
ਕਿਹਾ- ਆਦਮੀ ਪਾਰਟੀ ਵਿਚ ਸਿਰਫ਼ ਅਹੁਦਿਆਂ ਦੇ ਭੁੱਖੇ ਲੋਕ ਹਨ
ਅਮਰਗੜ੍ਹ : ਅੱਜ ਹਲਕਾ ਅਮਰਗੜ੍ਹ ਤੋਂ ਕਾਂਗਰਸ ਦੇ ਨੌਜਵਾਨ ਉਮੀਦਵਾਰ ਸਮਿਤ ਸਿੰਘ ਮਾਨ ਦੇ ਹੱਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਿਡਨੀ ਗਾਰਡਨ ਪੈਲਸ, ਪਿੰਡ ਮੰਡੀਆਂ ਵਿਖੇ ਵਿਸ਼ਾਲ ਰੈਲੀ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਮਿਤ ਸਿੰਘ ਬਹੁਤ ਹੀ ਹੋਣਹਾਰ, ਸੂਝਵਾਨ, ਰਾਜਨੀਤੀ ਦੀ ਸੂਝ ਰੱਖਣ ਵਾਲਾ, ਇਮਾਨਦਾਰ ਤੇ ਸੇਵਾ ਭਾਵਨਾ ਵਾਲੇ ਪਰਿਵਾਰਕ ਪਿਛੋਕੜ ਵਾਲਾ ਨੌਜਵਾਨ ਹੈ, ਉਹ ਸੇਵਾ ਭਾਵਨਾ ਦੇ ਨਾਲ ਅੱਗੇ ਆਇਆ ਹੈ। ਅਜਿਹੇ ਨੌਜਵਾਨਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ। ਸਮਿਤ ਸਿੰਘ ਵਰਗੇ ਨੌਜਵਾਨ ਹੀ ਬਦਲਾਅ ਲਿਆ ਸਕਦੇ ਹਨ। ਇਸੇ ਕਰਕੇ ਪਾਰਟੀ ਨੇ ਬਹੁਤ ਸੋਚ ਸਮਝ ਕੇ ਇਸ ਨੌਜਵਾਨ ਨੂੰ ਅੱਗੇ ਲਿਆਂਦਾ ਹੈ।
congress
ਉਨ੍ਹਾਂ ਆਮ ਆਦਮੀ ਪਾਰਟੀ ਬਾਰੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਹਨ ਕਿ ਅਸੀਂ ਆਮ ਹਾਂ ਪਰ ਉਨ੍ਹਾਂ ਦੇ 117 ਉਮੀਦਵਾਰਾਂ ਵਿਚੋਂ 50 ਤੋਂ ਜ਼ਿਆਦਾ ਦੂਸਰੀਆਂ ਪਾਰਟੀਆਂ ਵਿਚੋਂ ਆਏ ਹੋਏ ਹਨ, ਕੋਈ ਅਕਾਲੀਆਂ ਵਿੱਚੋਂ, ਕੋਈ ਬੀਜੇਪੀ ਵਿਚੋਂ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਦੂਜੀਆਂ ਪਾਰਟੀਆਂ ਨੇ ਰਜੈਕਟ ਕੀਤਾ ਹੈ, ਜਿਨ੍ਹਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਇਆ। ਉਨ੍ਹਾਂ ਸਵਾਲ ਉਠਾਉਂਦਿਆਂ ਕਿਹਾ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਕੋਲ ਅਜਿਹੀ ਕਿਹੜੀ ਛੜੀ ਹੈ ਜਿਸ ਨੂੰ ਘੁਮਾ ਕੇ ਉਹ ਹਰ ਭ੍ਰਿਸ਼ਟ ਆਦਮੀ ਨੂੰ ਦੁੱਧ ਧੋਤਾ ਕਰ ਦਿੰਦੇ ਹਨ, ਜੋ ਦੂਸਰੀ ਪਾਰਟੀ ‘ਚ ਮਾੜੇ ਹਨ ਆਮ ਆਦਮੀ ਪਾਰਟੀ ‘ਚ ਜਾ ਕੇ ਚੰਗੇ ਹੋ ਜਾਂਦੇ ਹਨ। ਅਜਿਹੇ ਬਦਲਾਅ ਦੀ ਪੰਜਾਬ ਨੂੰ ਲੋੜ ਨਹੀਂ ਹੈ, ਆਦਮੀ ਪਾਰਟੀ ਵਿਚ ਸਿਰਫ਼ ਅਹੁਦਿਆਂ ਦੇ ਭੁੱਖੇ ਲੋਕ ਹਨ।
ਪੰਜਾਬ ਨੂੰ ਸਮਿਤ ਸਿੰਘ ਵਰਗੇ ਨੌਜਵਾਨਾਂ ਦੀ ਲੋੜ ਹੈ, ਜਿਨ੍ਹਾਂ ਅੰਦਰ ਕੰਮ ਕਰਨ ਦਾ ਜੋਸ਼ ਹੈ, ਜਿਨ੍ਹਾਂ ਅੰਦਰ ਸਮਾਜ ਸੇਵਾ ਦੀ ਸੋਚ ਹੈ, ਜਿਹੜੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਹਨ। ਆਮ ਆਦਮੀ ਪਾਰਟੀ ਦੇ ਭੇਸ ਵਿਚ ਦਿੱਲੀ ਤੋਂ ਕਾਲੇ ਅੰਗਰੇਜ਼ ਪੰਜਾਬ ਨੂੰ ਲੁੱਟਣ ਆਏ ਹਨ। ਦਿੱਲੀ ਨਾਲ ਸਾਡਾ ਹਮੇਸ਼ਾਂ ਹੀ ਛੱਤੀ ਦਾ ਅੰਕੜਾ ਰਿਹਾ ਹੈ, ਇਸ ਲਈ ਦਿੱਲੀ ਵਾਲਿਆਂ ਹੱਥੋਂ ਗੁਮਰਾਹ ਹੋਣ ਤੋਂ ਬਚਣ ਦੀ ਲੋੜ ਹੈ। ਬੀਜੇਪੀ ਵੀ ਮੈਨੂੰ ਬਦਨਾਮ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ, ਪਰ ਸੱਚ ਨੂੰ ਕੋਈ ਝੁਕਾ ਜਾਂ ਛੁਪਾ ਨਹੀਂ ਸਕਦਾ।
congress
ਉਨ੍ਹਾਂ ਕਿਹਾ ਕਿ ਜੇ ਕਾਂਗਰਸ ਦੀ ਸਰਕਾਰ ਆ ਗਈ ਤਾਂ 6 ਮਹੀਨੇ ਦੇ ਅੰਦਰ ਅੰਦਰ ਕਿਸੇ ਗਰੀਬ ਦਾ ਘਰ ਕੱਚਾ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਸਿਰਫ਼ ਆਟੇ ਦਾਲ ਨਾਲ ਗਰੀਬੀ ਨਹੀਂ ਚੁੱਕੀ ਜਾਣੀ, ਸਿੱਖਿਆ ਅਤੇ ਰੋਜ਼ਗਾਰ ਤੋਂ ਬਿਨਾਂ ਗਰੀਬੀ ਨਹੀਂ ਮਿਟਾਈ ਜਾ ਸਕਦੀ। ਉਨ੍ਹਾਂ ਐਲਾਨ ਕੀਤਾ ਕਿ ਮੁਸਲਿਮ, ਦਲਿਤ, ਬੀਸੀ ਅਤੇ ਜਨਰਲ ਬੱਚਿਆਂ ਲਈ ਸਕਾਲਰਸ਼ਿਪ ਸ਼ੁਰੂ ਕੀਤੀ ਜਾਵੇਗੀ ਅਤੇ ਸਭ ਮੁੱਢਲੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾਣਗੀਆਂ।
ਅੱਗੇ ਬੋਲਦਿਆਂ ਉਨ੍ਹਾਂ ਕਿਹਾ, “ਪੰਜਾਬ ਦਾ ਗਰੀਬ ਦਿਨੋਂ ਦਿਨ ਗਰੀਬ ਹੁੰਦਾ ਜਾ ਰਿਹਾ ਹੈ ਅਤੇ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ, ਮੁਸਲਿਮ ਭਾਈਚਾਰੇ ਨਾਲ ਅੱਜ ਤੱਕ ਬਹੁਤ ਧੱਕਾ ਹੁੰਦਾ ਆਇਆ ਹੈ, ਜੇ ਤੁਹਾਡਾ ਪੁੱਤਰ, ਤੁਹਾਡਾ ਭਰਾ ਮੁੱਖ ਮੰਤਰੀ ਬਣਿਆ ਤਾਂ ਪੰਜਾਬ ਦਾ ਹਰ ਗਰੀਬ ਅਮੀਰ ਹੋਏਗਾ, ਪੰਜਾਬ ਦਾ ਛੋਟਾ ਕਿਸਾਨ ਅਮੀਰ ਹੋਏਗਾ।” ਹਲਕਾ ਵਾਸੀਆਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾਸਮਿਤ ਸਿੰਘ ਵਰਗੇ ਨੌਜਵਾਨ ਜਿਨ੍ਹਾਂ ਨੂੰ ਸ਼ੌਕ ਤੇ ਜਾਨੂੰਨ ਹੈ, ਜੋ ਪੜ੍ਹੇ ਲਿਖੇ ਨੇ, ਉਨ੍ਹਾਂ ਨੂੰ ਚੁਣੋ, ਅਜਿਹੇ ਮੌਕੇ ਵਾਰ-ਵਾਰ ਨਹੀਂ ਮਿਲਦੇ ਹੁੰਦੇ ਕਿਤੇ ਮੌਕਾ ਨਾ ਗਵਾ ਲਿਓ।
congress
ਮੁੱਖ ਮੰਤਰੀ ਚੰਨੀ ਦਾ ਅਮਰਗੜ੍ਹ ਹਲਕੇ ਵਿਚ ਪਹੁੰਚਣ ਉੱਤੇ ਸਵਾਗਤ ਕਰਦਿਆਂ ਸਮਿਤ ਸਿੰਘ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਹਲਕੇ ਵਿਚ ਪਹੁੰਚਣ ਉੱਪਰ ਉਹ ਨਿਮਾਣਾ ਵੀ ਮਹਿਸੂਸ ਕਰ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਮਾਣ ਵੀ ਮਹਿਸੂਸ ਹੋ ਰਿਹਾ ਹੈ। ਆਪਣੇ ਰਾਜਨੀਤਿਕ ਜੀਵਨ ਦੀ ਗੱਲ ਕਰਦਿਆਂ ਸਮਿਤ ਸਿੰਘ ਮਾਨ ਨੇ ਕਿਹਾ ਕਿ ਮੇਰੀ ਰਾਜਨੀਤੀ ਦੀ ਵੱਡੀ ਪ੍ਰੇਰਨਾ ਆਪਣੀ ਪਿਤਾ ਧਨਵੰਤ ਸਿੰਘ (ਸਾਬਕਾ ਵਿਧਾਇਕ) ਦੀ ਇਮਾਨਦਾਰੀ ਤੇ ਸਮਾਜ ਸੇਵਾ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਇਤਿਹਾਸ ਵਿਚ ਦੇਸ਼ ਦੀ ਅਜਾਦੀ ਲਈ ਸੰਘਰਸ਼, ਦੇਸ਼ ਦੇ ਸੰਵਿਧਾਨ ਦੀ ਸਿਰਜਣਾ, ਐਮ.ਐਸ.ਪੀ, ਪੰਜਾਬ ਵਿਚ ਹਰੀ ਕ੍ਰਾਂਤੀ ਤੇ ਉਦਯੋਗ, ਮਨਰੇਗਾ, ਪੰਜਾਬ ਦਾ ਕਰਜ਼ਾ ਮੁਆਫ ਕਰਨਾ ਹੈ।
ਪੰਜਾਬ ਸਰਕਾਰ ਨੇ ਵੀ ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਦਾ ਕਰਜ਼ਾ ਮੁਆਫ ਕੀਤਾ ਹੈ, ਕਾਂਗਰਸ ਦੀ ਇਸੇ ਸੋਚ ਤੋਂ ਪ੍ਰੇਰਨਾ ਲੈ ਕੇ ਮੈਂ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਕੀਤੀ ਹੈ। ਅੱਜ ਪਾਰਟੀ ਨੇ ਪੰਜਾਬ ਦਾ ਮੁੱਖ ਮੰਤਰੀ ਦਲਿਤ ਭਾਈਚਾਰੇ ਵਿਚੋਂ ਚੁਣਿਆ ਇਹ ਪੂਰੇ ਪੰਜਾਬ ਵਾਸਤੇ ਸਨਮਾਨ ਦੀ ਗੱਲ ਹੈ। ਕਾਂਗਰਸ ਪਾਰਟੀ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੀ ਇਸ ਸੋਚ ਨੂੰ ਅਸੀਂ ਸਲਾਮ ਕਰਦੇ ਹਾਂ। ਕਾਂਗਰਸ ਸਿਰਫ ਨੀਤੀਆਂ ਲਿਆ ਕੇ ਪੰਜਾਬ ਦਾ ਭਲਾ ਨਹੀਂ ਕਰਨਾ ਚਾਹੁੰਦੀ ਸਗੋਂ ਉਹ ਤਾਕਤ ਕਮਜ਼ੋਰ ਤੋਂ ਕਮਜ਼ੌਰ ਅਤੇ ਕਤਾਰ ਵਿਚ ਅਖੀਰ ਉੱਪਰ ਖੜ੍ਹੇ ਵਿਅਕਤੀ ਦੇ ਹੱਥਾਂ ਵਿਚ ਦੇਣਾ ਚਾਹੁੰਦੀ ਹੈ। ਚਰਨਜੀਤ ਸਿੰਘ ਚੰਨੀ ਜੀ ਦੀ ਚੋਣ ਇਸ ਗੱਲ ਦਾ ਸਬੂਤ ਹੈ ਕਿ ਕਾਂਗਰਸ ਪਾਰਟੀ ਡਾ.ਭੀਮ ਰਾਓ ਅੰਬੇਡਕਰ ਦੀ ਸੋਚ ਉੱਪਰ ਪੈਰਾ ਦਿੰਦਿਆਂ ਸਭ ਤੋਂ ਪੱਛੜੇ ਵਰਗ ਨੂੰ ਹਰ ਪੱਖੋਂ ਉੱਪਰ ਉਠਾ ਰਹੀ ਹੈ।
ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀ 111 ਦਿਨ ਦੀ ਸਰਕਾਰ ਨੇ ਸਾਬਤ ਕਰ ਦਿੱਤਾ ਕਿ ਜੋ 25 ਸਾਲਾਂ ਵਿਚ ਨਹੀਂ ਹੋਇਆ ਉਹ ਤਿੰਨ ਮਹੀਨਿਆਂ ਵਿਚ ਹੋ ਸਕਦਾ ਹੈ। ਚੰਨੀ ਜੀ ਨੇ ਪੰਜਾਬ ਵਿਚ ਸਭ ਤੋਂ ਸਸਤੀ ਬਿਜਲੀ, ਲਾਲ ਡੋਰੇ ਵਾਲੀ ਜ਼ਮੀਨ ਦੀ ਮਾਲਕੀ, ਪੰਜ ਮਰਲੇ ਪਲਾਟਾਂ ਦੀ ਵੰਡ ਦੇ ਨਾਲ ਨਾਲ ਜਨਰਲ ਕੈਟਾਗਰੀ ਲਈ ਕਮਿਸ਼ਨ ਬਣਾਇਆ ਕਿਉਂਕਿ ਕਾਂਗਰਸ ਪਾਰਟੀ ਮੰਨਦੀ ਹੈ ਕਿ ਸਰਬਸੰਮਤੀ ਨਾਲ ਸਰਬਪੱਖੀ ਵਿਕਾਸ ਕਰਦਿਆਂ, ਸਭ ਨੂੰ ਨਾਲ ਲੈ ਕੇ ਚੱਲਣਾ ਹੈ।
congress
25 ਸਾਲਾਂ ਤੋਂ ਚੱਲ ਰਹੇ ਮਾਫ਼ੀਆ ਰਾਜ ਨੂੰ ਚੰਨੀ ਜੀ ਨੇ ਰੋਕ ਕੇ ਦਿਖਾਇਆ। ਪੰਜਾਬ ਵਿਚ ਦਿੱਲੀ ਜਾਂ ਗੁਜਰਾਤ ਮਾਡਲ ਨਹੀਂ ਸਗੋਂ ਕਾਂਗਰਸ ਵੱਲੋਂ ਲਿਆਂਦਾ ਗਿਆ ‘ਪੰਜਾਬ ਮਾਡਲ’ ਚੱਲੇਗਾ। ਆਪਣੇ ਹਲਕੇ ਲਈ ਉਨ੍ਹਾਂ ਮੰਗਾਂ ਰੱਖਦਿਆਂ ਕਿਹਾ ਕਿ ਅਮਰਗੜ੍ਹ-ਅਹਿਮਦਗੜ੍ਹ ਲਈ ਸਪੈਸ਼ਲ ਉਦਯੋਗਿਕ ਜ਼ੋਨ, ਹੁਨਰ ਵਿਕਾਸ ਕੇਂਦਰ, ਸਰਕਾਰੀ ਹਸਪਤਾਲ, ਅਹਿਮਦਗੜ੍ਹ ਅੰਦਰ ਖੇਡ ਅਕੈਡਮੀ, ਅਮਰਗੜ੍ਹ ਬਾਈਪਾਸ ਬਣਾਇਆ ਜਾਵੇ ਅਤੇ ਇਥੇ ਵਸਦੀਆਂ ਘੱਟ-ਗਿਣਤੀਆਂ ਨੂੰ ਬਣਦਾ ਮਾਣ ਵਕਫ਼ ਬੋਰਡ ਅਤੇ ਪੈਨਸਨਾਂ ਆਦਿ ਰਾਹੀਂ ਦਿੱਤਾ ਜਾਵੇ।
ਅੰਤ ਵਿਚ ਸਮਿਤ ਸਿੰਘ ਮਾਨ ਨੇ ਕਿਹਾ ਕਿ ਮੈਨੂੰ ਹਲਕੇ ਦੇ ਲੋਕ ਇੱਕੋ ਗੱਲ ਆਖਦੇ ਹਨ ਕਿ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਗੁਰੂਆਂ ਅਤੇ ਸ਼ਹੀਦਾਂ ਦੇ ਸੁਪਨੇ ਦਾ ਪੰਜਾਬ ਬਨਣ ਜਾ ਰਿਹਾ ਹੈ ਤਾਂ ਕਰਕੇ ਅਸੀ ਕਾਂਗਰਸ ਨਾਲ ਖੜ੍ਹੇ ਹਾਂ। ਮੁੱਖ ਮੰਤਰੀ ਦੇ ਰੈਲੀ ਵਿੱਚ ਪਹੁੰਚਣ ਤੋਂ ਪਹਿਲਾਂ ਪੰਜਾਬ ਦੀ ਪ੍ਰਸਿੱਧ ਗਾਇਕਾ ਜਸਵਿੰਦਰ ਬਰਾੜ ਨੇ ਆਪਣੀ ਗਾਇਕੀ ਨਾਲ ਖੂਬ ਰੰਗ ਬੰਨ੍ਹਿਆ।
congress
ਇਸ ਰੈਲੀ ਵਿਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਦੇਖਣ ਨੂੰ ਮਿਲਿਆ। ਇਸ ਮੌਕੇ ਯੋਗਰਾਜ ਸਿੰਘ, ਜਸਪਾਲ ਦਾਸ ਪ੍ਰਧਾਨ ਓ.ਸੀ.ਸੀ, ਪ੍ਰੀਤਪਾਲ ਬੜਿੰਗ ਰੂਬਲ ਪ੍ਰਧਾਨ ਜਿਲ੍ਹਾ ਯੂਥ ਕਾਂਗਰਸ, ਜੱਸੀ ਮੰਨਵੀਂ, ਚੰਨਾ ਜੀ ਚੇਅਰਮੈਨ ਮਾਰਕਿਟ ਕਮੇਟੀ, ਬਲਜਿੰਦਰ ਸਿੰਘ ਚੇਅਰਮੈਨ ਮਾਰਕਿਟ ਕਮੇਟੀ, ਅਬਦੁਲ ਸਿਤਾਰ ਮੈਂਬਰ ਵਕਫ ਬੋਰਡ, ਮੁਹੰਮਦ ਗੁਲਾਬ ਵਾਇਸ ਚੇਅਰਮੈਨ ਬੀ.ਸੀ. ਕਾਰਪੋਰੇਸ਼ਨ, ਫਤਿਹ ਖਾਨ ਜਿਲ੍ਹਾ ਪ੍ਰਧਾਨ ਬਾੜਮੇਰ, ਸਰਬਜੀਤ ਗੋਗੀ ਪ੍ਰਧਾਨ ਨਗਰ ਪੰਚਾਇਤ ਅਮਰਗੜ੍ਹ, ਵਿੱਕੀ ਟੰਡਨ ਪ੍ਰਧਾਨ ਮਿਉਂਸੀਪਲ ਕਾਉਂਸਲ ਅਹਿਮਦਗੜ੍ਹ, ਅਡਵੋਕੇਟ ਵਿਜੈ ਮਾਣਕ ਚੇਅਰਮੈਨ ਲੀਗਲ ਸੈਲ ਪੰਜਾਬ ਕਾਂਗਰਸ, ਤਨੁਜ ਮਲਹੋਤਰਾ ਡਿੰਪੀ ਜਨਰਲ ਸਕੱਤਰ, ਗੁਰਮੀਤ ਸਿੰਘ ਬਾਗੜੀਆਂ, ਚੇਅਰਮੈਨ ਬਲਾਕ ਸੰਮਤੀ, ਹਰਜਿੰਦਰ ਸਿੰਘ ਕਾਕਾ ਨੱਥੂਮਾਜਰਾ ਸਾਬਕਾ ਚੇਅਰਮੈਨ, ਬਲਵੰਤ ਸਿੰਘ ਦੁੱਲਮਾਂ ਸਾਬਕਾ ਚੇਅਰਮੈਨ, ਹਰਮਨ ਸੇਖੋਂ, ਤੇਜਬੀਰ ਸਿੰਘ, ਮਨਦੀਪ, ਮੁਹੰਮਦ ਜ਼ਮੀਲ ਪ੍ਰਧਾਨ ਲੀਗਲ ਸੈਲ ਮਲੇਰਕੋਟਲਾ, ਪ੍ਰਿਤਪਾਲ ਕੌਰ ਬਾੜਲਾ, ਗੁਰਪ੍ਰੀਤ ਚੋਪੜਾ, ਮਿਲਣ ਮਾਨ, ਦਵਿੰਦਰ ਗਰਚਾ (ਓਵਰਸੀਜ਼ ਕਾਂਗਰਸ), ਦਰਸ਼ਨ ਬੀਰਮੀ, ਅਕਾਸ਼ਦੀਪ ਬਾੜਲਾ , ਸਾਬਕਾ ਸਰਪੰਚ ਮਲਕੀਤ ਸਿੰਘ ਹਥੋਆ, ਰੋਮੀ ਸਰਪੰਚ ਹਥੋਆ, ਮੇਜਰ ਸਾਬਕਾ ਸਰਪੰਚ ਸਰਵਰਪੁਰ, ਜਾਨੀ ਸਰਪੰਚ ਅਹਿਮਦਾਬਾਦ, ਗੁਰਜੀਤ ਸਿੰਘ ਹਥੋਈ, ਅਰਸ਼ਦ ਬਿੰਜੋਕੀ ਕਲਾਂ, ਜਾਸ਼ੀਨ ਬਿੰਜੋਕੀ ਕਲਾਂ, ਮੁਹੰਮਦ ਸ਼ਕੀਲ ਅਬਾਸਪੁਰਾ, ਰਾਜੂ ਗਾਂਧੀ ਬੀੜ ਅਹਿਮਦਾਬਾਦ, ਸ਼ਮਸਾਦ ਉਪੋਕੀ, ਸਰਪੰਚ ਉਪੋਕੀ, ਕਾਲਾ ਸਿੰਘ ਸਰਪੰਚ ਨਾਰੀਕੇ, ਬੂਟਾ ਸਿੰਘ ਮੋਰਾਂਵਾਲੀ, ਦੀਪਾ ਲਸੋਈ ਬਲਾਕ ਸੰਮਤੀ ਮੈਂਬਰ, ਸ਼ੇਰ ਸਿੰਘ, ਐਮ.ਸੀ. ਸਰਬਜੀਤ ਸਿੰਘ ਗੋਗੀ, ਜਸਪਾਲ ਕੌਰ ਪ੍ਰਧਾਨ ਮਿਉਂਸਪਲ ਕਾਉਂਸਲ ਅਮਰਗੜ੍ਹ, ਐਮਸੀ ਗੁਰਮੇਲ ਕੌਰ, ਜੀਤੀ, ਸਰਧਾ ਰਾਮ, ਗੁਰਬੀਰ ਸਿੰਘ, ਜਸਮਿੰਦਰ ਸਿੰਘ, ਰੌਕੀ, ਰਾਜੀਵ ਸਿੰਗਲਾ ਨੀਟਾ, ਇਕਬਾਲ ਸਿੰਘ, ਗੁਰੀ, ਜੀਤ ਸਿੰਘ ਪੰਚ, ਹਰਜਿੰਦਰ ਸਿੰਘ ਸਰਪੰਚ, ਕੇਸਰ ਸਿੰਘ ਚੌਂਦਾ, ਬੱਲੀ ਸਾਬਕਾ ਪੰਚ, ਲਾਲ ਸਿੰਘ ਸਰਪੰਚ, ਸਵਰਨਜੀਤ ਐਮ.ਡੀ., ਐਮਸੀ ਸੰਜੀਵ ਗਰਗ, ਰਿਸ਼ੀ ਜੋਸ਼ੀ, ਰਾਜੀਵ ਕੁਮਾਰ ਗਰਗ ਰਾਜਾ, ਦੀਪਕ ਸ਼ਰਮਾ, ਦੀਪਾ ਬੱਧਨ, ਰਾਜੇਸ ਕੁਮਾਰ, ਆਤਮਾ ਭੁੱਟਾ ਚੇਅਰਮੈਨ ਮਾਰਕੀਟ ਕਮੇਟੀ, ਮਨਜੀਤ ਸਿੰਘ, ਦਰਸ਼ਨ ਬੀਰਮੀ, ਅਕਾਸ਼ਦੀਪ ਬਾੜਲਾ ਅਤੇ ਹਲਕੇ ਦੇ ਸਭ ਪਿੰਡਾਂ ਤੋਂ ਪੰਚ, ਸਰਪੰਚ, ਪ੍ਰਧਾਨ, ਕਾਉਂਸਲਰ, ਚੇਅਰਮੈਨ ਅਤੇ ਵੱਡੀ ਗਿਣਤੀ ਵਿਚ ਹਲਕਾ ਵਾਸੀ ਹਾਜ਼ਰ ਸਨ ਅਤੇ ਹਲਕੇ ਦੇ ਸਭ ਪਿੰਡਾਂ ਤੋਂ ਪੰਚ, ਸਰਪੰਚ, ਪ੍ਰਧਾਨ, ਕਾਉਂਸਲਰ, ਚੇਅਰਮੈਨ ਅਤੇ ਵੱਡੀ ਗਿਣਤੀ ਵਿਚ ਹਲਕਾ ਵਾਸੀ ਹਾਜ਼ਰ ਸਨ।