ਕਾਂਗਰਸ ਨੇ ਭਾਜਪਾ ਤੋਂ ਖੋਹੀ ਜੈਨਗਰ ਵਿਧਾਨ ਸਭਾ ਸੀਟ
Published : Jun 14, 2018, 3:28 am IST
Updated : Jun 14, 2018, 3:28 am IST
SHARE ARTICLE
Sobhaya Reddy
Sobhaya Reddy

ਬੰਗਲੌਰ ਦੀ ਜੈਨਗਰ ਵਿਧਾਨ ਸਭਾ ਸੀਟ 'ਤੇ ਕਾਂਗਰਸ ਨੇ ਭਾਜਪਾ ਨੂੰ 2800 ਤੋਂ ਵੱਧ ਵੋਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ....

ਨਵੀਂ ਦਿੱਲੀ, : ਬੰਗਲੌਰ ਦੀ ਜੈਨਗਰ ਵਿਧਾਨ ਸਭਾ ਸੀਟ 'ਤੇ ਕਾਂਗਰਸ ਨੇ ਭਾਜਪਾ ਨੂੰ 2800 ਤੋਂ ਵੱਧ ਵੋਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ। ਇਸ ਸੀਟ 'ਤੇ 2008 ਤੋਂ ਲੈ ਕੇ ਹੁਣ ਤਕ ਭਾਜਪਾ ਦਾ ਕਬਜ਼ਾ ਸੀ। ਬੀਤੀ 23 ਮਈ ਨੂੰ ਕਾਂਗਰਸ ਅਤੇ ਜੇਡੀਐਸ ਗਠਜੋੜ ਦੀ ਸਰਕਾਰ ਬਣਨ ਮਗਰੋਂ ਹੋਏ ਚੋਣ ਇਮਤਿਹਾਨਾਂ ਵਿਚ ਇਹ ਕਾਂਗਰਸ ਦੀ ਲਗਾਤਾਰ ਦੂਜੀ ਜਿੱਤ ਹੈ। ਇਸ ਜਿੱਤ ਨਾਲ ਰਾਜ ਦੀ ਗਠਜੋੜ ਸਰਕਾਰ ਦੀ ਹਾਲਤ ਹੋਰ ਮਜ਼ਬੂਤ ਹੋਣ ਦੇ ਆਸਾਰ ਹਨ। 

ਰਾਜਰਾਜੇਸ਼ਵਰੀ ਨਗਰ ਸੀਟ 'ਤੇ ਹੋਈ ਚੋਣ ਵਿਚ ਕਾਂਗਰਸ ਅਤੇ ਜੇਡੀਐਸ ਨੇ ਇਕ ਦੂਜੇ ਵਿਰੁਧ ਆਪੋ-ਅਪਣੇ ਉਮੀਦਵਾਰ ਖੜੇ ਕੇਤੇ ਸਨ ਪਰ ਜੈਨਗਰ ਵਿਚ ਜੇਡੀਐਸ ਨੇ ਅਪਣਾ ਉਮੀਦਵਾਰ ਵਾਪਸ ਲੈ ਲਿਆ ਅਤੇ ਕਾਂਗਰਸ ਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ ਜਿਸ ਨਾਲ ਕਾਂਗਰਸ ਨੂੰ ਜਿੱਤ ਹਾਸਲ ਕਰਨ ਵਿਚ ਮਦਦ ਮਿਲੀ। ਕਾਂਗਰਸ ਦੀ ਸੌਭਿਆ ਰੈਡੀ ਨੂੰ 54,457 ਜਦਕਿ ਭਾਜਪਾ ਉਮੀਦਵਾਰ ਬੀ ਐਨ ਪ੍ਰਹਿਲਾਦ ਨੂੰ 51,568 ਵੋਟਾਂ ਮਿਲੀਆਂ। 

ਜੈਨਗਰ ਦੀ ਜਿੱਤ ਨਾਲ ਬੰਗਲੌਰ ਦੀਆਂ 28 ਵਿਧਾਨ ਸਭਾ ਸੀਟਾਂ ਵਿਚੋਂ 15 'ਤੇ ਹੁਣ ਕਾਂਗਰਸ ਦਾ ਕਬਜ਼ਾ ਹੋ ਗਿਆ ਹੈ। ਸੌਭਿਆ ਵਿਧਾਨ ਸਭਾ ਵਿਚ ਅੱਠਵੀਂ ਮਹਿਲਾ ਵਿਧਾਇਕ ਹੈ।       

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM

Majithia Case 'ਚ ਵੱਡਾ Update, ਪੂਰੀ ਰਾਤ Vigilance ਕਰੇਗੀ Interrogate 540 Cr ਜਾਇਦਾਦ ਦੇ ਖੁੱਲ੍ਹਣਗੇ ਭੇਤ?

25 Jun 2025 8:59 PM

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM
Advertisement