
ਫਿਚ ਰੇਟਿੰਗ ਨੇ ਬੁੱਧਵਾਰ ਨੂੰ ਕਿਹਾ ਕਿ ਅਗਲੇ ਵਿੱਤੀ ਸਾਲ ਵਿਚ ਭਾਰਤ ਦੀ ਜੀਡੀਪੀ ਵਿਕਾਸ ਦਰ 9.5 ਫੀਸਦੀ ਰਹਿ ਸਕਦੀ ਹੈ।
ਨਵੀਂ ਦਿੱਲੀ: ਮੌਜੂਦਾ ਵਿੱਤੀ ਸਾਲ ਵਿਚ ਗਿਰਾਵਟ ਤੋਂ ਬਾਅਦ ਅਗਲੇ ਸਾਲ ਵਿਚ ਭਾਰਤੀ ਅਰਥਵਿਵਸਥਾ ਬਾਊਂਸ ਬੈਕ ਕਰੇਗੀ। ਫਿਚ ਰੇਟਿੰਗ ਨੇ ਬੁੱਧਵਾਰ ਨੂੰ ਕਿਹਾ ਕਿ ਅਗਲੇ ਵਿੱਤੀ ਸਾਲ ਵਿਚ ਭਾਰਤ ਦੀ ਜੀਡੀਪੀ ਵਿਕਾਸ ਦਰ 9.5 ਫੀਸਦੀ ਰਹਿ ਸਕਦੀ ਹੈ।
Economy
ਫਿਚ ਰੇਟਿੰਗ ਨੇ ਕਿਹਾ ਕਿ ਭਾਰਤ ਦੇ ਵਿੱਤੀ ਸੈਕਟਰ ਦੀ ਹਾਲਤ ਅੱਗੇ ਹੋਰ ਖ਼ਰਾਬ ਨਾ ਹੋਵੇ ਤਾਂ ਵਿਕਾਸ ਦਰ ਵਿਚ ਜ਼ਬਰਦਸਤ ਤੇਜ਼ੀ ਆ ਸਕਦੀ ਹੈ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਅਪ੍ਰੈਲ ਤੋਂ ਸ਼ੁਰੂ ਹੋਏ ਵਿੱਤੀ ਸਾਲ 2020-21 ਵਿਚ ਅਰਥਿਵਸਥਾ ਪਹਿਲਾਂ ਹੀ ਹੌਲੀ ਹੋ ਚੁੱਕੀ ਹੈ।
Economy
ਇਸ ਵਿੱਤੀ ਸਾਲ ਲ਼ਈ ਫਿਚ ਦਾ ਅਨੁਮਾਨ ਹੈ ਕਿ ਆਰਥਕ ਵਿਕਾਸ ਦਰ ਵਿਚ 5 ਫੀਸਦੀ ਤੱਕ ਕਮੀ ਆ ਸਕਦੀ ਹੈ। ਫਿਚ ਰੇਟਿੰਗਜ਼ ਨੇ ਕਿਹਾ ਕਿ ਜੇ ਭਾਰਤ ਦੇ ਵਿੱਤੀ ਖੇਤਰ ਵਿਚ ਸਥਿਤੀ ਹੋਰ ਨਹੀਂ ਵਿਗੜਦੀ ਤਾਂ ਵਿਕਾਸ ਦਰ ਵਿਚ ਮਹੱਤਵਪੂਰਨ ਵਾਧਾ ਹੋ ਸਕਦਾ ਹੈ।
Indian Economy
ਫਿਚ ਰੇਟਿੰਗਜ਼ ਨੇ ਬੁੱਧਵਾਰ ਨੂੰ ਅਪਣੇ APAC ਦੇ ਸਰਵਪੱਖੀ ਕ੍ਰੈਡਿਟ ਸੰਖੇਪ ਜਾਣਕਾਰੀ ਵਿਚ ਕਿਹਾ, ਮਹਾਂਮਾਰੀ ਨੇ ਭਾਰਤ ਦੇ ਵਿਕਾਸ ਦੇ ਨਜ਼ਰੀਏ ਨੂੰ ਤੇਜ਼ੀ ਨਾਲ ਕਮਜ਼ੋਰ ਕੀਤਾ ਹੈ। ਬਹੁਤ ਜ਼ਿਆਦਾ ਕਰਜ਼ੇ ਕਾਰਨ, ਚੁਣੌਤੀਆਂ ਵੀ ਜ਼ਿਆਦਾ ਹਨ।
GDP
ਅਗਲੇ ਵਿੱਤੀ ਸਾਲ ਲਈ ਜੀਡੀਪੀ ਵਿਕਾਸ ਦਰ 9.5 ਫੀਸਦ ਰਹਿਣ ਦਾ ਅਨੁਮਾਨ ਜਤਾਉਂਦੇ ਹੋਏ ਫਿਚ ਰੇਟਿੰਗਜ਼ ਨੇ ਕਿਹਾ ਕਿ ਗਲੋਬਲ ਸੰਕਟ ਤੋਂ ਬਾਅਦ ਭਾਰਤ ਦੀ ਜੀਡੀਪੀ ਗ੍ਰੋਥ ਬੀਬੀਬੀ ਸ਼੍ਰੇਣੀ ਤੋਂ ਉੱਪਰ ਆ ਸਕਦੀ ਹੈ।