ਕਰਨਾਟਕ ਪਹੁੰਚੇ ਰਾਹੁਲ ਗਾਂਧੀ ਨੇ ਕੀਤਾ ਦਾਅਵਾ - 'ਸੱਤਾ 'ਚ ਆਵੇਗੀ ਕਾਂਗਰਸ'

By : KOMALJEET

Published : Apr 16, 2023, 8:59 pm IST
Updated : Apr 16, 2023, 8:59 pm IST
SHARE ARTICLE
Rahul Gandhi arrived in Karnataka and claimed - 'Congress will come to power'
Rahul Gandhi arrived in Karnataka and claimed - 'Congress will come to power'

ਕਿਹਾ, ਪਹਿਲੀ ਕੈਬਨਿਟ ਮੀਟਿੰਗ 'ਚ ਮਿਲੇਗੀ ਚੋਣ ਵਾਅਦਿਆਂ ਨੂੰ ਮਨਜ਼ੂਰੀ

ਕੋਲਾਰ (ਕਰਨਾਟਕ) : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਕਰਨਾਟਕ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਦੀ ਪਾਰਟੀ ਸੱਤਾ 'ਚ ਆਵੇਗੀ ਅਤੇ ਨਵੀਂ ਸਰਕਾਰ ਪਹਿਲੀ ਕੈਬਨਿਟ ਮੀਟਿੰਗ 'ਚ ਹੀ ਆਪਣੇ ਚੋਣ ਵਾਅਦਿਆਂ ਨੂੰ ਰਸਮੀ ਤੌਰ 'ਤੇ ਮਨਜ਼ੂਰੀ ਦੇਵੇਗੀ।

ਕਾਂਗਰਸ ਵੱਲੋਂ ਐਲਾਨੀਆਂ ਗਈਆਂ ਚੋਣ ‘ਗਾਰੰਟੀਆਂ’ ਵਿੱਚ ‘ਗ੍ਰਹਿ ਜਯੋਤੀ’ ਤਹਿਤ ਹਰ ਮਹੀਨੇ 200 ਯੂਨਿਟ ਮੁਫ਼ਤ ਬਿਜਲੀ, ‘ਗ੍ਰਹਿ ਲਕਸ਼ਮੀ’ ਸਕੀਮ ਤਹਿਤ ਪਰਿਵਾਰ ਦੀ ਹਰ ਮੁੱਖ ਔਰਤ ਨੂੰ 2000 ਰੁਪਏ ਪ੍ਰਤੀ ਮਹੀਨਾ, ‘ਅੰਨਾ ਭਾਗਿਆ’ ਤਹਿਤ ਬੀ.ਪੀ.ਐਲ. ਪਰਿਵਾਰ ਨੂੰ ਹਰ ਮਹੀਨੇ 10 ਕਿਲੋ ਚੌਲ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ‘ਯੁਵਾ ਨਿਧੀ’ ਤਹਿਤ ਦੋ ਸਾਲਾਂ ਲਈ ਬੇਰੁਜ਼ਗਾਰ ਗ੍ਰੈਜੂਏਟਾਂ ਨੂੰ 3000 ਰੁਪਏ ਪ੍ਰਤੀ ਮਹੀਨਾ ਅਤੇ ਡਿਪਲੋਮਾ ਹੋਲਡਰਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।

ਰਾਹੁਲ ਗਾਂਧੀ ਨੇ 10 ਮਈ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਇੱਥੇ 'ਜੈ ਭਾਰਤ' ਰੈਲੀ ਦੌਰਾਨ ਕਿਹਾ, "ਇਹ ਯੋਜਨਾਵਾਂ ਨੂੰ ਪਹਿਲੇ ਦਿਨ ਹੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਮਨਜ਼ੂਰੀ ਦੇ ਦਿੱਤੀ ਜਾਵੇਗੀ।"

ਉਨ੍ਹਾਂ ਨੇ ਕਰਨਾਟਕ ਦੇ ਕਾਂਗਰਸੀ ਨੇਤਾਵਾਂ ਨੂੰ ਕਿਹਾ ਕਿ ਉਹ ਪੂਰੇ ਦੇਸ਼ ਨੂੰ ਸੰਦੇਸ਼ ਦੇਣ ਕਿ ''ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਡਾਨੀ ਨੂੰ ਹਜ਼ਾਰਾਂ ਕਰੋੜ ਰੁਪਏ ਦੇ ਸਕਦੇ ਹਨ ਤਾਂ ਅਸੀਂ ਗਰੀਬਾਂ ਅਤੇ ਔਰਤਾਂ ਨੂੰ ਪੈਸੇ ਦੇ ਸਕਦੇ ਹਾਂ''।

ਰਾਹੁਲ ਗਾਂਧੀ ਨੇ ਕਿਹਾ, "ਜੇ ਤੁਸੀਂ ਖੁੱਲ੍ਹੇ ਦਿਲ ਨਾਲ ਅਡਾਨੀ ਦੀ ਮਦਦ ਕਰ ਸਕਦੇ ਹੋ, ਤਾਂ ਅਸੀਂ (ਕਾਂਗਰਸ) ਖੁੱਲ੍ਹੇ ਦਿਲ ਨਾਲ ਗਰੀਬ, ਬੇਰੁਜ਼ਗਾਰ ਨੌਜਵਾਨਾਂ ਅਤੇ ਔਰਤਾਂ ਦੀ ਮਦਦ ਕਰਾਂਗੇ। ਤੁਸੀਂ (ਪ੍ਰਧਾਨ ਮੰਤਰੀ ਮੋਦੀ) ਆਪਣਾ ਕੰਮ ਕਰੋ, ਅਸੀਂ ਆਪਣਾ ਕਰਾਂਗੇ।

ਉਨ੍ਹਾਂ ਨੇ ਕਰਨਾਟਕ ਦੀ ਬਸਵਰਾਜ ਬੋਮਈ ਸਰਕਾਰ 'ਤੇ ਵੀ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ, ਜਿਸ ਵਿੱਚ ਸਬ-ਇੰਸਪੈਕਟਰਾਂ ਦੀ ਭਰਤੀ ਵਿੱਚ ਬੇਨਿਯਮੀਆਂ, ਠੇਕੇਦਾਰਾਂ ਅਤੇ ਪ੍ਰਾਈਵੇਟ ਸਕੂਲਾਂ ਨੂੰ "40 ਪ੍ਰਤੀਸ਼ਤ ਕਮਿਸ਼ਨ" ਦੇਣ ਲਈ ਮਜ਼ਬੂਰ ਕਰਨ ਦੇ ਦੋਸ਼ਾਂ 'ਤੇ ਨਿਸ਼ਾਨਾ ਸਾਧਿਆ।

ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਠੇਕੇਦਾਰਾਂ ਦੀ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨੂੰ "40 ਫੀਸਦੀ ਕਮਿਸ਼ਨ" ਦੇ ਮੁੱਦੇ 'ਤੇ ਇੱਕ ਪੱਤਰ ਲਿਖਿਆ ਸੀ, ਪਰ ਉਹ ਇਸ 'ਤੇ ਚੁੱਪ ਰਹੇ, ਜੋ ਇੱਕ "ਇਕਬਾਲ" ਸੀ ਕਿ ਅਸਲ ਵਿੱਚ ਭ੍ਰਿਸ਼ਟਾਚਾਰ ਹੋਇਆ ਸੀ।

SHARE ARTICLE

ਏਜੰਸੀ

Advertisement
Advertisement

ਦਿੱਲੀ ਕੂਚ ਨੂੰ ਲੈ ਕੇ ਨਵਾਂ ਐਲਾਨ! Shambhu border ਤੋਂ ਕਿਸਾਨ ਆਗੂਆਂ ਦੀ ਅਹਿਮ Press Conference LIVE

27 Feb 2024 4:18 PM

ਕਿਉਂ ਜ਼ਰੂਰੀ ਹੈ ਕਿਸਾਨਾਂ ਲਈ MSP? ਸਰਕਾਰ ਕਿਉਂ ਨਹੀਂ ਬਣਾਉਣਾ ਚਾਹੁੰਦੀ ਕਾਨੂੰਨ?

27 Feb 2024 2:44 PM

ਵਰਦੀਆਂ ਸਿਲਵਾ ਕੇ ਦਰਜੀ ਨੂੰ ਪੈਸੇ ਨਾ ਦੇਣ ਦੇ ਮਾਮਲੇ 'ਚ ਪੀੜ੍ਹਤਾਂ ਸਣੇ ਵਕੀਲ 'ਤੇ ਕਿਸ ਗੱਲ ਦਾ ਦਬਾਅ? ਦਰਜੀ ਕਹਿੰਦਾ

27 Feb 2024 2:27 PM

Khanauri border 'ਤੇ ਇੱਕ ਹੋਰ Farmer ਦੀ ਮੌ*ਤ, 13 Feb ਤੋਂ ਮੋਰਚੇ 'ਚ ਸ਼ਾਮਲ ਸੀ Karnail Singh

27 Feb 2024 1:07 PM

ਕਿਉਂ ਜ਼ਰੂਰੀ ਹੈ ਕਿਸਾਨਾਂ ਲਈ MSP? ਸਰਕਾਰ ਕਿਉਂ ਨਹੀਂ ਬਣਾਉਣਾ ਚਾਹੁੰਦੀ ਕਾਨੂੰਨ?

27 Feb 2024 12:50 PM
Advertisement