
ਬੀਜੇਪੀ ਦੇ ਸੀਨੀਅਰ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਡਿਪਟੀ ਸੀਐਮ ਕਵਿੰਦਰ ਗੁਪਤਾ ਨੇ ਅਪਣੇ ਬਿਆਨ ਤੋਂ ਇੱਕ ਨਵੇਂ ਵਿਵਾਦ ਨੂੰ ਜਨਮ ਦੇ ਦਿਤੇ ਹੈ। ਉਨ੍ਹਾਂ ਨੇ ਪਿਛਲੇ..
ਜੰਮੂ ਕਸ਼ਮੀਰ: ਬੀਜੇਪੀ ਦੇ ਸੀਨੀਅਰ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਡਿਪਟੀ ਸੀਐਮ ਕਵਿੰਦਰ ਗੁਪਤਾ ਨੇ ਅਪਣੇ ਬਿਆਨ ਤੋਂ ਇੱਕ ਨਵੇਂ ਵਿਵਾਦ ਨੂੰ ਜਨਮ ਦੇ ਦਿਤੇ ਹੈ। ਉਨ੍ਹਾਂ ਨੇ ਪਿਛਲੇ ਹਫ਼ਤੇ IAS ਤੋਂ ਅਸਤੀਫਾ ਦੇਣ ਵਾਲੇ ਸ਼ਾਹ ਫੈਸਲ 'ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਹੋ ਸਕਦਾ ਹੈ ਕਿ ਅਸਤੀਫਾ ਦੇਣ ਲਈ ਉਨ੍ਹਾਂ ਨੂੰ ਪਾਕਿਸਤਾਨ ਤੋਂ ਪੈਸੇ ਮਿਲੇ ਹੋਣ।
Shah Faesal
ਉਨ੍ਹਾਂ ਦਾ ਕਿਹਣਾ ਹੈ ਕਿ ਅਜਿਹੇ ਲੋਕ ਪਾਕਿਸਤਾਨ ਤੋਂ ਪੈਸੇ ਲੈ ਕੇ ਦੇਸ਼ ਨੂੰ ਵੰਡਣ ਅਤੇ ਕਸ਼ਮੀਰ 'ਚ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਜਿਵੇਂ ਸ਼ਾਹ ਫੈਸਲ ਸੋਚਦੇ ਹਨ ਉਸ ਤੋਂ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਤੋਂ ਕੋਈ ਆਫਰ ਮਿਲਿਆ ਹੈ। ਫੈਸਲ ਦੇ ਅਸਤੀਫੇ 'ਤੇ ਗੁਪਤਾ ਨੇ ਅੱਗੇ ਕਿਹਾ ਕਿ ਸ਼ਾਹ ਫੈਸਲ ਦੇ ਪਿਤਾ ਨੂੰ ਅਤਿਵਾਦੀ ਨੇ ਮਾਰ ਦਿਤਾ ਸੀ ਅਤੇ ਹੁਣ ਉਹ ਖੁੱਦ ਨੂੰ ਕੁੱਝ ਅਤਿਵਾਦੀਆਂ ਦੇ ਸਮਰਥਨ ਕਰ ਰਹੇ ਹਨ। ਇਸ ਗੱਲ ਦਾ ਪਤਾ ਲਗਾਉਣਾ ਜਰੂਰੀ ਹੈ ਕਿ ਸ਼ਾਹ ਅਜਿਹਾ ਕਿਉਂ ਕਰ ਰਹੇ ਹੈ।
ਗੁਪਤਾ ਨੇ ਕਿਹਾ ਕਿ ਜੇਕਰ ਫੈਸਲ ਕਸ਼ਮੀਰ ਦੀ ਜਨਤਾ ਲਈ ਸੱਚ 'ਚ ਕੁੱਝ ਕਰਨਾ ਚਾਹੁੰਦੇ ਹਨ ਤਾਂ ਉਹ ਅਧਿਕਾਰੀ ਦੇ ਤੌਰ 'ਤੇ ਅਪਣਾ ਕੰਮ ਜਾਰੀ ਰੱਖਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਜਵਾਨ ਉਨ੍ਹਾਂ ਨੂੰ ਇਕ ਆਇਕਨ ਦੀ ਤਰ੍ਹਾਂ ਵੇਖਦਾ ਹੈ ਅਤੇ ਉਨ੍ਹਾਂ ਨੂੰ ਆਇਕਨ ਬਣੇ ਰਹਿਣਾ ਚਾਹੀਦਾ ਹੈ। 2010 ਦੇ ਯੂਪੀਐਸਸੀ ਟਾਪਰ ਸ਼ਾਹ ਫੈਸਲ ਨੇ ਕਸ਼ਮੀਰ 'ਚ ਲਗਾਤਾਰ ਹੋ ਰਹੀ ਹੱਤਿਆਵਾਂ ਦੇ ਵਿਰੋਧ 'ਚ ਅਸਤੀਫਾ ਦੇ ਦਿਤਾ ਸੀ।
Shah Faesal
ਉਨ੍ਹਾਂ ਨੇ ਅਪਣੇ ਫੇਸਬੁਕ ਪੋਸਟ 'ਚ ਲਿਖਿਆ ਸੀ ਕਿ ‘‘ਕਸ਼ਮੀਰ 'ਚ ਲਗਾਤਾਰ ਹੱਤਿਆਵਾਂ ਦੇ ਮਾਮਲਿਆਂ ਅਤੇ ਕੇਂਦਰ ਸਰਕਾਰ ਵਲੋਂ ਕੋਈ ਗੰਭੀਰ ਕੋਸ਼ਿਸ਼ ਨਾ ਹੋਣ ਦੇ ਚਲਦੇ, ਹਿੰਦੂਵਾਦੀ ਤਾਕਤਾਂ ਵਲੋਂ ਕਰੀਬ 20 ਕਰੋੜ ਭਾਰਤੀ ਮੁਸਲਮਾਨਾਂ ਨੂੰ ਹਾਸ਼ਿਏ 'ਤੇ ਪਾਉਣ ਕਾਰਨ ਉਨ੍ਹਾਂ ਦੇ ਡਬਲ ਮਿਆਰੀ ਦਾ ਹੋਣਾ, ਜੰਮੂ ਕਸ਼ਮੀਰ ਸੂਬੇ ਦੀ ਵਿਸ਼ੇਸ਼ ਪਹਿਚਾਣ 'ਤੇ ਧੋਖੇਬਾਜ਼ ਹਮਲੇ ਅਤੇ ਭਾਰਤ 'ਚ ਅਤਿ-ਰਾਸ਼ਟਰਵਾਦ ਦੇ ਨਾਮ 'ਤੇ ਗੁੱਸਾ ਅਤੇ ਨਫਰਤ ਦੀ ਵੱਧ ਦੀ ਸੰਸਕ੍ਰਿਤੀ ਦੇ ਵਿਰੁੱਧ ਮੈਂ ਆਈਏਐਸ ਤੋਂ ਅਸਤੀਫੇ ਦਾ ਫੈਸਲਾ ਕੀਤਾ ਹੈ।’’