
ਗੜ੍ਹੀ ਨੇ ਅਕਾਲੀ ਦਲ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਦੋ ਘਰਾਂ ਦਾ ਪ੍ਰਾਹੁਣਾ ਕਈ ਵਾਰ ਭੁੱਖਾ ਰਹਿ ਜਾਂਦਾ ਹੈ।
Akali Dal–BSP alliance: ਅਕਾਲੀ ਦਲ ਵਲੋਂ ਭਾਜਪਾ ਨਾਲ ਕੀਤੀਆਂ ਜਾ ਰਹੀਆਂ ਗਠਜੋੜ ਲਈ ਅੰਦਰਖਾਤੇ ਕੋਸ਼ਿਸ਼ਾਂ ਤੋਂ ਬਸਪਾ ’ਚ ਨਾਰਾਜ਼ਗੀ ਪੈਦਾ ਹੋ ਰਹੀ ਹੈ। ਭਾਜਪਾ ਨਾਲ ਗਠਜੋੜ ਹੋਣ ’ਤੇ ਅਕਾਲੀ-ਬਸਪਾ ਗਠਜੋੜ ਟੁੱਟਣਾ ਤੈਅ ਹੈ। ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੇ ਇਕ ਤਾਜ਼ਾ ਬਿਆਨ ਤੋਂ ਵੀ ਇਹ ਸਾਫ਼ ਸੰਕੇਤ ਮਿਲਦਾ ਹੈ। ਗੜ੍ਹੀ ਨੇ ਅਕਾਲੀ ਦਲ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਦੋ ਘਰਾਂ ਦਾ ਪ੍ਰਾਹੁਣਾ ਕਈ ਵਾਰ ਭੁੱਖਾ ਰਹਿ ਜਾਂਦਾ ਹੈ।
ਉਨ੍ਹਾਂ ਕਿਹਾ ਕਿ 2024 ਦੀਆਂ ਚੋਣਾਂ ਨੇੜੇ ਹਨ ਅਤੇ ਗਠਜੋੜ ਤਾਲਮੇਲ ਨਾਲ ਹੀ ਅੱਗੇ ਵਧਦੇ ਹਨ। ਜੇ ਅਸੀਂ ਕਾਂਗਰਸ ਤੇ ਭਾਜਪਾ ਵਰਗੀਆਂ ਪਾਰਟੀਆਂ ਨੂੰ ਹਰਾਉਣਾ ਹੈ ਤਾਂ ਇਸ ਤਰ੍ਹਾਂ ਸਾਡਾ ਗਠਜੋੜ ਅੱਗੇ ਨਹੀਂ ਵਧ ਸਕਦਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ’ਚ ਬਸਪਾ ਹਾਈ ਕਮਾਨ ਅਕਾਲੀ ਦਲ ਨਾਲ ਗਠਜੋੜ ਬਾਰੇ ਮੁੜ ਵਿਚਾਰ ਕੇਰੇਗੀ ਕਿਉਂਕਿ ਪਹਿਲਾਂ ਗਠਜੋੜ ਵਿਧਾਨ ਸਭਾ ਚੋਣਾਂ ਲਈ ਹੋਇਆ ਸੀ। ਉਧਰ ਅਕਾਲੀ ਦਲ ਦੇ ਬੁਲਾਰੇ ਨੇ ਬਸਪਾ ਦੇ ਬਿਆਨ ’ਤੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਗਠਜੋੜ ਪਾਰਟੀਆਂ ਦੇ ਹਾਈ ਕਮਾਨ ਕਰਦੇ ਹਨ ਅਤੇ ਇਸ ’ਚ ਸਥਾਨਕ ਲੀਪਰਸ਼ਿਪ ਕੁੱਝ ਨਹੀਂ ਕਰ ਸਕਦੀ। ਇਸ ਤੋਂ ਵੀ ਸੰਕੇਤ ਮਿਲਦਾ ਹੈ ਕਿ ਅਕਾਲੀ ਬਸਪਾ ਗਠਜੋੜ ਟੁੱਟਣ ਵਲ ਹੈ।
(For more Punjabi news apart from Akali Dal-BSP alliance to break?, stay tuned to Rozana Spokesman)