
ਵਿਰੋਧੀ ਧਿਰਾਂ ਦੀ ਅਗਲੀ ਮੀਟਿੰਗ ਲਈ ਜੁੜੀਆਂ 8 ਨਵੀਆਂ ਪਾਰਟੀਆਂ
ਬੰਗਲੌਰ: ਕਾਂਗਰਸ ਨੇ ਕਰਨਾਟਕ ਦੇ ਬੰਗਲੌਰ 'ਚ 17 ਅਤੇ 18 ਜੁਲਾਈ ਨੂੰ ਦੂਜੀ ਵਿਰੋਧੀ ਏਕਤਾ ਮੀਟਿੰਗ ਬੁਲਾਈ ਹੈ। ਜਿਸ ਵਿਚ 24 ਸਿਆਸੀ ਪਾਰਟੀਆਂ ਦੇ ਆਗੂ ਹਿੱਸਾ ਲੈਣਗੇ। ਸੂਤਰਾਂ ਅਨੁਸਾਰ ਇਸ ਤੋਂ ਪਹਿਲਾਂ 17 ਜੁਲਾਈ ਨੂੰ ਸੋਨੀਆ ਗਾਂਧੀ ਸਾਰੀਆਂ ਪਾਰਟੀਆਂ ਦੇ ਆਗੂਆਂ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਨਗੇ। ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਵੀ ਇਸ ਦੇ ਲਈ ਸੱਦਾ ਦਿਤਾ ਹੈ। ਖ਼ਬਰਾਂ ਅਨੁਸਾਰ ਪਟਨਾ ਵਿਖੇ ਹੋਈ ਮੀਟਿੰਗ ਤੋਂ ਬਾਅਦ 'ਆਪ' ਨੇ ਦਿੱਲੀ ਆਰਡੀਨੈਂਸ ਮੁੱਦੇ 'ਤੇ ਕਾਂਗਰਸ ਦੀ ਚੁੱਪੀ ਕਾਰਨ ਦੂਜੀ ਮੀਟਿੰਗ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿਤਾ ਸੀ।
ਇਹ ਵੀ ਪੜ੍ਹੋ:
ਇਸ ਵਾਰ ਮੀਟਿੰਗ ਲਈ 8 ਨਵੀਆਂ ਪਾਰਟੀਆਂ ਨੂੰ ਵੀ ਸੱਦਾ ਭੇਜਿਆ ਗਿਆ ਹੈ। ਖ਼ਬਰਾਂ ਮੁਤਾਬਕ ਸੋਨੀਆ ਗਾਂਧੀ ਬੰਗਲੁਰੂ ਵਿਚ ਹੋਣ ਜਾ ਰਹੀ ਬੈਠਕ 'ਚ ਸ਼ਾਮਲ ਹੋ ਸਕਦੇ ਹਨ, ਉਨ੍ਹਾਂ ਦੇ ਨਾਲ ਰਾਹੁਲ ਗਾਂਧੀ ਵੀ ਮੌਜੂਦ ਰਹਿਣਗੇ। ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਵੀ ਸੋਨੀਆ ਗਾਂਧੀ ਦੀ ਸ਼ਮੂਲੀਅਤ ਦਾ ਦਾਅਵਾ ਕੀਤਾ ਹੈ। ਇਸ ਤੋਂ ਪਹਿਲਾਂ ਪਟਨਾ ਮੀਟਿੰਗ ਵਿਚ ਸਿਰਫ਼ ਕਾਂਗਰਸ ਪ੍ਰਧਾਨ ਮੱਲਿਕਾਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਹੀ ਸ਼ਾਮਲ ਹੋਏ ਸਨ।
ਇਹ ਵੀ ਪੜ੍ਹੋ:
ਵਿਰੋਧੀ ਧਿਰਾਂ ਦੀ ਅਗਲੀ ਮੀਟਿੰਗ ਲਈ ਜੁੜੀਆਂ 8 ਨਵੀਆਂ ਪਾਰਟੀਆਂ
ਮੀਟਿੰਗ ਵਿਚ ਸ਼ਾਮਲ ਹੋਣ ਲਈ ਮਾਰੂਮਾਲਾਰਚੀ ਦ੍ਰਵਿੜ ਮੁਨੇਤਰ ਕੜਗਮ (MDMK), ਕੋਂਗੂ ਦੇਸਾ ਮੱਕਲ ਕਾਚੀ (KDMK), ਵਿਦੁਥਲਾਈ ਚਿਰੂਥਾਈਗਲ ਕਾਚੀ (VCK), ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (RSP), ਆਲ ਇੰਡੀਆ ਫਾਰਵਰਡ ਬਲਾਕ, ਇੰਡੀਅਨ ਯੂਨੀਅਨ ਮੁਸਲਿਮ ਲੀਗ (IUML) , ਕੇਰਲ ਕਾਂਗਰਸ (ਜੋਸਫ) ਅਤੇ ਕੇਰਲ ਕਾਂਗਰਸ (ਮਨੀ) ਨੇ ਹਾਮੀ ਭਰੀ ਹੈ। ਇਨ੍ਹਾਂ ਨਵੀਆਂ ਪਾਰਟੀਆਂ ਵਿਚੋਂ ਕੇ.ਡੀ.ਐਮ.ਕੇ. ਅਤੇ ਐਮ.ਡੀ.ਐਮ.ਕੇ. 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੀਆਂ ਸਹਿਯੋਗੀ ਸਨ।
ਇਹ ਵੀ ਪੜ੍ਹੋ:
ਕਾਂਗਰਸ ਪ੍ਰਧਾਨ ਖੜਗੇ ਨੇ ਵੀ ਭੇਜਿਆ ਸੱਦਾ
ਕਾਂਗਰਸ ਪ੍ਰਧਾਨ ਮੱਲਿਕਾਅਰਜੁਨ ਖੜਗੇ ਨੇ ਵੀ ਵਿਰੋਧੀ ਧਿਰ ਦੇ ਚੋਟੀ ਦੇ ਨੇਤਾਵਾਂ ਨੂੰ ਅਗਲੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਹੈ। ਕਾਂਗਰਸ ਪ੍ਰਧਾਨ ਨੇ 23 ਜੂਨ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਪਟਨਾ ਵਿਚ ਬੁਲਾਈ ਗਈ ਮੀਟਿੰਗ ਵਿਚ ਉਨ੍ਹਾਂ ਦੇ ਸਹਿਯੋਗ ਬਾਰੇ ਯਾਦ ਕਰਵਾਇਆ ਹੈ।