੰਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ। 6 ਜਨਵਰੀ ਨੂੰ ਈਡੀ ਨੇ ਅਪਣੀ ਚਾਰਜਸ਼ੀਟ ਵਿਚ ਕਿਹਾ ਕਿ ਸਰਥ ਚੰਦ ਰੈਡੀ ਮੁੱਖ ਸਾਜ਼ਿਸ਼ਕਰਤਾ ਹੈ।

‘ਆਪ’ ਆਗੂ ਜੈਸਮੀਨ ਸ਼ਾਹ ਨੇ ਕਿਹਾ ਕਿ ਭਾਜਪਾ ਨੇ ਈਡੀ ਰਾਹੀਂ ਸਰਥ ਚੰਦ ਰੈਡੀ ਨੂੰ ਫੜਿਆ ਹੈ। ਚਾਰਜਸ਼ੀਟ 'ਚ ਕਿਹਾ ਗਿਆ ਹੈ ਕਿ ਉਹ ਘਪਲੇ ਦਾ ਮੁੱਖ ਸਾਜ਼ਿਸ਼ਕਰਤਾ ਹੈ ਅਤੇ ਕੁੱਝ ਮਹੀਨਿਆਂ 'ਚ ਹੀ ਚੋਣ ਬਾਂਡ ਰਾਹੀਂ ਕਰੀਬ 60 ਕਰੋੜ ਰੁਪਏ ਦੇ ਕੇ ਉਕਤ ਵਿਅਕਤੀ ਸਰਕਾਰੀ ਗਵਾਹ ਬਣ ਜਾਂਦਾ ਹੈ। ਭਾਜਪਾ ਦੇ ਬੁਲਾਰੇ ਦਾ ਕਹਿਣਾ ਹੈ ਕਿ ਜਿਸ ਪਾਰਟੀ ਕੋਲ ਪੈਸਾ ਗਿਆ ਹੈ, ਉਹ ਵੀ ਮੁਲਜ਼ਮ ਹੈ। ਹੁਣ ਚੋਣ ਬਾਂਡ ਤੋਂ ਪਤਾ ਲੱਗਿਆ ਹੈ ਕਿ ਪੈਸਾ ਭਾਜਪਾ ਕੋਲ ਗਿਆ ਹੈ। ਇਸ ਲਈ ਈਡੀ ਨੂੰ ਮਾਮਲੇ ਵਿਚ ਭਾਜਪਾ ਨੂੰ ਧਿਰ ਬਣਾ ਕੇ ਕਾਰਵਾਈ ਕਰਨੀ ਚਾਹੀਦੀ ਹੈ।

 (For more Punjabi news apart from AAP claims BJP's link in Delhi excise policy case, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement