
ਕਿਹਾ, ‘‘ਭਾਰਤ ਗਠਜੋੜ ਦੇ ਵੱਡੇ ਨੇਤਾਵਾਂ ’ਚੋਂ ਇਕ"
Madhya Pradesh News: ਗੁਨਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਵਿਰੋਧੀ ਧਿਰ ‘ਇੰਡੀਆ’ ਬਲਾਕ ’ਤੇ ਹਮਲਾ ਬੋਲਦੇ ਹੋਏ ਕਿਹਾ ਕਿ ਇਸ ਦੇ ਇਕ ਸੀਨੀਅਰ ਨੇਤਾ ਨੇ ਸੂਬੇ ਦੀ ਵਿਧਾਨ ਸਭਾ ’ਚ ਔਰਤਾਂ ਵਿਰੁਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਪਰ ਔਰਤਾਂ ਪ੍ਰਤੀ ਅਜਿਹਾ ਨਿਰਾਦਰ ਹੋਣ ਦੇ ਬਾਵਜੂਦ ਵੀ ਵਿਰੋਧੀ ਗਠਜੋੜ ਦੇ ਮੈਂਬਰਾਂ ਨੇ ਇਕ ਵੀ ਸ਼ਬਦ ਨਹੀਂ ਕਿਹਾ।
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਨਾਂ ਲਏ ਬਗ਼ੈਰ ਮੋਦੀ ਨੇ ਕੱਲ੍ਹ ਕਿਹਾ, ‘‘ਭਾਰਤ ਗਠਜੋੜ ਦੇ ਵੱਡੇ ਨੇਤਾਵਾਂ ’ਚੋਂ ਇਕ, ਜੋ ਕਿ ਬਲਾਕ ਦਾ ਝੰਡਾ ਉੱਚਾ ਰੱਖ ਰਿਹਾ ਹੈ ਅਤੇ ਮੌਜੂਦਾ ਸਰਕਾਰ (ਕੇਂਦਰ ’ਚ) ਨੂੰ ਹਟਾਉਣ ਲਈ ਕਈ ਤਰ੍ਹਾਂ ਦੀਆਂ ਖੇਡਾਂ ਖੇਡ ਰਿਹਾ ਹੈ, ਉਨ੍ਹਾਂ ਨੇ ਸੂਬਾ ਵਿਧਾਨ ਸਭਾ ’ਚ ਮਾਵਾਂ-ਭੈਣਾਂ ਦੀ ਹਾਜ਼ਰੀ ’ਚ ਅਜਿਹੀ ਭਾਸ਼ਾ ਦੀ ਵਰਤੋਂ ਕੀਤੀ, ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ... ਉਨ੍ਹਾਂ ਨੂੰ ਇਸ ਲਈ ਸ਼ਰਮ ਵੀ ਨਹੀਂ ਆਈ।’’
ਪ੍ਰਧਾਨ ਮੰਤਰੀ ਨੇ ਕਿਹਾ, ‘‘ਅਜਿਹੀ ਸੋਚ ਰੱਖਣ ਵਾਲੇ ਲੋਕ ਤੁਹਾਡੀ ਇੱਜ਼ਤ ਅਤੇ ਸਨਮਾਨ ਕਿਵੇਂ ਕਾਇਮ ਰਖਣਗੇ? ਉਹ ਕਿੰਨੇ ਹੋਰ ਹੇਠਾਂ ਡਿੱਗਣਗੇ? ਦੇਸ਼ ਲਈ ਕਿੰਨੀ ਮੰਦਭਾਗੀ ਸਥਿਤੀ ਹੈ। ਮੈਂ ਤੁਹਾਡੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ।’’
(For more news apart from The senior leader used insulting language against women in the state assembly, stay tuned to Rozana Spokesman)