
ਰਾਹੁਲ ਗਾਂਧੀ ਦੀ ਪੈਦਲ ਯਾਤਰਾ ਦੌਰਾਨ ਸਥਾਨਕ ਲੋਕਾਂ ਵਲੋਂ ਰਵਾਇਤੀ ਨਾਚ ਵੀ ਪੇਸ਼ ਕੀਤੇ ਗਏ।
ਆਈਜ਼ੌਲ: ਮਿਜ਼ੋਰਮ ਦੇ ਦੋ ਦਿਨਾਂ ਦੌਰੇ 'ਤੇ ਆਏ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਆਈਜ਼ੋਲ ਵਿਚ ਪਦਯਾਤਰਾ ਕੀਤੀ। ਇਸ ਦੌਰਾਨ ਲੋਕਾਂ ਦੀ ਭੀੜ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਚੰਮਾੜੀ ਚੌਕ ਤੋਂ ਅਪਣਾ ਮਾਰਚ ਸ਼ੁਰੂ ਕੀਤਾ ਅਤੇ ਕਾਂਗਰਸੀ ਸਮਰਥਕਾਂ ਦੇ ਨਾਲ ਪਾਰਟੀ ਦੇ ਝੰਡੇ ਲਹਿਰਾਉਂਦੇ ਹੋਏ ਸ਼ਹਿਰ ਦੀਆਂ ਘੁੰਮਣਘੇਰੀ ਵਾਲੀਆਂ ਸੜਕਾਂ ਵਿਚੋਂ ਗੁਜ਼ਰੇ।
ਇਹ ਵੀ ਪੜ੍ਹੋ: ਮਹਿਲਾ ਨੇ ਟਾਈਫਾਈਡ ਦੀ ਦਵਾਈ ਦੇ ਭੁਲੇਖੇ 'ਚ ਖਾਧੀ ਕੀਟਨਾਸ਼ਕ ਦਵਾਈ, ਮੌਤ
ਪਦਯਾਤਰਾ ਦੌਰਾਨ ਉਨ੍ਹਾਂ ਨੇ ਸੜਕ ਦੇ ਦੋਵੇਂ ਪਾਸੇ ਮੌਜੂਦ ਲੋਕਾਂ ਦਾ ਧੰਨਵਾਦ ਕੀਤਾ। ਕਾਂਗਰਸੀ ਆਗੂ ਨੇ ਉਨ੍ਹਾਂ ਨੂੰ ਮਿਲਣ ਆਏ ਲੋਕਾਂ ਨਾਲ ਹੱਥ ਮਿਲਾਇਆ ਅਤੇ ਗੱਲਬਾਤ ਕੀਤੀ। ਕੁੱਝ ਲੋਕਾਂ ਨੇ ਕਾਂਗਰਸੀ ਆਗੂ ਨਾਲ ਸੈਲਫੀਆਂ ਵੀ ਲਈਆਂ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਨਹੀਂ ਹੋ ਰਹੀ ਕਰਮਚਾਰੀਆਂ ਦੀ ਸੁਣਵਾਈ, ਘੱਟ ਤਨਖ਼ਾਹ ਕਰ ਕੇ 2 ਸਾਲਾਂ ਵਿਚ 97 ਮੁਲਾਜ਼ਮਾਂ ਨੇ ਛੱਡੀ ਨੌਕਰੀ
ਰਾਹੁਲ ਗਾਂਧੀ ਦੀ ਪੈਦਲ ਯਾਤਰਾ ਦੌਰਾਨ ਸਥਾਨਕ ਲੋਕਾਂ ਵਲੋਂ ਰਵਾਇਤੀ ਨਾਚ ਵੀ ਪੇਸ਼ ਕੀਤੇ ਗਏ। ਰਾਹੁਲ ਰਾਜ ਭਵਨ ਤਕ ਚਾਰ ਤੋਂ ਪੰਜ ਕਿਲੋਮੀਟਰ ਦਾ ਮਾਰਚ ਕਰਨ ਵਾਲੇ ਹਨ ਅਤੇ ਰਾਜਪਾਲ ਦੀ ਰਿਹਾਇਸ਼ ਨੇੜੇ ਇਕ ਰੈਲੀ ਨੂੰ ਸੰਬੋਧਨ ਕਰਨਗੇ। ਜ਼ਿਕਰਯੋਗ ਹੈ ਕਿ ਸੂਬੇ 'ਚ ਵਿਧਾਨ ਸਭਾ ਚੋਣਾਂ ਲਈ 7 ਨਵੰਬਰ ਨੂੰ ਵੋਟਾਂ ਪੈਣਗੀਆਂ।