
ਕਿਹਾ: ਰੱਬ ਚਾਹੁੰਦਾ ਹੈ ਕਿ ਅਸੀਂ ਦੇਸ਼ ਲਈ ਕੁਝ ਕਰੀਏ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੂੰ ਅਧਿਕਾਰਤ ਤੌਰ 'ਤੇ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਗਿਆ ਹੈ। ਚੋਣ ਕਮਿਸ਼ਨ ਵੱਲੋਂ ਸੋਮਵਾਰ ਨੂੰ ਕੀਤੇ ਗਏ ਐਲਾਨ ਤੋਂ ਬਾਅਦ ਤੋਂ ਹੀ ਆਮ ਆਦਮੀ ਪਾਰਟੀ ਕਾਫੀ ਉਤਸ਼ਾਹਿਤ ਹੈ ਅਤੇ ਪਾਰਟੀ ਵਰਕਰ ਲਗਾਤਾਰ ਜਸ਼ਨ ਮਨਾ ਰਹੇ ਹਨ। ਇਸ ਦੌਰਾਨ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ।
ਇਹ ਵੀ ਪੜ੍ਹੋ: 5 ਕਿਸਾਨ ਯੂਨੀਅਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਭੇਜਿਆ ਮੰਗ ਪੱਤਰ
ਇੱਥੇ ਉਹਨਾਂ ਨੇ ਵਰਕਰਾਂ ਅਤੇ ਦੇਸ਼ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਾਸ਼ਟਰੀ ਪਾਰਟੀ ਬਣਨਾ ਵੱਡੀ ਜ਼ਿੰਮੇਵਾਰੀ ਹੈ। ਸਾਡੀ ਪਾਰਟੀ ਨੇ ਦੇਸ਼ ਨੂੰ ਨਵੀਂ ਦਿਸ਼ਾ ਦਿੱਤੀ ਹੈ। ਕੇਜਰੀਵਾਲ ਨੇ ਆਪਣੇ ਆਲੋਚਕਾਂ ਨੂੰ ਵੀ ਵਧਾਈ ਦਿੱਤੀ ਹੈ। ਕੇਜਰੀਵਾਲ ਨੇ ਕਿਹਾ ਕਿ ਜਦੋਂ ਅਸੀਂ ਸ਼ੁਰੂ ਕੀਤਾ ਸੀ ਤਾਂ ਪੈਸਾ ਨਹੀਂ ਸੀ, ਲੋਕ ਨਹੀਂ ਸਨ, ਹੁਣ ਵੀ ਪੈਸਾ ਨਹੀਂ ਹੈ ਪਰ ਲੋਕ ਬਹੁਤ ਸਾਰੇ ਹਨ। ਕੇਜਰੀਵਾਲ ਨੇ ਕਿਹਾ ਕਿ ਅੱਜ ਜਦੋਂ ਮੈਂ ਸੋਚਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਸਾਡੀ ਕੋਈ ਔਕਾਤ ਨਹੀਂ ਹੈ, ਪਰ ਅਸੀਂ ਕਿਥੋਂ ਤੱਕ ਪਹੁੰਚ ਗਏ ਹਾਂ, ਇਸ ਦਾ ਮਤਲਬ ਹੈ ਕਿ ਰੱਬ ਚਾਹੁੰਦਾ ਹੈ ਕਿ ਅਸੀਂ ਦੇਸ਼ ਲਈ ਕੁਝ ਕਰੀਏ। ਅਸੀਂ ਸਿਰਫ਼ ਸਾਧਨ ਹਾਂ।
ਇਹ ਵੀ ਪੜ੍ਹੋ: 15 ਸਾਲ ਦੀ ਉਮਰ ’ਚ ਗ੍ਰੈਜੂਏਸ਼ਨ ਕਰਨ ਜਾ ਰਹੀ ਤਨਿਸ਼ਕਾ ਸੁਜੀਤ ਨੇ PM ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
ਕੇਜਰੀਵਾਲ ਨੇ ਕਿਹਾ ਕਿ ਇਸ ਮੌਕੇ ਮਨੀਸ਼ ਅਤੇ ਜੈਨ ਜੀ ਦੀ ਬਹੁਤ ਯਾਦ ਆ ਰਹੀ ਹੈ। ਜੇ ਉਹ ਇੱਥੇ ਹੁੰਦੇ ਤਾਂ ਮੌਕੇ ਨੂੰ ਚਾਰ ਚੰਨ ਲੱਗ ਜਾਣੇ ਸੀ। ਉਹ ਦੇਸ਼ ਲਈ, ਸਾਡੇ ਸਾਰਿਆਂ ਲਈ ਲੜ ਰਹੇ ਹਨ। ਇਸ ਸਮੇਂ ਦੇਸ਼ ਦੀਆਂ ਸਾਰੀਆਂ ਦੇਸ਼ ਵਿਰੋਧੀ ਤਾਕਤਾਂ ਜੋ ਇਸ ਦੇਸ਼ ਦਾ ਭਲਾ ਨਹੀਂ ਚਾਹੁੰਦੀਆਂ, ਦੇਸ਼ ਦੀ ਤਰੱਕੀ ਨਹੀਂ ਚਾਹੁੰਦੀਆਂ, ਉਹ ਆਮ ਆਦਮੀ ਪਾਰਟੀ ਨੂੰ ਰੋਕ ਰਹੀਆਂ ਹਨ।
ਇਹ ਵੀ ਪੜ੍ਹੋ: ਟੀਐਮਸੀ ਸਾਂਸਦ ਲੁਈਜਿਨਹੋ ਫਲੇਰੋ ਨੇ ਦਿੱਤਾ ਅਸਤੀਫ਼ਾ
ਉਹਨਾਂ ਸਵਾਲ ਕੀਤਾ ਕਿ ਮਨੀਸ਼ ਸਿਸੋਦੀਆ ਦਾ ਕੀ ਕਸੂਰ? ਇਸ ਦੌਰਾਨ ਕੇਜਰੀਵਾਲ ਨੇ ਇਕ ਸਰਕਾਰੀ ਸਕੂਲ ਦੀ ਕਹਾਣੀ ਸੁਣਾਈ ਜੋ ਸਰਕਾਰੀ ਹੈ ਪਰ ਉੱਥੇ ਫਰੈਂਚ, ਸਪੈਨਿਸ਼, ਜਾਪਾਨੀ ਅਤੇ ਜਰਮਨ ਭਾਸ਼ਾਵਾਂ ਪੜ੍ਹਾਈਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਮੈਂ ਵੀ ਇਕ ਵੱਡੇ ਸਕੂਲ ਵਿਚ ਪੜ੍ਹਿਆ ਹਾਂ ਪਰ ਅਜਿਹੀ ਕੋਈ ਸਹੂਲਤ ਨਹੀਂ ਸੀ। ਇਸ ਲਈ ਮਨੀਸ਼ ਸਿਸੋਦੀਆ ਦਾ ਕਸੂਰ ਹੈ ਕਿ ਉਸ ਨੇ ਗਰੀਬਾਂ ਦੇ ਬੱਚਿਆਂ ਨੂੰ ਸੁਪਨੇ ਸਿਖਾਏ। 75 ਸਾਲਾਂ ਤੱਕ ਗਰੀਬ ਦਾ ਬੱਚਾ ਚੰਗੀ ਸਿੱਖਿਆ ਤੋਂ ਸੱਖਣਾ ਰਿਹਾ ਅਤੇ ਉਹਨਾਂ ਨੇ ਉਸ ਨੂੰ ਪੜ੍ਹਾਈ ਦਾ ਸੁਪਨਾ ਦਿਖਾਇਆ।
ਇਹ ਵੀ ਪੜ੍ਹੋ: ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ: ਵਿਜੀਲੈਂਸ ਨੇ ਸਾਬਕਾ MLA ਕੁਸ਼ਲਦੀਪ ਢਿੱਲੋਂ ਤੋਂ ਇਕ ਘੰਟੇ ਤੱਕ ਕੀਤੀ ਪੁੱਛਗਿੱਛ
ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਜੈਨ ਸਾਬ੍ਹ ਦਾ ਕੀ ਕਸੂਰ ਸੀ ਕਿ ਜੋ ਵੀ ਦੇਸ਼ ਵਿਚ ਪੈਦਾ ਹੋਵੇ ਉਸ ਨੂੰ ਵਧੀਆ ਅਤੇ ਮੁਫ਼ਤ ਸਿਹਤ ਸਹੂਲਤਾਂ ਮਿਲਣ। ਸਰਕਾਰ ਗਰੀਬ ਆਦਮੀ ਦਾ ਇਲਾਜ ਕਰਵਾਏਗੀ ਪਰ ਸਾਰੀਆਂ ਦੇਸ਼ ਵਿਰੋਧੀ ਤਾਕਤਾਂ ਉਹਨਾਂ ਦੇ ਖ਼ਿਲਾਫ਼ ਹੋ ਗਈਆਂ।