
ਪ੍ਰਦਰਸ਼ਨ ਅਤੇ ਰੈਲੀ ਤੋਂ ਬਾਅਦ ਰਾਜਭਵਨ ਤੱਕ ਮਾਰਚ ਕਰਨਗੇ ਵਰਕਰ
ਨਵੀਂ ਦਿੱਲੀ: ਕਿਸਾਨੀ ਸੰਘਰਸ਼ ਦੇ ਚਲਦਿਆਂ ਰਾਸ਼ਟਰੀ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਬੁਲਾਰੇ ਨੇ ਕਿਹਾ ਕਿ ਲੱਖਾਂ ਦੀ ਗਿਣਤੀ ‘ਚ ਅੰਨਦਾਤਾ 40 ਦਿਨ ਤੋਂ ਜ਼ਿਆਦਾ ਸਮੇਂ ਤੋਂ ਦਿੱਲੀ ਦੀਆਂ ਹੱਦਾਂ ‘ਤੇ ਕਾਲੇ ਕਾਨੂੰਨ ਖਤਮ ਕਰਨ ਦੀ ਗੁਹਾਰ ਲਗਾ ਰਹੇ ਹਨ।
Randeep Surjewala
ਉਹਨਾਂ ਕਿਹਾ, ‘ਹੱਡ ਚੀਰਵੀਂ ਠੰਢ ਅਤੇ ਬਾਰਿਸ਼ ਦੌਰਾਨ 60 ਤੋਂ ਜ਼ਿਆਦਾ ਕਿਸਾਨਾਂ ਨੇ ਦਮ ਤੋੜਿਆ ਹੈ। ਪੀਐਮ ਮੋਦੀ ਦੇ ਮੂੰਹੋਂ ਦੇਸ਼ ਲਈ ਕੁਰਬਾਨ ਹੋਣ ਵਾਲੇ ਉਹਨਾਂ ਕਿਸਾਨਾਂ ਲਈ ਇਕ ਸ਼ਬਦ ਵੀ ਨਹੀਂ ਨਿਕਲਿਆ।
Congress
ਉਹਨਾਂ ਕਿਹਾ ਕਿ ਕਾਂਗਰਸ ਨੇ ਫੈਸਲਾ ਕੀਤਾ ਹੈ ਕਿ ਕਿਸਾਨਾਂ ਦੇ ਸਮਰਥਨ ‘ਚ 15 ਜਨਵਰੀ ਨੂੰ ਹਰ ਜ਼ਿਲ੍ਹਾ ਹੈੱਡਕੁਆਟਰ ‘ਤੇ ਕਾਂਗਰਸ ਕਿਸਾਨ ਅਧਿਕਾਰ ਦਿਵਸ ਦੇ ਰੂਪ ਵਜੋਂ ਇਕ ਜਨ ਅੰਦੋਲਨ ਤਿਆਰ ਕਰੇਗੀ। ਧਰਨਾ ਪ੍ਰਦਰਸ਼ਨ ਅਤੇ ਰੈਲੀ ਤੋਂ ਬਾਅਦ ਵਰਕਰ ਰਾਜਭਵਨ ਤੱਕ ਮਾਰਚ ਕਰਨਗੇ।
FARMER
ਇਸ ਤੋਂ ਪਹਿਲਾਂ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਸ਼ਨੀਵਾਰ ਨੂੰ ਕਿਸਾਨਾਂ ਦੇ ਮੁੱਦੇ ‘ਤੇ ਪਾਰਟੀ ਸਕੱਤਰਾਂ ਤੇ ਇੰਚਾਰਜਾਂ ਨਾਲ ਬੈਠਕ ਕੀਤੀ। ਇਸ ਬੈਠਕ ਵਿਚ ਪ੍ਰਿਯੰਕਾ ਗਾਂਧੀ ਸਮੇਤ ਕਈ ਸੀਨੀਅਰ ਨੇਤਾ ਮੌਜੂਦ ਸੀ।
Randeep Surjewala - PM Modi
ਵੀਡਓ ਕਾਨਫਰੰਸ ਜ਼ਰੀਏ ਹੋਈ ਇਸ ਬੈਠਕ ਵਿਚ ਕਾਂਗਰਸ ਨੇ ਕਿਸਾਨਾਂ ਜਥੇਬੰਦੀਆਂ ਤੇ ਸਰਕਾਰ ਵਿਚਾਲੇ ਹੋਈ 8ਵੇਂ ਗੇੜ ਦੀ ਗੱਲਬਾਤ ਬੇਸਿੱਟਾ ਰਹਿਣ ਲਈ ਸਰਕਾਰ ਦੇ ਅੜੀਅਲ ਰਵੱਈਏ ਨੂੰ ਜ਼ਿੰਮੇਵਾਰ ਠਹਿਰਾਇਆ ਹੈ।