
ਪ੍ਰਿਯੰਕਾ ਨੇ ਕਿਹਾ ਕਿ ਮੋਦੀ ਸਰਕਾਰ ਅਪਣੇ 100 ਦਿਨਾਂ ਦਾ ਜਸ਼ਨ ਮਨਾ ਰਹੀ ਹੈ, ਜੋ ਕਈ ਉਦਯੋਗਿਕ ਖੇਤਰਾਂ ਲਈ 'ਬਰਬਾਦੀ ਦਾ ਜਸ਼ਨ' ਦੀ ਤਰ੍ਹਾਂ ਹੈ।
ਨਵੀਂ ਦਿੱਲੀ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਅਪਣੇ ਦੂਜੇ ਕਾਰਜਕਾਲ ਦੇ 100 ਦਿਨ ਪੂਰੇ ਹੋਣ 'ਤੇ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੀ ਭਾਜਪਾ ਸਰਕਾਰ ਨੂੰ ਆਰਥਕ ਅਸਲੀਅਤ 'ਤੇ ਪਰਦਾ ਪਾਉਣ ਦੀ ਬਜਾਇ ਅਰਥ ਵਿਵਸਥਾ 'ਚ ਭਰੋਸਾ ਬਣਾਉਣ ਲਈ ਕੰਮ ਕਰਨਾ ਚਾਹੀਦਾ। ਪ੍ਰਿਯੰਕਾ ਨੇ ਕਿਹਾ ਕਿ ਮੋਦੀ ਸਰਕਾਰ ਅਪਣੇ 100 ਦਿਨਾਂ ਦਾ ਜਸ਼ਨ ਮਨਾ ਰਹੀ ਹੈ, ਜੋ ਕਈ ਉਦਯੋਗਿਕ ਖੇਤਰਾਂ ਲਈ 'ਬਰਬਾਦੀ ਦਾ ਜਸ਼ਨ' ਦੀ ਤਰ੍ਹਾਂ ਹੈ।
Narender Modi
ਪ੍ਰਿਯੰਕਾ ਨੇ ਸਨਿਚਰਵਾਰ ਟਵੀਟ ਕਰ ਕੇ ਕਿਹਾ,''ਭਾਜਪਾ ਸਰਕਾਰ 100 ਦਿਨ ਦਾ ਜਸ਼ਨ ਮਨਾਉਣ ਜਾ ਰਹੀ ਹੈ ਪਰ ਆਟੋ ਸੈਕਟਰ, ਟਰਾਂਸਪੋਰਟ ਸੈਕਟਰ, ਮਾਈਨਿੰਗ ਸੈਕਟਰ ਨੂੰ ਤਾਂ ਇਹ ਜਸ਼ਨ ਬਰਬਾਦੀ ਵਰਗਾ ਲੱਗੇਗਾ। ਹਰ ਸੈਕਟਰ ਤੋਂ ਇਕ ਤੋਂ ਬਾਅਦ ਇਕ ਪਲਾਂਟ ਬੰਦ ਹੋਣੇ ਅਤੇ ਨੌਕਰੀਆਂ ਜਾਣ ਦੀ ਖ਼ਬਰ ਆ ਰਹੀ ਹੈ। ਸਮਾਂ ਜਸ਼ਨ ਮਨਾਉਣ ਦੀ ਬਜਾਇ ਅਰਥ ਵਿਵਸਥਾ 'ਚ ਭਰੋਸਾ ਬਣਾਉਣ ਦਾ ਹੈ। ਕੀ ਸਰਕਾਰ ਕੋਲ ਇਹ ਸੱਚ ਸਵੀਕਾਰ ਕਰਨ ਦੀ ਹਿੰਮਤ ਹੈ?''
भाजपा सरकार सौ दिन का जश्न मनाने जा रही है। लेकिन ऑटो सेक्टर, ट्रांसपोर्ट सेक्टर, माइनिंग सेक्टर को तो ये जश्न बर्बादी के जश्न जैसा लगेगा। हर सेक्टर से एक के बाद एक प्लांट बंद होने और नौकरियाँ जाने की खबर आ रही हैं। #EconomicSlowdown #आर्थिकमंदी pic.twitter.com/NudiV6s3MV
— Priyanka Gandhi Vadra (@priyankagandhi) September 7, 2019
ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਨਿਊਜ਼ ਚੈਨਲ 'ਚ ਚੱਲ ਰਹੀ ਖ਼ਬਰ ਦਾ ਵੀਡੀਉ ਵੀ ਪੋਸਟ ਕੀਤਾ ਹੈ, ਜਿਸ 'ਚ ਕਿਹਾ ਜਾ ਰਿਹਾ ਹੈ ਕਿ ਸਰਕਾਰੀ ਅੰਕੜਿਆਂ ਅਨੁਸਾਰ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਾਧਾ ਦਰ ਲਗਾਤਾਰ ਘੱਟ ਰਹੀ ਹੈ। ਦੇਸ਼ ਸਭ ਤੋਂ ਵੱਡੇ ਆਰਥਕ ਸੰਕਟ ਨਾਲ ਜੂਝ ਰਿਹਾ ਹੈ। ਆਟੋ ਸੈਕਟਰ ਵਿਚ ਆ ਰਹੀ ਭਾਰੀ ਗਿਰਾਵਟ ਕਾਰਨ ਪਲਾਂਟ ਬੰਦ ਕਰਨੇ ਪੈ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।