Nitish Kumar Remarks Row : ਨਿਤੀਸ਼ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਬਿਹਾਰ ਵਿਧਾਨ ਸਭਾ ’ਚ ਹੰਗਾਮਾ, ਜਾਣੋ ਕਿਸ ਟਿਪਣੀ ’ਤੇ ਹੋਇਆ ਵਿਵਾਦ
Published : Nov 8, 2023, 2:48 pm IST
Updated : Nov 8, 2023, 3:25 pm IST
SHARE ARTICLE
Nitish Kumar
Nitish Kumar

ਕਿਸੇ ਨੂੰ ਮੇਰੀ ਗੱਲ ਨਾਲ ਤਕਲੀਫ਼ ਹੋਈ ਤਾਂ ਮਾਫ਼ੀ ਮੰਗਦਾ ਹਾਂ : ਨਿਤੀਸ਼ ਕੁਮਾਰ

Nitish Kumar Remarks Row : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੱਸੋਂ ਕਾਬੂ ’ਚ ਕਰਨ ਲਈ ਔਰਤਾਂ ਦੀ ਸਿੱਖਿਆ ਦੇ ਮਹੱਤਵ ’ਤੇ ਅਪਣੀ ਵਿਵਾਦਮਈ ਟਿਪਣੀ ਨੂੰ ਵਾਪਸ ਲੈਂਦਿਆਂ ਬੁਧਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੀ ਕਿਸੇ ਗੱਲ ਤੋਂ ਕਿਸੇ ਨੂੰ ਢਾਹ ਲੱਗੀ ਹੈ ਤਾਂ ਉਹ ਇਸ ਲਈ ਮਾਫ਼ੀ ਮੰਗਦੇ ਹਨ ਅਤੇ ਦੁੱਖ ਪ੍ਰਗਟਾਉਂਦੇ ਹਨ। 

ਦੂਜੇ ਪਾਸੇ ਬਿਹਾਰ ਵਿਧਾਨ ਸਭਾ ਦੀ ਬੈਠਕ ਬੁਧਵਾਰ ਨੂੰ ਕਾਰਵਾਈ ਸ਼ੁਰੂ ਹੋਣ ਤੋਂ ਤੁਰਤ ਬਾਅਦ ਦੁਪਹਿਰ ਦੋ ਵਜੇ ਤਕ ਲਈ ਮੁਲਤਵੀ ਕਰ ਦਿਤੀ ਗਈ, ਕਿਉਂਕਿ ਵਿਰੋਧੀ ਪਾਰਟੀਆਂ ਭਾਜਪਾ ਦੇ ਮੈਂਬਰ ਔਰਤਾਂ ਬਾਰੇ ਕੀਤੀ ਟਿਪਣੀ ਨੂੰ ਲੈ ਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ। ਦੁਪਹਿਰ 11 ਵਜੇ ਜਿਉਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ, ਵਿਰੋਧੀ ਧਿਰ ਦੇ ਆਗੂ ਵਿਜੈ ਕੁਮਾਰ ਸਿਨਹਾ ਅਪਣੀ ਸੀਟ ’ਤੇ ਖੜੇ ਹੋ ਗਏ ਅਤੇ ਦੋਸ਼ ਲਾਇਆ ਕਿ ਨਿਤੀਸ਼ ਕੁਮਾਰ ‘ਮਾਨਸਿਕ’ ਰੋਗੀ ਹੋ ਗਏ ਹਨ ਅਤੇ ਉਹ ਸੂਬੇ ’ਤੇ ਸ਼ਾਸਨ ਕਰਨ ਲਈ ਅਯੋਗ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਅਸਤੀਫ਼ੇ ਦੇ ਦੇਣਾ ਚਾਹੀਦਾ ਹੈ।

ਬਿਹਾਰ ਵਿਧਾਨ ਸਭਾ ਕੰਪਲੈਕਸ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਤੇ ਬਾਅਦ ’ਚ ਸਦਨ ਅੰਦਰ ਨਿਤੀਸ਼ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ, ‘‘ਜੇਕਰ ਮੇਰੀ ਕਿਸੇ ਗੱਲ ਨੂੰ ਲੈ ਕੇ ਤਕਲੀਫ਼ ਹੋਈ ਹੈ ਤਾਂ ਮੈਂ ਅਪਣੀ ਗੱਲ ਨੂੰ ਵਾਪਸ ਲੈਂਦਾ ਹਾਂ ਅਤੇ ਮੈਂ ਅਪਣੀ ਨਿੰਦਾ ਕਰਦਾ ਹਾਂ ਅਤੇ ਦੁੱਖ ਪ੍ਰਗਟ ਕਰਦਾ ਹਾਂ। ਤੁਸੀਂ (ਵਿਰੋਧੀ ਧਿਰ ਦੇ ਮੈਂਬਰਾਂ ਨੇ) ਕਿਹਾ ਕਿ ਮੁੱਖ ਮੰਤਰੀ ਸ਼ਰਮ ਕਰਨ, ਮੈਨ ਨਾ ਸਿਰਫ਼ ਸ਼ਰਮ ਕਰ ਰਿਹਾ ਹਾਂ, ਮੈਂ ਇਸ ਲਈ ਦੁੱਖ ਪ੍ਰਗਟ ਕਰ ਰਿਹਾ ਹਾਂ। ਮੈਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਵਾਪਸ ਲੈਂਦਾ ਹਾਂ।’’

ਉਨ੍ਹਾਂ ਨਾਲ ਹੀ ਕਿਹਾ ਕਿ ਉਹ ਔਰਤਾਂ ਦੇ ਹਿਤਾਂ ਦੀ ਮਜ਼ਬੂਤੀ ਨਾਲ ਹਮਾਇਤ ਕਰਦੇ ਹਨ। ਇਸ ਮੁੱਦੇ ’ਤੇ ਭਾਜਪਾ ਮੈਂਬਰਾਂ ਦੇ ਸਦਨ ’ਚ ਸਪੀਕਰ ਦੀ ਕੁਰਸੀ ਨੇੜੇ ਆ ਕੇ ਹੰਗਾਮਾ ਕਰਨ ’ਤੇ ਮੁੱਖ ਮੰਤਰੀ ਨੇ ਕਿਹਾ, ‘‘ਤੁਹਾਨੂੰ ਲੋਕਾਂ ਨੂੰ ਹੁਕਮ ਆਇਆ ਹੋਵੇਗਾ ਕਿ ਮੇਰੀ ਨਿੰਦਾ ਕਰੋ ਤਾਂ ਮੈਂ ਅਪਣੇ ਉਨ੍ਹਾਂ ਸ਼ਬਦਾਂ ਨੂੰ ਵਾਪਸ ਲੈਂਦਾ ਹਾਂ... ਅਤੇ ਤੁਸੀਂ ਜੋ ਵੀ ਮੇਰੀ ਨਿੰਦਾ ਕਰੋ ਮੈਂ ਤੁਹਾਡੀ ਸਵਾਗਤ ਕਰਦਾ ਹਾਂ।’’

ਹਾਲਾਂਕਿ ਵਿਧਾਨ ਸਭਾ ’ਚ ਹੰਗਾਮਾ ਜਾਰੀ ਰਿਹਾ ਜਿਸ ਕਾਰਨ ਬੈਠਕ ਦੁਪਹਿਰ 2 ਵਜੇ ਤਕ ਲਈ ਮੁਲਤਵੀ ਕਰਰ ਦਿਤੀ ਗਈ। ਜ਼ਿਕਰਯੋਗ ਹੈ ਕਿ ਵੱਸੋਂ ਨੂੰ ਕਾਬੂ ਕਰਨ ਲਈ ਔਰਤਾਂ ਵਿਚਕਾਰ ਸਿਖਿਆ ਦੇ ਮਹੱਤਵ ’ਤੇ ਜ਼ੋਰ ਦਿੰਦਿਆਂ ਨਿਤੀਸ਼ ਨੇ ਮੰਗਲਵਾਰ ਨੂੰ ਸਦਨ ’ਚ ਕਿਹਾ ਸੀ ਕਿ ਕਿਸ ਤਰ੍ਹਾਂ ਇਕ ਸਿਖਿਅਤ ਔਰਤ ਅਪਣੇ ਪਤੀ ਨੂੰ ਸੰਭੋਗ ਦੌਰਾਨ ਰੋਕ ਸਕਦੀ ਹੈ। ਉਨ੍ਹਾਂ ਨੇ ਮੀਡੀਆ ਮੁਲਾਜ਼ਮਾਂ ਨਾਲ ਗੱਲਬਾਤ ਦੌਰਾਨ ਅਪਣੀਆਂ ਉਕਤ ਟਿਪਣੀਆਂ ਨੂੰ ਵਾਪਸ ਲੈਂਦਿਆਂ ਮਾਫ਼ੀ ਮੰਗੀ ਅਤੇ ਦੁੱਖ ਪ੍ਰਗਟਾਇਆ।

ਮਹਿਲਾ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਸਪੀਕਰ ਨੂੰ ਚਿੱਠੀ ਲਿਖ ਕੇ ਨਿਤੀਸ਼ ਵਿਰੁਧ ਕਾਰਵਾਈ ਦੀ ਮੰਗ ਕੀਤੀ

ਨਵੀਂ ਦਿੱਲੀ: ਕੌਮੀ ਮਹਿਲਾ ਕਮਿਸ਼ਨ ਨੇ ਬੁਧਵਾਰ ਨੂੰ ਬਿਹਾਰ ਵਿਧਾਨ ਸਭਾ ਦੇ ਸਪੀਕਰ ਅਵਧ ਤਿਵਾਰੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਸਦਨ ਅੰਦਰ ਕੀਤੀ ਗਈ ‘ਅਪਮਾਨਜਨਕ’ ਟਿਪਣੀ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਵਿਰੁਧ ਸ਼ਖਤ ਕਾਰਵਾਈ ਕਰਨ। ਬਿਹਾਰ ਵਿਧਾਨ ਸਭਾ ਸਪੀਕਰ ਨੂੰ ਲਿਖੀ ਚਿੱਠੀ ’ਚ ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ ਨੇ ਕਿਹਾ ਕਿ ਉਹ ਜ਼ਿੰਮਵਾਰ ਅਹੁਦਿਆਂ ’ਤੇ ਬੈਠੇ ਵਿਅਕਤੀਆਂ ਵਲੋਂ ਦਿਤੇ ਅਜਿਹੇ ਅਪਮਾਨਜਨਕ ਅਤੇ ਅਸ਼ਲੀਲ ਬਿਆਨਾਂ ਦੀ ਸਖ਼ਤ ਨਿੰਦਾ ਅਤੇ ਵਿਰੋਧ ਕਰਦੇ ਹਨ ਜੋ ਔਰਤਾਂ ਪ੍ਰਤੀ ਬਹੁਤ ਜ਼ਿਆਦਾ ਅਨਾਦਰ ਵਿਖਾਉਂਦੇ ਹਨ। ਉਨ੍ਹਾਂ ਕਿਹਾ, ‘‘ਮੈਂ ਮੁੱਖ ਮੰਤਰੀ ਨਿਤੀਸ਼ ਕੁਮਾਰ ਵਿਰੁਧ ਸਖ਼ਤ ਕਾਰਵਾਈ ਦੀ ਅਪੀਲ ਕਰਦੀ ਹਾਂ। ਉਨ੍ਹਾਂ ਦੇ ਬਿਆਨ ਨੂੰ ਸਦਨ ਦੇ ਰੀਕਾਰਡ ਤੋਂ ਹਟਾਇਆ ਜਾਣਾ ਚਾਹੀਦਾ ਹੈ।’’ (ਪੀਟੀਆਈ)

(For more news apart from Nitish Kumar Remarks Row, stay tuned to Rozana Spokesman).

SHARE ARTICLE

ਏਜੰਸੀ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement