ਰਾਹੁਲ ਦੀ ਇਫ਼ਤਾਰ ਪਾਰਟੀ 'ਚ ਪ੍ਰਣਬ ਹੋਏ ਸ਼ਾਮਲ, ਇਕ ਵਾਰ ਫਿਰ ਦਿਸੀ 'ਵਿਰੋਧੀ ਏਕਤਾ' ਦੀ ਝਲਕ
Published : Jun 14, 2018, 1:48 pm IST
Updated : Jun 14, 2018, 5:35 pm IST
SHARE ARTICLE
 pranab mukherjee ,Rahul gandhi
pranab mukherjee ,Rahul gandhi

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਮੇਜ਼ਬਾਨੀ ਵਿਚ ਦਿਤੀ ਗਈ ਇਫ਼ਤਾਰ ਪਾਰਟੀ ਵਿਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਪ੍ਰਤਿਭਾ ਪਾਟਿਲ ਅਤੇ ਸਾਬਕਾ ਪ੍ਰਧਾਨ...

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਮੇਜ਼ਬਾਨੀ ਵਿਚ ਦਿਤੀ ਗਈ ਇਫ਼ਤਾਰ ਪਾਰਟੀ ਵਿਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਪ੍ਰਤਿਭਾ ਪਾਟਿਲ ਅਤੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੋਂ ਇਲਾਵਾ ਵਿਰੋਧੀ ਪਾਰਟੀਆਂ ਦੇ ਕਈ ਨੇਤਾਵਾਂ ਨੇ ਸ਼ਮੂਲੀਅਤ ਕੀਤੀ। ਇਫ਼ਤਾਰ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਮਾਕਪਾ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ, ਜੇਡੀਯੂ ਦੇ ਬਾਗ਼ੀ ਨੇਤਾ ਸ਼ਰਦ ਯਾਦਵ, ਤ੍ਰਿਣਮੂਲ ਕਾਂਗਰਸ ਦੇ ਦਿਨੇਸ਼ ਤ੍ਰਿਵੇਦੀ, ਰਾਜਦ ਦੇ ਮਨੋਜ ਝਾਅ, ਬਸਪਾ ਦੇ ਸਤੀਸ਼ ਮਿਸ਼ਰਾ, ਜੇਡੀਐਸ ਦੇ ਦਾਨਿਸ਼ ਅਲੀ, ਡੀਐਮਕੇ ਦੀ ਕਨਿਮੋਝੀ, ਝਾਮੁਮੋ ਦੇ ਹੇਮੰਤ ਸੋਰੇਨ, ਰਾਕਾਂਪਾ ਦੇ ਡੀਪੀ ਤ੍ਰਿਪਾਠੀ ਅਤੇ ਏਆਈਯੂਡੀਐਫ ਦੇ ਬਦਰੂਦੀਨ ਅਜਮਲ ਪ੍ਰਮੁੱਖ ਰਹੇ। meetingMeetingਜ਼ਿਕਰਯੋਗ ਹੈ ਕਿ ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਇਕ ਵਾਰ ਫਿਰ ਰਾਹੁਲ ਦੀ ਇਫ਼ਤਾਰ ਪਾਰਟੀ ਵਿਚ ਵਿਰੋਧੀ ਏਕਤਾ ਦੀ ਝਲਕ ਦਿਖਾਈ ਦਿਤੀ ਹੈ। ਇਸ ਇਫ਼ਤਾਰ ਵਿਚ ਕਾਂਗਰਸ ਦੇ ਸਾਰੇ ਸੀਨੀਅਰ ਨੇਤਾ ਨਜ਼ਰ ਆਏ। ਇਫ਼ਤਾਰ ਪਾਰਟੀ ਦੇ ਦੌਰਾਨ ਕਾਂਗਰਸ ਪ੍ਰਧਾਨ ਵਾਲੀ ਮੇਜ਼ 'ਤੇ ਪ੍ਰਣਬ ਮੁਖ਼ਰਜੀ, ਪ੍ਰਤਿਭਾ ਪਾਟਿਲ, ਹਾਮਿਦ ਅੰਸਾਰੀ, ਸੀਤਾਰਾਮ ਯੇਚੁਰੀ, ਸਤੀਸ਼ ਮਿਸ਼ਰ ਅਤੇ ਦਿਨੇਸ਼ ਤ੍ਰਿਵੇਦੀ ਨਜ਼ਰ ਆਏ।ਸਿਆਸੀ ਗਲਿਆਰਿਆਂ ਵਿਚ ਇਸ ਇਫ਼ਤਾਰ ਨੂੰ ਵਿਰੋਧੀ ਧਿਰਾਂ ਦੀ ਇਕਜੁੱਟਤਾ ਦੀ ਦਿਸ਼ਾ ਵਿਚ ਵਧਾਏ ਗਏ ਕਦਮ ਦੇ ਤੌਰ 'ਤੇ ਵੀ ਦੇਖਿਆ ਜਾ ਰਿਹਾ ਹੈ।

