
ਅਦਾਲਤ ਦਾ ਰਾਜ ਸਭਾ ਸਕੱਤਰੇਤ ਨੂੰ ਹੁਕਮ-ਅਰਜ਼ੀ ਬਕਾਇਆ ਰਹਿਣ ਤਕ ਨਾ ਕੀਤਾ ਜਾਵੇ ਬੇਦਖ਼ਲ
ਨਵੀਂ ਦਿੱਲੀ : ਦਿੱਲੀ ਦੀ ਇਕ ਅਦਾਲਤ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਵਲੋਂ ਦਾਖ਼ਲ ਅਰਜ਼ੀ ਸੁਣਵਾਈ ਯੋਗ ਹੈ ਜਾਂ ਨਹੀਂ, ਇਸ ’ਤੇ 10 ਜੁਲਾਈ ਨੂੰ ਕੋਈ ਫ਼ੈਸਲਾ ਲੈ ਸਕਦੀ ਹੈ। ਇਸ 'ਤੇ ਅਦਾਲਤ ਨੇ ਰਾਜ ਸਭਾ ਸਕੱਤਰੇਤ ਨੂੰ ਹੁਕਮ ਦਿਤਾ ਹੈ ਕਿ ਅਰਜ਼ੀ ਬਕਾਇਆ ਰਹਿਣ ਤਕ ਸੰਸਦ ਮੈਂਬਰ ਰਾਘਵ ਚੱਢਾ ਨੂੰ ਲੁਟੀਅਨਸ ਦਿੱਲੀ 'ਚ ਉਨ੍ਹਾਂ ਦੇ 'ਟਾਈਪ-7' ਬੰਗਲੇ ਤੋਂ ਬੇਦਖ਼ਲ ਨਾ ਕੀਤਾ ਜਾਵੇ
ਇਹ ਵੀ ਪੜ੍ਹੋ: ਪੰਜਾਬੀ ਲੇਨ ਦੇ ਨਿਵਾਸੀ ਤਬਾਦਲੇ ਲਈ ਸਿਧਾਂਤਕ ਤੌਰ 'ਤੇ ਹੋਏ ਸਹਿਮਤ
ਚੱਢਾ ਦੀ ਇਸ ਅਰਜ਼ੀ ’ਚ ਉਨ੍ਹਾਂ ਦੇ ਬੰਗਲੇ ਦੀ ਅਲਾਟਮੈਂਟ ਰੱਦ ਕੀਤੇ ਜਾਣ ਦੇ ਹੁਕਮ ਨੂੰ ਚੁਣੌਤੀ ਦਿਤੀ ਗਈ ਹੈ। ਚੱਢਾ ਨੇ 3 ਮਾਰਚ 2023 ਦੇ ਇਕ ਪੱਤਰ ਨੂੰ ਚੁਨੌਤੀ ਦਿਤੀ ਸੀ, ਜਿਸ ’ਚ ਰਾਜ ਸਭਾ ਸਕੱਤਰੇਤ ਵਲੋਂ ਉਨ੍ਹਾਂ ਨੂੰ ਅਲਾਟ ਕੀਤੇ ਬੰਗਲੇ ਦੀ ਅਲਾਟਮੈਂਟ ਰੱਦ ਕਰ ਦਿਤੀ ਗਈ ਸੀ।