
ਅਮਰੀਕੀ ਫ਼ੈਡਰਲ ਰਿਜ਼ਰਵ ਦੇ ਵਿਆਜ ਦਰ ਵਧਾਉਣ ਤੋਂ ਬਾਅਦ ਨਿਵੇਸ਼ਕਾਂ ਦੇ ਚੇਤੰਨਤਾ ਵਰਤਣ ਨਾਲ ਤਿੰਨ ਦਿਨੀਂ ਦੀ ਲਗਾਤਾਰ ਤੇਜ਼ੀ ...
ਮੁੰਬਈ : ਅਮਰੀਕੀ ਫ਼ੈਡਰਲ ਰਿਜ਼ਰਵ ਦੇ ਵਿਆਜ ਦਰ ਵਧਾਉਣ ਤੋਂ ਬਾਅਦ ਨਿਵੇਸ਼ਕਾਂ ਦੇ ਚੇਤੰਨਤਾ ਵਰਤਣ ਨਾਲ ਤਿੰਨ ਦਿਨੀਂ ਦੀ ਲਗਾਤਾਰ ਤੇਜ਼ੀ ਤੋਂ ਬਾਅਦ ਅੱਜ ਘਰੇਲੂ ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ਵਿਚ ਗਿਰਾਵਟ 'ਚ ਰਹੇ। ਬੰਬਈ ਸ਼ੇਅਰ ਬਾਜ਼ਾਰ (ਬੀਐਸਈ) ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 126.09 ਅੰਕ ਯਾਨੀ 0.35 ਫ਼ੀ ਸਦੀ ਡਿੱਗ ਕੇ 35,613.07 ਅੰਕ 'ਤੇ ਰਿਹਾ।
sensex
ਸੂਚਨਾ ਤਕਨੀਕੀ, ਜਨਤਕ ਕੰਪਨੀਆਂ, ਤੇਲ ਅਤੇ ਗੈਸ, ਤਕਨੀਕੀ, ਬੈਂਕਿੰਗ ਅਤੇ ਰਿਐਲਿਟੀ ਸਮੂਹ ਦੇ ਸ਼ੇਅਰਾਂ 'ਚ ਗਿਰਾਵਟ ਦੇਖੀ ਗਈ। ਪਿਛਲੇ ਤਿੰਨ ਕਾਰੋਬਾਰੀ ਦਿਨ ਵਿਚ ਸੈਂਸੈਕਸ 295.49 ਅੰਕ ਮਜ਼ਬੂਤ ਹੋਇਆ ਸੀ। ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫ਼ਟੀ ਵੀ ਸ਼ੁਰੂਆਤੀ ਕਾਰੋਬਾਰ ਵਿਚ 35.95 ਅੰਕ ਯਾਨੀ 0.33 ਫ਼ੀ ਸਦੀ ਡਿੱਗ ਕੇ 10,820.75 ਅੰਕ ਉਤੇ ਰਿਹਾ।
sensex
ਬ੍ਰੋਕਰਾਂ ਨੇ ਦਸਿਆ ਕਿ ਅਮਰੀਕੀ ਫੇ਼ੈਡਰਲ ਰਿਜ਼ਰਵ ਦੁਆਰਾ ਕੱਲ ਵਿਆਜ ਦਰ ਵਿਚ 0.25 ਫ਼ੀ ਸਦੀ ਤੇਜ਼ੀ ਕਰਨ ਤੋਂ ਬਾਅਦ ਨਿਵੇਸ਼ਕ ਚੇਤੰਨਤਾ ਰਹੇ ਹਨ। ਇਹ ਇਸ ਸਾਲ ਵਿਆਜ ਦਰ ਵਿਚ ਦੂਜਾ ਵਾਧਾ ਹੈ। ਫ਼ੈਡਰਲ ਰਿਜ਼ਰਵ ਨੇ ਇਸ ਸਾਲ ਦੋ ਹੋਰ ਵਾਰ ਅਤੇ ਅਗਲੇ ਸਾਲ ਚਾਰ ਵਾਰ ਵਿਆਜ ਦਰ ਵਧਾਉਣ ਦੇ ਸੰਕੇਤ ਦਿਤੇ ਹਨ।
sensex
ਸੈਂਸੈਕਸ ਦੀਆਂ ਕੰਪਨੀਆਂ ਵਿਚ ਵਿਪ੍ਰੋ, ਐਕਸਿਸ ਬੈਂਕ, ਟੀਸੀਐਸ, ਐਨਟੀਪੀਸੀ, ਭਾਰਤੀ ਸਟੇਟ ਬੈਂਕ, ਰਿਲਾਇੰਸ ਇੰਡਸਟਰੀਜ਼, ਆਈਸੀਆਈਸੀਆਈ ਬੈਂਕ, ਅਢਾਣੀ ਪੋਰਟਸ, ਕੋਲ ਇੰਡੀਆ, ਏਸ਼ੀਅਨ ਪੇਂਟਸ, ਕੋਟਕ ਬੈਂਕ, ਇੰਡਸਇੰਡ ਬੈਂਕ, ਹੀਰੋ ਮੋਟੋਕਾਰਪ ਅਤੇ ਐਲਐਂਡਟੀ ਦੇ ਸ਼ੇਅਰ ਸ਼ੁਰੂਆਤੀ ਕਾਰੋਬਾਰ ਵਿਚ 1.08 ਫ਼ੀ ਸਦੀ ਤਕ ਡਿਗੇ।
3se
ਏਸ਼ੀਆਈ ਬਾਜ਼ਾਰਾਂ ਵਿਚ ਸ਼ੁਰੂਆਤੀ ਕਾਰੋਬਾਰ ਵਿਚ ਹਾਂਗ ਕਾਂਗ ਦਾ ਹੈਂਗ ਸੇਂਗ 0.75 ਫ਼ੀ ਸਦੀ, ਜਾਪਾਨ ਦਾ ਨਿੱਕੀ 0.47 ਫ਼ੀ ਸਦੀ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.28 ਫ਼ੀ ਸਦੀ ਗਿਰਾਵਟ ਵਿਚ ਰਹੇ। ਅਮਰੀਕਾ ਦਾ ਡਾਉ ਜੋਨਜ਼ ਇੰਡਸਟ੍ਰਿਅਲ ਐਵਰੇਜ ਵੀ ਕੱਲ 0.47 ਫ਼ੀ ਸਦੀ ਦੀ ਗਿਰਾਵਟ ਵਿਚ ਬੰਦ ਹੋਇਆ ਸੀ।