rahul gandhirahul gandhi
 ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਦੀ ਇਫ਼ਤਾਰ ਪਾਰਟੀ ਵਿਚ ਪ੍ਰਣਬ ਮੁਖਰਜੀ ਦੇ ਸ਼ਾਮਲ ਦਾ ਇਸ ਮਾਇਨੇ ਵਿਚ ਵਿਸ਼ੇਸ਼ ਮਹੱਤਵ ਹੈ ਕਿ ਕੁੱਝ ਦਿਨ ਪਹਿਲਾਂ ਹੀ ਸਾਬਕਾ ਰਾਸ਼ਟਰਪਤੀ ਆਰਐਸਐਸ ਦੇ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਨ। ਇਸ ਨੂੰ ਲੈ ਕੇ ਕਾਂਗਰਸ ਦੇ ਕਈ ਨੇਤਾਵਾਂ ਅਤੇ ਉਨ੍ਹਾਂ ਦੀ ਬੇਟੀ ਸ਼ਰਮਿਸ਼ਠਾ ਮੁਖ਼ਰਜੀ ਨੇ ਸਵਾਲ ਖੜ੍ਹੇ ਕੀਤੇ ਸਨ। ਕਾਂਗਰਸ ਨੇ ਦੋ ਸਾਲ ਦੇ ਵਕਫ਼ੇ ਤੋਂ ਬਾਅਦ ਇਫ਼ਤਾਰ ਪਾਰਟੀ ਕਰਵਾਈ ਸੀ। ਇਫ਼ਤਾਰ ਪਾਰਟੀ ਤਾਜ ਪੈਲੇਸ ਵਿਚ ਹੋਈ। ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਨੇ ਸਮਾਗਮ ਵਿਚ ਹਾਜ਼ਰ ਸਾਰੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿਤੀਆਂ। ਰਾਹੁਲ ਗਾਂਧੀ ਨੇ ਉਨ੍ਹਾਂ ਦਾ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ।

Pranab MukherjeePranab Mukherjeeਇਫ਼ਤਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਚੰਗਾ ਖਾਣਾ, ਦੋਸਤਾਨਾ ਚਿਹਰੇ ਅਤੇ ਸ਼ਾਨਦਾਰ ਗੱਲਬਾਤ ਨੇ ਇਸ ਨੂੰ ਯਾਦਗਾਰ ਬਣਾ ਦਿਤਾ। ਦੋ ਸਾਬਕਾ ਰਾਸ਼ਟਰਪਤੀ ਅਤੇ ਕਈ ਦਲਾਂ ਦੇ ਨੇਤਾ, ਮੀਡੀਆ, ਰਾਜਨਾਇਕ ਅਤੇ ਕਈ ਪੁਰਾਣੇ ਅਤੇ ਨਵੇਂ ਦੋਸਤ ਸ਼ਾਮਲ ਹੋਏ।ਉਥੇ ਰਾਹੁਲ ਗਾਂਧੀ ਦੁਆਰਾ ਦਿਤੀ ਗਈ ਇਫ਼ਤਾਰ ਪਾਰਟੀ 'ਤੇ ਕੇਂਦਰੀ ਘੱਟ ਗਿਣਤੀ ਕਾਰਜ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਟਿੱਪਣੀ ਕੀਤੀ।

Dr. Manmohan SinghDr. Manmohan Singhਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਦੀ ਇਫ਼ਤਾਰ ਪਾਰਟੀ ਸਿਆਸੀ ਲਾਭ ਲਈ ਹੈ। ਨਕਵੀ ਨੇ ਕਿਹਾ ਕਿ ਰਾਹੁਲ ਗਾਂਧੀ ਸਿਆਸੀ ਲਾਭ ਦੇ ਲਈ ਇਫ਼ਤਾਰ ਦਾ ਪ੍ਰਬੰਧ ਕਰ ਰਹੇ ਹਨ ਪਰ ਮੈਂ ਲੋੜਵੰਦ ਲੋਕਾਂ ਲਈ ਇਫ਼ਤਾਰ ਦੇ ਰਿਹਾ ਹਾਂ, ਵੈਸੇ ਅਸੀਂ ਉਨ੍ਹਾਂ ਦੇ ਨਾਲ ਕੋਈ ਮੁਕਾਬਲਾ ਨਹੀਂ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਨਕਵੀ ਨੇ ਵੀ ਅੱਜ ਇਫ਼ਤਾਰ ਪਾਰਟੀ ਕੀਤੀ ਸੀ। ਉਨ੍ਹਾਂ ਦੀ ਇਫ਼ਤਾਰ ਪਾਰਟੀ ਵਿਚ ਐਚਆਰਡੀ ਮੰਤਰੀ ਪ੍ਰਕਾਸ਼ ਜਾਵਡੇਕਰ ਅਤੇ ਸਮ੍ਰਿਤੀ ਇਰਾਨੀ ਪਹੁੰਚੇ ਸਨ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement