Lok Sabha Election 2024 : '10 ਸਾਲ ਤੱਕ ਨਹੀਂ ਮਿਲੀ ਸਫਲਤਾ ਤਾਂ ਬ੍ਰੇਕ ਲੈਣ 'ਚ ਕੋਈ ਹਰਜ਼ ਨਹੀਂ'
Published : Apr 8, 2024, 10:02 am IST
Updated : Apr 8, 2024, 10:02 am IST
SHARE ARTICLE
Prashant Kishor & Rahul Gandhi
Prashant Kishor & Rahul Gandhi

ਪ੍ਰਸ਼ਾਂਤ ਕਿਸ਼ੋਰ ਨੇ ਰਾਹੁਲ ਗਾਂਧੀ ਨੂੰ ਬ੍ਰੇਕ ਲੈਣ ਦੀ ਦਿੱਤੀ ਸਲਾਹ

Lok Sabha Election 2024 : ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ (PK) ਨੇ ਕਾਂਗਰਸ ਨੇਤਾ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਬ੍ਰੇਕ ਲੈਣ ਦੀ ਸਲਾਹ ਦਿੱਤੀ ਹੈ। ਪੀਕੇ ਨੇ ਕਿਹਾ ਹੈ ਕਿ ਜੇਕਰ ਲੋਕ ਸਭਾ ਚੋਣਾਂ 'ਚ ਇਸ ਵਾਰ ਸਭ ਤੋਂ ਪੁਰਾਣੀ ਪਾਰਟੀ (Congress) ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਹਿੰਦਾ ਹੈ ਤਾਂ ਰਾਹੁਲ ਗਾਂਧੀ ਨੂੰ ਅਲੱਗ ਹੱਟ ਕੇ ਬ੍ਰੇਕ ਲੈ ਲੈਣਾ ਚਾਹੀਦਾ ਹੈ।

 

ਪ੍ਰਸ਼ਾਂਤ ਕਿਸ਼ੋਰ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ, 'ਰਾਹੁਲ ਗਾਂਧੀ ਪਿਛਲੇ 10 ਸਾਲਾਂ ਤੋਂ ਕਾਂਗਰਸ ਨੂੰ ਅਸਫਲ ਤਰੀਕੇ ਨਾਲ ਚਲਾ ਰਹੇ ਹਨ। ਇਸ ਤੋਂ ਬਾਅਦ ਵੀ ਉਹ ਇਕ ਪਾਸੇ ਹੋ ਕੇ ਪਾਰਟੀ ਦੀ ਕਮਾਨ ਕਿਸੇ ਹੋਰ ਨੂੰ ਸੌਂਪਣ ਲਈ ਤਿਆਰ ਨਹੀਂ ਹਨ। ਜਦੋਂ ਪਿਛਲੇ 10 ਸਾਲਾਂ ਤੋਂ ਇੱਕ ਹੀ ਕੰਮ ਬਿਨਾਂ ਕਿਸੇ ਸਫਲਤਾ ਦੇ ਕਰ ਰਹੇ ਹੋ ਤਾਂ ਬ੍ਰੇਕ ਲੈਣ ਵਿੱਚ ਕੋਈ ਹਰਜ਼ ਨਹੀਂ ਹੈ। ਤੁਹਾਨੂੰ ਇਸਨੂੰ ਕਿਸੇ ਹੋਰ ਲਈ 5 ਸਾਲਾਂ ਲਈ ਕਰਨ ਦੇਣਾ ਚਾਹੀਦਾ ਹੈ।

 

'...ਤਾਂ ਹੀ ਕੀਤੀ ਜਾ ਸਕਦੀ ਹੈ ਮਦਦ'


ਪੀਕੇ ਨੇ ਕਿਹਾ, 'ਦੁਨੀਆ ਭਰ ਦੇ ਚੰਗੇ ਨੇਤਾਵਾਂ 'ਚ ਇਕ ਚੰਗੀ ਖੂਬੀ ਇਹ ਵੀ ਹੈ ਕਿ ਉਹ ਕਮੀਆਂ ਨੂੰ ਸਵੀਕਾਰ ਕਰਦੇ ਹਨ ਅਤੇ ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ ਪਰ ਰਾਹੁਲ ਗਾਂਧੀ ਨੂੰ ਲੱਗਦਾ ਹੈ ਕਿ ਉਹ ਸਭ ਕੁਝ ਜਾਣਦੇ ਹਨ। ਸੱਚਾਈ ਇਹ ਹੈ ਕਿ ਜੇਕਰ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਮਦਦ ਦੀ ਲੋੜ ਹੈ ਤਾਂ ਕੋਈ ਵੀ ਤੁਹਾਡੀ ਮਦਦ ਨਹੀਂ ਕਰ ਸਕਦਾ। ਰਾਹੁਲ ਨੂੰ ਲੱਗਦਾ ਹੈ ਕਿ ਉਸ ਨੂੰ ਕਿਸੇ ਅਜਿਹੇ ਵਿਅਕਤੀ ਦੀ ਲੋੜ ਹੈ ਜੋ ਉਸ ਕੰਮ ਨੂੰ ਲਾਗੂ ਕਰੇ ਜੋ ਉਸ ਨੂੰ ਸਹੀ ਲੱਗੇ ਪਰ ਇਹ ਸੰਭਵ ਨਹੀਂ ਹੈ।

 

ਰਾਹੁਲ ਦੇ ਬਿਆਨ ਦਾ ਕੀਤਾ ਜ਼ਿਕਰ  

2019 ਦੀਆਂ ਚੋਣਾਂ 'ਚ ਪਾਰਟੀ ਦੀ ਹਾਰ ਤੋਂ ਬਾਅਦ ਰਾਹੁਲ ਦੇ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਜ਼ਿਕਰ ਕਰਦੇ ਹੋਏ ਪੀਕੇ ਨੇ ਕਿਹਾ, 'ਰਾਹੁਲ ਗਾਂਧੀ ਨੇ ਉਦੋਂ ਕਿਹਾ ਸੀ ਕਿ ਉਹ ਪਿੱਛੇ ਹਟ ਜਾਣਗੇ ਅਤੇ ਕਿਸੇ ਹੋਰ ਨੂੰ ਅਹੁਦਾ ਸੰਭਾਲਣ ਦੇਣਗੇ। ਹਾਲਾਂਕਿ ਅਮਲੀ ਤੌਰ 'ਤੇ ਉਨ੍ਹਾਂ ਨੇ ਆਪਣੇ ਸ਼ਬਦਾਂ ਦੇ ਉਲਟ ਕੰਮ ਕੀਤਾ ਹੈ।

 

ਪਾਰਟੀ ਦੇ ਅੰਦਰ ਨਹੀਂ ਲਏ ਜਾ ਸਕਦੇ ਫੈਸਲੇ 

ਰਾਹੁਲ ਗਾਂਧੀ ਤੋਂ ਅਸਹਿਮਤੀ ਦੀ ਲੋੜ 'ਤੇ ਪੀਕੇ ਨੇ ਕਿਹਾ, 'ਬਹੁਤ ਸਾਰੇ ਨੇਤਾ ਨਿੱਜੀ ਤੌਰ 'ਤੇ ਸਵੀਕਾਰ ਕਰਦੇ ਹਨ ਕਿ ਉਹ 'xyz' ਦੀ ਪ੍ਰਵਾਨਗੀ ਤੋਂ ਬਿਨਾਂ ਪਾਰਟੀ ਦੇ ਅੰਦਰ ਕੋਈ ਫੈਸਲਾ ਨਹੀਂ ਲੈ ਸਕਦੇ ਹਨ। ਕਾਂਗਰਸ ਅਤੇ ਉਸਦੇ ਸਮਰਥਕ ਕਿਸੇ ਵੀ ਵਿਅਕਤੀ ਤੋਂ ਉੱਪਰ ਹਨ। ਰਾਹੁਲ ਗਾਂਧੀ ਨੂੰ ਇਹ ਜ਼ਿੱਦ ਨਹੀਂ ਕਰਨੀ ਚਾਹੀਦੀ ਕਿ ਵਾਰ-ਵਾਰ ਅਸਫਲਤਾਵਾਂ ਦੇ ਬਾਵਜੂਦ ਉਨ੍ਹਾਂ ਨੂੰ ਪਾਰਟੀ ਲਈ ਇਕੱਲੇ ਕੰਮ ਕਰਨਾ ਪਵੇਗਾ।

 

 

 

Location: India, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement