ਪਿਛਲੇ 24 ਸਾਲਾਂ ਤੋਂ ਪੀਐਮ ਮੋਦੀ ਨੂੰ ਰੱਖੜੀ ਬੰਨ੍ਹ ਰਹੀ ਹੈ ਉਹਨਾਂ ਦੀ ਇਹ ਪਾਕਿਸਤਾਨੀ ਭੈਣ
Published : Aug 14, 2019, 1:50 pm IST
Updated : Apr 10, 2020, 8:02 am IST
SHARE ARTICLE
PM Modi’s rakhi sister
PM Modi’s rakhi sister

ਕਮਰ ਜਹਾਂ ਪਿਛਲੇ 24 ਸਾਲਾਂ ਤੋਂ ਅਪਣੇ ਭਰਾ (ਮੋਦੀ) ਨੂੰ ਰੱਖੜੀ ਬੰਨ੍ਹ ਰਹੀ ਹੈ।

ਨਵੀਂ ਦਿੱਲੀ: ਰੱਖੜੀ ਮੌਕੇ ਹਰ ਭੈਣ ਅਪਣੇ ਭਰਾ ਦੀ ਸਲਾਮਤੀ ਲਈ ਉਸ ਦੇ ਗੁੱਟ ‘ਤੇ ਰੱਖੜੀ ਬੰਨ੍ਹਦੀ ਹੈ। ਅਜਿਹੀ ਹੀ ਇਕ ਭੈਣ ਹੈ ਕਮਰ ਜਹਾਂ ਜੋ ਅਹਿਮਦਾਬਾਦ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੱਖੜੀ ਬੰਨ੍ਹਣ ਲਈ ਦਿੱਲੀ ਪਹੁੰਚੀ ਹੈ। ਖ਼ਾਸ ਗੱਲ ਇਹ ਹੈ ਕਿ ਉਹ ਪਿਛਲੇ 24 ਸਾਲਾਂ ਤੋਂ ਅਪਣੇ ਭਰਾ (ਮੋਦੀ) ਨੂੰ ਰੱਖੜੀ ਬੰਨ੍ਹ ਰਹੀ ਹੈ।

 

ਕਰਾਚੀ ਤੋਂ ਕਈ ਸਾਲ ਪਹਿਲਾਂ ਅਹਿਮਦਾਬਾਦ ਆ ਕੇ ਵਸੀ ਕਮਰ ਜਹਾਂ ਨੇ ਦੱਸਿਆ ਕਿ ਪਿਛਲੇ 24 ਸਾਲ ਤੋਂ ਉਹ ਪੀਐਮ ਮੋਦੀ ਨੂੰ ਰੱਖੜੀ ਬੰਨ੍ਹਦੀ ਹੈ। ਉਹਨਾਂ ਨੇ ਪੀਐਮ ਮੋਦੀ ਦੇ ਨਾਲ ਉਹਨਾਂ ਦੇ ਭਰਾ-ਭੈਣ ਦੇ ਰਿਸ਼ਤੇ ਬਾਰੇ ਦੱਸਦੇ ਹੋਏ ਕਿਹਾ ਕਿ ਹੁਣ ਜਦੋਂ ਮੋਦੀ ਕਾਰਜਕਾਰੀ ਹਨ ਤਾਂ ਵੀ ਉਹ ਉਹਨਾਂ ਦੇ ਹੱਥ  ‘ਤੇ ਰੱਖੜੀ ਬੰਨ੍ਹ ਰਹੀ ਹੈ।

ਕਮਰ ਜਹਾਂ ਨੇ ਦੱਸਿਆ ਕਿ ਪੀਐਮ ਮੋਦੀ ਸ਼ੁਰੂ ਤੋਂ ਹੀ ਲੋਕਾਂ ਨਾਲ ਕੰਮ ਕਰਨ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਉਹਨਾਂ ਦੀ ਮਿਹਨਤ, ਈਮਾਨਦਾਰੀ ਅਤੇ ਲਗਨ ਦਾ ਨਤੀਜਾ ਹੈ ਕਿ ਅੱਜ ਉਹ ਭਾਰਤ ਦੇ ਪ੍ਰਧਾਨ ਮੰਤਰੀ ਹਨ। ਇਸ ਤੋਂ ਵੱਡੀ ਕੋਈ ਖ਼ੁਸ਼ੀ ਨਹੀਂ ਹੋ ਸਕਦੀ ਹੈ ਕਿ ਇਕ ਪ੍ਰਧਾਨ ਮੰਤਰੀ ਉਹਨਾਂ ਦੇ ਭਰਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਪੀਐਮ ਮੋਦੀ ਉਹਨਾਂ ਦੇ ਭਰਾ ਹਨ।

ਉਹਨਾਂ ਕਿਹਾ ਕਿ ਉਹ ਹਮੇਸ਼ਾਂ ਪੀਐਮ ਮੋਦੀ ਦੀ ਕਾਮਯਾਬੀ ਲਈ ਦੁਆ ਕਰਦੀ ਹੈ। ਕਮਰ ਜਹਾਂ ਨੇ  ਦੱਸਿਆ ਕਿ ਉਹਨਾਂ ਦੇ ਭਰਾ ਨੇ ਪੀਐਮ ਬਣ ਕੇ ਦੇਸ਼ ਨੂੰ ਕਈ ਤੋਹਫ਼ੇ ਦਿੱਤੇ ਹਨ। ਉਹਨਾਂ ਕਿਹਾ ਕਿ ਪੀਐਮ ਮੋਦੀ ਨੇ ਮੁਸਲਿਮ ਭੈਣਾਂ ਨੂੰ ਰੱਖੜੀ ਤੋਂ ਪਹਿਲਾਂ ਤਿੰਨ ਤਲਾਕ ‘ਤੇ ਬਿਲ ਲਿਆ ਕੇ ਵੱਡਾ ਤੋਹਫ਼ਾ ਦਿੱਤਾ ਹੈ ਤਾਂ ਕਸ਼ਮੀਰ ਤੋਂ ਧਾਰਾ 370 ਅਤੇ 35 A  ਹਟਾ ਕੇ ਕਸ਼ਮੀਰੀ ਲੋਕਾਂ ਨੂੰ ਸਹੀ ਮਾਇਨੇ ਵਿਚ ਅਜ਼ਾਦੀ ਦਿੱਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement