
PM ਮੋਦੀ 77 ਪ੍ਰਤੀਸ਼ਤ ਪ੍ਰਵਾਨਗੀ ਰੇਟਿੰਗ ਨਾਲ ਸੂਚੀ 'ਚ ਸਿਖ਼ਰ 'ਤੇ ਪਹੁੰਚੇ
ਨਵੀਂ ਦਿੱਲੀ : ਦੁਨੀਆਂ ਦੇ ਸਭ ਤੋਂ ਮਸ਼ਹੂਰ ਨੇਤਾਵਾਂ ਦੀ ਸੂਚੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਬਦਬਾ ਜਾਰੀ ਹੈ। ਜਦੋਂ ਤੋਂ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਹਨ, ਦੁਨੀਆ ਦੇ ਦੇਸ਼ਾਂ ਦੁਆਰਾ ਦੇਸ਼ ਪ੍ਰਤੀ ਪਹੁੰਚ ਵਿਚ ਭਾਰੀ ਤਬਦੀਲੀ ਆਈ ਹੈ। ਇਕ ਤਾਜ਼ਾ ਸਰਵੇਖਣ ਅਨੁਸਾਰ, ਪ੍ਰਧਾਨ ਮੰਤਰੀ ਮੋਦੀ 77 ਪ੍ਰਤੀਸ਼ਤ ਦੀ ਪ੍ਰਵਾਨਗੀ ਰੇਟਿੰਗ ਦੇ ਨਾਲ ਦੁਨੀਆਂ ਦੇ ਸਭ ਤੋਂ ਪ੍ਰਸਿੱਧ ਨੇਤਾਵਾਂ ਦੀ ਸੂਚੀ ਵਿਚ ਫਿਰ ਤੋਂ ਸਿਖ਼ਰ 'ਤੇ ਹਨ।
ਇਹ ਵੀ ਪੜ੍ਹੋ: BSF ਨੇ ਪਿੰਡ ਰਾਜੋਕੇ ਦੇ ਖੇਤਾਂ 'ਚੋਂ ਬਰਾਮਦ ਕੀਤਾ ਟੁੱਟਿਆ ਹੋਇਆ ਡਰੋਨ
ਗਲੋਬਲ ਲੀਡਰਸ਼ਿਪ ਅਪਰੂਵਲ ਪ੍ਰੋਜੈਕਟ, ਜਿਸ ਨੂੰ ਮਾਰਨਿੰਗ ਕੰਸਲਟ ਅਗਸਤ 2019 ਤੋਂ ਕੰਪਾਇਲ ਕਰ ਰਿਹਾ ਹੈ, ਸੱਤਾ ਵਿਚ ਆਉਣ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ 71% ਤੋਂ ਵੱਧ ਦੀ ਪ੍ਰਵਾਨਗੀ ਰੇਟਿੰਗ ਬਣਾਈ ਰੱਖੀ ਹੈ। 2022 ਤੋਂ, ਪ੍ਰਧਾਨ ਮੰਤਰੀ ਮੋਦੀ ਦੀ ਪ੍ਰਵਾਨਗੀ ਰੇਟਿੰਗ 75% ਤੋਂ ਵੱਧ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪਿੱਛੇ ਛੱਡ ਦਿਤਾ ਹੈ।
ਸਰਵੇਖਣ ਦੇ ਅਨੁਸਾਰ, ਜਿਸ ਨੇ ਰੇਟਿੰਗ ਅਭਿਆਸ ਲਈ 22 ਵਿਸ਼ਵ ਨੇਤਾਵਾਂ ਦਾ ਸਰਵੇਖਣ ਕੀਤਾ, 22 ਮੁੱਖ ਦੇਸ਼ਾਂ ਦੇ ਸਿਰਫ਼ ਚਾਰ ਵਿਸ਼ਵ ਨੇਤਾਵਾਂ ਦੀ ਘਰੇਲੂ ਪ੍ਰਵਾਨਗੀ ਰੇਟਿੰਗ 50% ਤੋਂ ਵੱਧ ਹੈ। ਸਭ ਤੋਂ ਤਾਜ਼ਾ ਮਨਜ਼ੂਰੀ ਰੇਟਿੰਗ 30 ਮਈ ਅਤੇ 6 ਜੂਨ, 2023 ਵਿਚਕਾਰ ਇਕੱਤਰ ਕੀਤੀ ਜਾਣਕਾਰੀ 'ਤੇ ਆਧਾਰਿਤ ਹਨ।
ਆਸਟ੍ਰੇਲੀਆ, ਆਸਟਰੀਆ, ਬੈਲਜੀਅਮ, ਬ੍ਰਾਜ਼ੀਲ, ਕੈਨੇਡਾ, ਚੈੱਕ ਗਣਰਾਜ, ਫਰਾਂਸ, ਜਰਮਨੀ, ਭਾਰਤ, ਆਇਰਲੈਂਡ, ਇਟਲੀ, ਜਾਪਾਨ, ਮੈਕਸੀਕੋ, ਨੀਦਰਲੈਂਡ, ਨਾਰਵੇ, ਪੋਲੈਂਡ, ਦੱਖਣੀ ਕੋਰੀਆ, ਸਪੇਨ, ਸਵੀਡਨ, ਸਵਿਟਜ਼ਰਲੈਂਡ, ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ ਵਿਚ , ਸਰਵੇਖਣ ਸਿਆਸੀ ਸ਼ਖ਼ਸੀਅਤਾਂ ਦੇ ਨਾਲ-ਨਾਲ ਰਾਸ਼ਟਰੀ ਰੁਝਾਨਾਂ ਦੀ ਜਨਤਕ ਰਾਏ ਨੂੰ ਟਰੈਕ ਕਰਦਾ ਹੈ। ਮੌਰਨਿੰਗ ਕੰਸਲਟ ਦੇ ਅਨੁਸਾਰ ਇਹ ਰੇਟਿੰਗਜ਼ ਹਰ ਰੋਜ਼ 20,000 ਤੋਂ ਵੱਧ ਗਲੋਬਲ ਔਨਲਾਈਨ ਇੰਟਰਵਿਊਆਂ 'ਤੇ ਆਧਾਰਿਤ ਹਨ।