
ਗੋਰਖਪੁਰ ਮੈਡੀਕਲ ਕਾਲਜ ਵਿਚ ਪਿਛਲੇ ਸਾਲ ਸ਼ੱਕੀ ਹਾਲਤ ਵਿਚ ਵੱਡੀ ਗਿਣਤੀ ਵਿਚ ਭਰਤੀ ਮਰੀਜ਼ ਬੱਚਿਆਂ ਦੀ ਮੌਤ ਦੇ ਮਾਮਲੇ ਵਿਚ ਕਥਿਤ ਦੋਸ਼ੀ ਡਾਕਟਰ...
ਗੋਰਖਪੁਰ ਮੈਡੀਕਲ ਕਾਲਜ ਵਿਚ ਪਿਛਲੇ ਸਾਲ ਸ਼ੱਕੀ ਹਾਲਤ ਵਿਚ ਵੱਡੀ ਗਿਣਤੀ ਵਿਚ ਭਰਤੀ ਮਰੀਜ਼ ਬੱਚਿਆਂ ਦੀ ਮੌਤ ਦੇ ਮਾਮਲੇ ਵਿਚ ਕਥਿਤ ਦੋਸ਼ੀ ਡਾਕਟਰ ਕਫ਼ੀਲ ਖ਼ਾਨ ਦੇ ਭਰਾ ਨੂੰ ਮੋਟਰਸਾਈਕਲ ਸਵਾਰ ਕੁੱਝ ਬਦਮਾਸ਼ਾਂ ਨੇ ਗੋਲੀ ਮਾਰ ਕੇ ਗੰਭੀਰ ਰੂਪ ਵਿਚ ਜਖ਼ਮੀ ਕਰ ਦਿਤਾ । ਪੁਲਿਸ ਸੂਤਰਾਂ ਤੋਂ ਪਤਾ ਲਗਿਆ ਕਿ ਐਤਵਾਰ ਰਾਤ ਕਰੀਬ 11 ਵਜੇ ਕੁੱਝ ਮੋਟਰਸਾਈਕਲ ਸਵਾਰਾਂ ਨੇ ਹੁਮਾਯੂੰਪੁਰ ਉੱਤਰੀ ਖੇਤਰ ਵਿਚ ਜੇਪੀ ਹਸਪਤਾਲ ਕੋਲ ਡਾਕਟਰ ਕਫ਼ੀਲ ਖ਼ਾਨ ਦੇ ਭਰਾ ਕਾਸ਼ਿਫ (34) ਨੂੰ ਗੋਲੀਆਂ ਮਾਰੀਆਂ ਜੋ ਉਸ ਦੀ ਬਾਂਹ, ਗਰਦਨ ਅਤੇ ਠੋਡੀ ਉੱਤੇ ਲੱਗੀਆਂ
shootਜਿਸ ਨੂੰ ਬਾਅਦ 'ਚ ਹਸਪਤਾਲ ਭਰਤੀ ਕਰਵਾਇਆ ਗਿਆ ਜਿਥੇ ਉਸ ਦੀ ਹਾਲਤ ਨਾਜ਼ਕ ਬਣੀ ਹੋਈ ਹੈ।ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਦੋਸ਼ੀਆਂ ਦੀ ਪਛਾਣ ਲਈ ਆਸ ਪਾਸ ਦੇ ਲੋਕਾਂ ਤੋਂ ਪੁਛਗਿੱਛ ਕੀਤੀ। ਪੁਲਿਸ ਅਧਿਕਾਰੀਆਂ ਨੇ ਨੇ ਦਸਿਆ ਕਿ ਕਾਸ਼ਿਫ ਦਾ ਇਕ ਨਿਜੀ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ ਜਿਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਜਾਂਚ ਅਧਿਕਾਰੀ ਨੇ ਦਸਿਆ ਕਿ ਕਾਸ਼ਿਫ਼ ਦੇ ਹੋਸ਼ 'ਓ ਹੋਦ ਕਰ ਕੇ ਅਜੇ ਤਕ ਇਸ ਮਾਮਲੇ ਵਿਚ ਕੋਈ ਵੀ ਬਿਆਨ ਦਰਜ ਨਹੀਂ ਕੀਤਾ ਗਿਆ।
Gorakhpurਜਾਂਚ ਅਧਿਕਾਰੀ ਅਨੁਸਾਰ ਇਹ ਮਾਮਲਾ ਪੁਰਾਣੀ ਰੰਜ਼ਿਸ਼ ਦਾ ਜਾਪਦਾ ਹੈ ਪਰ ਪੂਰੀ ਜਾਣਕਾਰੀ ਮਾਮਲੇ ਦੀ ਤਹਿਕੀਕਾਤ ਤੋਂ ਬਾਅਦ ਹੀ ਲਗੇਗਾ। ਦੱਸ ਦੇਈਏ ਕਿ ਕਫ਼ੀਲ ਖ਼ਾਨ ਨੂੰ ਪਿਛਲੇ ਸਾਲ ਅਗੱਸਤ ਵਿੱਚ ਗੋਰਖਪੁਰ ਮੈਡੀਕਲ ਕਾਲਜ ਵਿਚ ਸ਼ੱਕੀ ਹਾਲਤ ਵਿਚ ਆਕਸੀਜਨ ਦੀ ਕਮੀ ਕਾਰਨ 24 ਘੰਟੇ ਦੇ ਅੰਦਰ 30 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਹਾਲ ਹੀ ਵਿਚ ਜ਼ਮਾਨਤ ਉੱਤੇ ਰਿਹਾਅ ਕੀਤਾ ਗਿਆ ਹੈ। ਉਧਰ ਇਸ ਮਾਮਲੇ 'ਤੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ।
Gorakhpurਇਸ ਸਬੰਧੀ ਕਾਂਗਰਸ ਨੇ ਯੋਗੀ ਸਰਕਾਰ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਹੈ ਕਿ ਯੋਗੀ ਰਾਜ ਵਿਚ ਕਾਨੂੰਨ ਵਿਵਸਥਾ ਬਿਲਕੁੱਲ ਡਾਵਾਂਡੋਲ ਹੋ ਗਈ ਹੈ ਤੇ ਦਿਨ ਦਿਹਾੜੇ ਅਪਰਾਧੀ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਕਾਂਗਰਸ ਨੇ ਦੋਸ਼ ਲਾਇਆ ਕਿ ਪਹਿਲਾਂ ਯੋਗੀ ਸਰਕਾਰ ਨੇ ਵੱਡਿਆਂ ਦੀ ਖੱਲ ਬਚਾਉਣ ਲਈ ਡਾ. ਕਾਫ਼ੀਲ ਨੂੰ ਜੇਲ ਭੇਜ ਦਿਤਾ ਤੇ ਹੁਣ ਉਸ ਦੇ ਭਰਾ 'ਤੇ ਹਮਲਾ ਹੋ ਗਿਆ। ਪਾਰਟੀ ਨੇ ਇਸ ਹਮਲੇ ਦੀ ਜਾਂਚ ਕਿਸੇ ਸੁਤੰਤਰ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਹੈ।