Lok Sabha Elections 2024: ਭਾਜਪਾ ਨੇ ਮੈਨੀਫੈਸਟੋ ਵਿਚ ਰਿਓੜੀਆਂ ਨਹੀਂ ਵੰਡੀਆਂ, ਇਸ ’ਚ ਲੋਕਾਂ ਨੂੰ ਸਮਰੱਥ ਬਣਾਉਣ ਦੀ ਗਰੰਟੀ: ਸੁਨੀਲ ਜਾਖੜ
Published : Apr 15, 2024, 1:35 pm IST
Updated : Apr 15, 2024, 1:35 pm IST
SHARE ARTICLE
Sunil Jakhar
Sunil Jakhar

ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਉਹ ਇਕ ਹੋਰ ਗਰੰਟੀ ਜੋੜਨਾ ਚਾਹੁੰਦੇ ਹਨ ਕਿ ਪੰਜਾਬ ਵਿਚ ਅਮਨ ਸ਼ਾਂਤੀ ਬਹਾਲ ਕੀਤੀ ਜਾਵੇਗੀ।

Lok Sabha Elections 2024: ਲੋਕ ਸਭਾ ਚੋਣਾਂ ਲਈ ਭਾਜਪਾ ਵਲੋਂ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਨੂੰ ਲੈ ਕੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਅਹਿਮ ਪ੍ਰੈੱਸ ਕਾਨਫਰੰਸ ਕੀਤੀ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਲੋਂ ਭਾਜਪਾ ਦਾ ਸੰਕਲਪ ਪੱਤਰ ‘ਮੋਦੀ ਦੀ ਗਰੰਟੀ 2024’ ਸੂਬਾ ਪੱਧਰ ਉਤੇ ਜਾਰੀ ਕੀਤਾ ਗਿਆ। ਜਾਖੜ ਨੇ ਕਿਹਾ ਕਿ ਇਸ ਵਿਚ ਇਕ ਗੱਲ ਸਪੱਸ਼ਟ ਹੈ ਕਿ ਇਹ ਮੈਨੀਫੈਸਟੋ ਨਹੀਂ ਬਲਕਿ ਇਕ ਗਰੰਟੀ ਹੈ, ਜੋ ਕਿ ਮੋਦੀ ਵਲੋਂ ਦੇਸ਼ ਦੇ ਲੋਕਾਂ ਨੂੰ ਦਿਤੀ ਗਈ ਹੈ।

ਸੂਬਾ ਪ੍ਰਧਾਨ ਨੇ ਕਿਹਾ ਕਿ ਮੋਦੀ ਦੀਆਂ ਨੀਤੀਆਂ ਅਤੇ ਇਹ ਗਰੰਟੀ ਜਨਤਾ ਲਈ ਹੈ, ਜਿਸ ਦਾ ਮਕਸਦ ਮੁਫਤ ਰਿਓੜੀ ਨਹੀਂ ਸਗੋਂ ਲੋਕ ਨੂੰ ਸਮਰੱਥ ਬਣਾਉਣਾ ਹੈ। ਇਸ ਵਿਚ ਖੇਤੀਬਾੜੀ ਖੇਤਰ ਸਬੰਧੀ ਅਹਿਮ ਗਰੰਟੀਆਂ ਸ਼ਾਮਲ ਹਨ। ਸੰਕਲਪ ਪੱਤਰ ਕਿਸਾਨਾਂ, ਗਰੀਬ ਲੋਕਾਂ, ਮੱਧ ਵਰਗ, ਮਹਿਲਾਵਾਂ ਸਮੇਤ ਹਰ ਖੇਤਰ ਅਤੇ ਵਰਗ ਦਾ ਖਿਆਲ ਰੱਖ ਕੇ ਬਣਾਇਆ ਗਿਆ ਹੈ। ਸੁਨੀਲ ਜਾਖੜ ਨੇ ਕਿਹਾ ਕਿ ਇਸ ਵਿਚ ਕੋਈ ਰਿਓੜੀਆਂ ਨਹੀਂ ਵੰਡੀਆਂ ਗਈਆਂ ਹਨ ਅਤੇ ਇਹ ਸੰਕਲਪ ਪੱਤਰ ਨਹੀਂ ਸਗੋਂ ਪਰਸਨਲ ਗਰੰਟੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਵਿਚ ਲੋਕਾਂ ਨੂੰ ਸਮਰੱਥ ਬਣਾਉਣ ਦੀ ਗਰੰਟੀ ਹੈ। ਮੋਦੀ ਜੀ ਜੋ ਕਹਿੰਦੇ ਹਨ ਉਹ ਹਮੇਸ਼ਾ ਪੂਰਾ ਕਰਕੇ ਦਿਖਾਉਂਦੇ ਹਨ।

ਸੁਨੀਲ ਜਾਖੜ ਨੇ ਕਿਹਾ ਕਿ ਆਯੁਸ਼ਮਾਨ ਸਕੀਮ ਵਿਚ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਸ਼ਾਮਲ ਕੀਤਾ ਗਿਆ ਹੈ। ਦੇਸ਼ ਵਿਚ ਇਸ ਉਮਰ ਵਰਗ ਦੀ ਆਬਾਦੀ 17% ਹੈ, ਜਿਨ੍ਹਾਂ ਵਿਚੋਂ ਕਈ ਬਿਰਧ ਆਸ਼ਰਮਾਂ ਵਿਚ ਹਨ। ਇਸ ਨਾਲ ਉਨ੍ਹਾਂ ਨੂੰ ਬਹੁਤ ਫਾਇਦਾ ਹੋਵੇਗਾ। ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਉਹ ਇਕ ਹੋਰ ਗਰੰਟੀ ਜੋੜਨਾ ਚਾਹੁੰਦੇ ਹਨ ਕਿ ਪੰਜਾਬ ਵਿਚ ਅਮਨ ਸ਼ਾਂਤੀ ਬਹਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਪਾਰਟੀ ਦਾ ਨੁਮਾਇੰਦਾ ਹੋਣ ਨਾਤੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਗਰੰਟੀ ਦਿੰਦੇ ਹਨ। ਕਿਸਾਨੀ ਮਸਲੇ ਬਾਰੇ ਜਾਖੜ ਨੇ ਕਿਹਾ ਕਿ ਇਹ ਮਸਲਾ ਦੇਸ਼ ਅਤੇ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਨਾਲ ਗੱਲ ਕਰਾਂਗੇ।

ਕਾਂਗਰਸ ਬਾਰੇ ਗੱਲ ਕਰਦਿਆਂ ਜਾਖੜ ਨੇ ਕਿਹਾ ਕਿ ਕਾਂਗਰਸ ਨੂੰ ਅਪਣੇ ਨਾਂ 'ਤੇ ਸ਼ਰਮ ਆਉਣ ਲੱਗੀ ਹੈ। ਉਨ੍ਹਾਂ ਕਿਹਾ ਕਿ ਇਤਨਾ ਭੀ ਮਤ ਝੁਕੋ ਕੇ ਦਸਤਾਰ ਗਿਰ ਪੜੇ। ਕਾਂਗਰਸ ਦਾ ਲੋਕਤੰਤਰ ਵਿਚ ਕਾਇਮ ਰਹਿਣਾ ਬਹੁਤ ਜ਼ਰੂਰੀ ਹੈ। ਚੰਨੀ ਬਾਰੇ ਜਾਖੜ ਨੇ ਕਿਹਾ ਕਿ ਸਾਰਿਆਂ ਨੇ ‘ਗਰੀਬ’ ਸ਼ਬਦ ਦਾ ਠੇਕਾ ਲੈ ਲਿਆ ਹੈ। ਇਹ ਅਜਿਹੇ ਗਰੀਬ ਹਨ, ਜਿਨ੍ਹਾਂ ਦੇ ਘਰ ਪੈਸੇ ਰੱਖਣ ਨੂੰ ਥਾਂ ਨਹੀਂ ਹੈ। ਅਜਿਹਾ ਗਰੀਬ ਦੇਖ ਕੇ ਹੀ ਬੀਪੀਐਲ ਕਾਰਡ ਨਹੀਂ ਬਣਦੇ।  ਭਗਵੰਤ ਮਾਨ ਦੀ ਕੇਜਰੀਵਾਲ ਨਾਲ ਮੁਲਾਕਾਤ 'ਤੇ ਜਾਖੜ ਨੇ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਸੰਵਿਧਾਨ ਦਾ ਮਜ਼ਾਕ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੂੰ ਪ੍ਰੋਡਕਸ਼ਨ ਵਾਰੰਟ ਉਤੇ ਪੰਜਾਬ ਲੈ ਆਉਣ ਅਤੇ ਫਿਰ ਮੁਲਾਕਾਤਾਂ ਅਤੇ ਵੀਡੀਓ ਕਾਨਫਰੰਸਾਂ ਕਰ ਲੈਣ, ਇਸ ਦੇ ਨਾਲ ਹੀ ਉਨ੍ਹਾਂ ਦੀ ਸਰਕਾਰ ਵੀ ਚੱਲ ਜਾਵੇਗੀ।  

(For more Punjabi news apart from Sunil Jakhar on bjp manifesto for Lok Sabha Elections 2024, stay tuned to Rozana Spokesman)

 

Tags: sunil jakhar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement