ਦਿੱਲੀ ਦਾ ਅਗਲਾ ਮੁੱਖ ਮੰਤਰੀ 20 ਫ਼ਰਵਰੀ ਨੂੰ ਚੁਕ ਸਕਦੈ ਸਹੁੰ : ਭਾਜਪਾ ਸੂਤਰ
Published : Feb 17, 2025, 10:54 pm IST
Updated : Feb 17, 2025, 10:54 pm IST
SHARE ARTICLE
Representative Image.
Representative Image.

ਭਾਜਪਾ ਵਿਧਾਇਕ ਦਲ ਦੀ ਬੈਠਕ ਨੂੰ ਬੁਧਵਾਰ ਤਕ ਲਈ ਮੁਅੱਤਲ ਕੀਤਾ ਗਿਆ, ਮੁੱਖ ਮੰਤਰੀ ਦਾ ਨਾਂ ਨਾ ਐਲਾਨੇ ਜਾਣ ’ਤੇ ‘ਆਪ’ ਨੇ ਚੁੱਕੇ ਸਵਾਲ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਤਰਾਂ ਅਨੁਸਾਰ ਦਿੱਲੀ ਦਾ ਅਗਲਾ ਮੁੱਖ ਮੰਤਰੀ 20 ਫ਼ਰਵਰੀ ਨੂੰ ਰਾਮਲੀਲਾ ਮੈਦਾਨ ’ਚ ਹਲਫ਼ ਲੈ ਸਕਦਾ ਹੈ। ਸੂਤਰਾਂ ਅਨੁਸਾਰ ਸਹੁੰ ਚੁਕ ਸਮਾਗਮ 20 ਫ਼ਰਵਰੀ ਨੂੰ ਸ਼ਾਮ 4:30 ਵਜੇ ਹੋਣ ਦੀ ਉਮੀਦ ਹੈ ਜਿਸ ’ਚ ਪ੍ਰਮੁੱਖ ਭਾਜਪਾ ਆਗੂਆਂ ਸਮੇਤ ਪਾਰਟੀ ਦੇ ਸੂਬਿਆਂ ਦੇ ਮੁੱਖ ਮੰਤਰੀ ਹਾਜ਼ਰ ਰਹਿਣਗੇ।

ਸੋਮਵਾਰ ਨੂੰ ਹੋਣ ਵਾਲੀ ਭਾਜਪਾ ਵਿਧਾਇਕ ਦਲ ਦੀ ਬੈਠਕ ਨੂੰ ਹੁਣ ਬੁਧਵਾਰ ਤਕ ਮੁਅੱਤਲ ਕਰ ਦਿਤਾ ਗਿਆ ਹੈ, ਜਦੋਂ ਪਾਰਟੀ ਮੁੱਖ ਮੰਤਰੀ ਦੇ ਅਹੁਦੇ ਲਈ ਨਾਂ ਦਾ ਐਲਾਨ ਕਰੇਗੀ। ਪਾਰਟੀ ਸੂਤਰਾਂ ਨੇ ਕਿਹਾ ਕਿ ਇਸ ਬੈਠਕ ’ਚ ਹੀ ਸਹੁੰ ਚੁਕ ਸਮਾਗਮ ਦੇ ਵੇਰਵੇ ਬਾਰੇ ਗੱਲਬਾਤ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਦਿੱਲੀ ’ਚ ਭਾਜਪਾ ਨੇ 26 ਸਾਲ ਬਾਅਦ ਉਦੋਂ ਸੱਤਾ ਪ੍ਰਾਪਤ ਕੀਤੀ ਹੈ ਜਦੋਂ 8 ਫ਼ਰਵਰੀ ਨੂੰ ਐਲਾਨ ਕੀਤੇ ਨਤੀਜਿਆਂ ’ਚ ਉਸ ਨੇ ਵਿਧਾਨ ਸਭਾ ਦੀਆਂ 70 ਸੀਟਾਂ ’ਚੋਂ 48 ਜਿੱਤ ਲਈਆਂ ਸਨ। 22 ਆਮ ਆਦਮੀ ਪਾਰਟੀ (ਆਪ) ਨੇ ਜਿੱਤੀਆਂ ਸਨ। 

ਹਾਲਾਂਕਿ ‘ਆਪ’ ਨੇ ਦਿੱਲੀ ਦੇ ਮੁੱਖ ਮੰਤਰੀ ਦਾ ਨਾਂ ਐਲਾਨਣ ’ਚ ਦੇਰੀ ’ਤੇ ਅੱਜ ਸਵਾਲ ਚੁਕੇ ਅਤੇ ਕਿਹਾ ਕਿ ਪਾਰਟੀ ਕੋਲ ਸਰਕਾਰ ਚਲਾਉਣ ਲਈ ਕੋਈ ਚਹਿਰਾ ਨਹੀਂ ਹੈ। ਇਕ ਪ੍ਰੈੱਸ ਕਾਨਫ਼ਰੰਸ ’ਚ ਸੀਨੀਅਰ ‘ਆਪ’ ਆਗੂ ਅਤੇ ਦਿੱਲੀ ਦੀ ਕਾਰਜਕਾਰੀ ਮੁੱਖ ਮੰਤਰੀ ਆਤਿਸ਼ੀ ਨੇ ਭਾਜਪਾ ’ਤੇ ਦੋਸ਼ ਲਾਇਆ ਕਿ ਉਸ ਕੋਲ ਰਾਸ਼ਟਰ ਰਾਜਧਾਨੀ ’ਚ ਸਰਕਾਰ ਚਲਾਉਣ ਲਈ ਕੋਈ ਭਰੋਸੇਯੋਗ ਆਗੂ ਨਹੀਂ ਹੈ। ਉਨ੍ਹਾਂ ਕਿਹਾ, ‘‘ਦਸ ਦਿਨ ਹੋ ਗਏ ਹਨ ਨਤੀਜੇ ਐਲਾਨ ਕੀਤੇ ਨੂੰ। ਲੋਕਾਂ ਨੇ ਸੋਚਿਆ ਸੀ ਕਿ ਭਾਜਪਾ 9 ਫ਼ਰਵਰੀ ਨੂੰ ਹੀ ਮੁੱਖ ਮੰਤਰੀ ਅਤੇ ਕੈਬਨਿਟ ਦਾ ਐਲਾਨ ਕਰ ਕੇ ਵਿਕਾਸ ਕਾਰਜ ਸ਼ੁਰੂ ਕਰ ਦੇਵੇਗੀ। ਪਰ ਹੁਣ ਇਹ ਸਾਫ਼ ਹੋ ਗਿਆ ਹੈ ਕਿ ਉਨ੍ਹਾਂ ਕੋਲ ਦਿੱਲੀ ’ਚ ਸਰਕਾਰ ਚਲਾਉਣ ਲਈ ਕੋਈ ਚਿਹਰਾ ਨਹੀਂ ਹੈ।’’

ਦੂਜੇ ਪਾਸੇ ਭਾਜਪਾ ਵਲੋਂ ਮੁੱਖ ਮੰਤਰੀ ਦਾ ਨਾਂ ਐਲਾਨੇ ਜਾਣ ’ਤੇ ਨਿਸ਼ਾਨਾ ਵਿੰਨ੍ਹਦਿਆਂ ਪਾਰਟੀ ਆਗੂ ਗੋਪਾਲ ਰਾਏ ਨੇ ਕਿਆਸ ਲਗਾਇਆ ਕਿ ਦਿੱਲੀ ’ਚ ਇਕ ਵਾਰੀ ਫਿਰ ਅਗਲੇ ਪੰਜ ਸਾਲਾਂ ਦੌਰਾਨ ਤਿੰਨ ਵੱਖੋ-ਵੱਖ ਮੁੱਖ ਮੰਤਰੀ ਵੇਖੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਚੋਣ ਨਤੀਜਿਆਂ ਦੇ ਐਲਾਨ ਤੋਂ ਏਨੇ ਦਿਨ ਬਾਅਦ ਵੀ ਮੁੱਖ ਮੰਤਰੀ ਦਾ ਨਾਂ ਨਹੀਂ ਐਲਾਨਿਆ ਜਾਣਾ ਇਹ ਦਸਦਾ ਹੈ ਕਿ ਪਾਰਟੀ ’ਚ ਅੰਦਰੂਨੀ ਕਲੇਸ਼ ਹੈ।

Tags: bjp, delhi cm

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement