
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲਿਆ ਹੈ।
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚਲਦਿਆਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲਿਆ ਹੈ। ਰਾਹੁਲ ਗਾਂਧੀ ਨੇ ਪੀਐਮ ਮੋਦੀ ਨੂੰ ਉਹ ਚਸ਼ਮੇ ਉਤਾਰਨ ਲਈ ਕਿਹਾ, ਜਿਸ ਵਿਚ ਸਿਰਫ਼ ਸੈਂਟਰਲ ਵਿਸਟਾ ਹੀ ਦਿਖਾਈ ਦੇ ਰਿਹਾ ਹੈ।
Rahul gandhi and PM modi
ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਨਦੀਆਂ ਵਿਚ ਬਹਿ ਰਹੀਆਂ ਅਣਗਿਣਤ ਲਾਸ਼ਾਂ, ਹਸਪਤਾਲਾਂ ਵਿਚ ਲਾਈਨਾਂ ਮੀਲਾਂ ਤੱਕ, ਜੀਵਨ ਸੁਰੱਖਿਆ ਦਾ ਖੋਹਿਆ ਹੱਕ। ਪੀਐਮ, ਉਹ ਗੁਲਾਬੀ ਚਸ਼ਮੇ ਉਤਾਰੋ ਜਿਸ ਨਾਲ ਸੈਂਟਰਲ ਵਿਸਟਾ ਤੋਂ ਬਿਨ੍ਹਾਂ ਕੁਝ ਦਿਖਦਾ ਹੀ ਨਹੀਂ’। ਦੱਸ ਦਈਏ ਕਿ ਬੀਤੇ ਦਿਨ ਬਿਹਾਰ ਦੇ ਬਕਸਰ ਵਿਚ ਗੰਗਾ ਨਦੀ ਵਿਚ ਕਈ ਦਰਜਨ ਲਾਸ਼ਾਂ ਵਹਿ ਰਹੀਆਂ ਸੀ।
Central Vista Project
ਜ਼ਿਕਰਯੋਗ ਹੈ ਕਿ ਸੈਂਟਰਲ ਵਿਸਟਾ ਪ੍ਰਾਜੈਕਟ ਨੂੰ ਲੈ ਕੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸਮੇਤ ਕਈ ਕਾਂਗਰਸ ਨੇਤਾ ਕੇਂਦਰ ਸਰਕਾਰ ’ਤੇ ਹਮਲੇ ਬੋਲ ਰਹੇ ਹਨ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਵਿਟਰ ’ਤੇ 2 ਤਸਵੀਰਾਂ ਸ਼ੇਅਰ ਕੀਤੀਆਂ ਸਨ। ਪਹਿਲੀ ਤਸਵੀਰ ’ਚ ਕੁੱਝ ਲੋਕ ਆਕਸੀਜਨ ਸਿਲੰਡਰ ਲੈਣ ਲਈ ਲਾਈਨ ’ਚ ਖੜੇ ਦਿਸ ਰਹੇ ਹਨ। ਉੱਥੇ ਹੀ ਦੂਜੀ ਤਸਵੀਰ ਦਿੱਲੀ ਦੇ ਇੰਡੀਆ ਗੇਟ ਨੇੜੇ ਦੀ ਹੈ, ਜਿੱਥੇ ਖੁਦਾਈ ਦਾ ਕੰਮ ਚੱਲ ਰਿਹਾ ਹੈ। ਰਾਹੁਲ ਨੇ ਟਵਿਟਰ ’ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ,‘‘ਦੇਸ਼ ਨੂੰ ਪੀ.ਐੱਮ. ਰਿਹਾਇਸ਼ ਨਹੀਂ, ਸਾਹ ਚਾਹੀਦਾ ਹੈ।’’