
15 ਅਗੱਸਤ ਤਕ 30 ਲੱਖ ਅਸਾਮੀਆਂ ’ਤੇ ਭਰਤੀ ਸ਼ੁਰੂ ਕਰ ਦੇਵਾਂਗੇ : ਰਾਹੁਲ
Rahul Gandhi News: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੇਇਨਸਾਫੀ ਨੂੰ ਖ਼ਤਮ ਕਰਨ ਲਈ ਹਰ ਵੋਟ ਜ਼ਰੂਰੀ ਦਸਦਿਆਂ ਕਿਹਾ ਹੈ ਕਿ ਜੇਕਰ ਕੇਂਦਰ ਵਿਚ ਭਾਰਤ ਗਠਜੋੜ ਦੀ ਸਰਕਾਰ ਬਣੀ ਤਾਂ 15 ਅਗੱਸਤ ਤਕ 30 ਲੱਖ ਅਸਾਮੀਆਂ ’ਤੇ ਭਰਤੀ ਸ਼ੁਰੂ ਕਰ ਦਿਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਿਚ ਇਨਸਾਫ਼ ਨਹੀਂ ਹੋ ਰਿਹਾ। ਪਾਣੀ, ਜ਼ਮੀਨ ਅਤੇ ਜੰਗਲ ਤੋਂ ਆਦਿਵਾਸੀਆਂ ਦੇ ਹੱਕ ਖੋਹੇ ਜਾ ਰਹੇ ਹਨ ਅਤੇ ਹਰ ਕਿਸੇ ਨਾਲ ਬੇਇਨਸਾਫ਼ੀ ਕੀਤੀ ਜਾ ਰਹੀ ਹੈ, ਇਸ ਲਈ ਇਨਸਾਫ਼ ਲਈ ਹਰ ਇਕ ਦੀ ਵੋਟ ਜ਼ਰੂਰੀ ਹੈ।
ਗਾਂਧੀ ਨੇ ਕਿਹਾ, “ਅਪਣੀ ਇਕ ਵੋਟ ਦੀ ਤਾਕਤ ਨੂੰ ਸਮਝੋ। ਦੇਸ਼ ਭਰ ਵਿਚ ਹੋ ਰਹੇ ਭਿਆਨਕ ਵਿਤਕਰੇ ਅਤੇ ਬੇਇਨਸਾਫ਼ੀ ਨੂੰ ਖ਼ਤਮ ਕਰੇਗੀ ਤੁਹਾਡੀ ਇਕ ਵੋਟ। 15 ਅਗੱਸਤ ਤਕ 30 ਲੱਖ ਸਰਕਾਰੀ ਅਸਾਮੀਆਂ ਲਈ ਭਰਤੀ ਦਾ ਕੰਮ ਸ਼ੁਰੂ ਕਰੇਗੀ ਤੁਹਾਡੀ ਇਕ ਵੋਟ। ਪਹਿਲੀ ਜੁਲਾਈ ਤੋਂ ਗ਼ਰੀਬ ਔਰਤਾਂ ਦੇ ਖਾਤਿਆਂ ਵਿਚ ਹਰ ਮਹੀਨੇ 8,500 ਰੁਪਏ ਪਹੁਚਾਵੇਗੀ ਤੁਹਾਡੀ ਇਕ ਵੋਟ।’’
ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਮਿਲੀ ਤੁਹਾਡੀ ਇਕ ਵੋਟ ‘‘ਨੌਜਵਾਨਾਂ ਨੂੰ 1 ਲੱਖ ਰੁਪਏ ਸਾਲ ਦੀ ਪਹਿਲੀ ਨੌਕਰੀ ਦਿਵਾਏਗੀ, ਤੁਹਾਨੂੰ ਅਧਿਕਾਰ ਦੇਣ ਵਾਲੇ ਸੰਵਿਧਾਨ ਦੀ ਰਾਖੀ ਕਰੇਗੀ, ਅਪਣੀ ਸਰਕਾਰ ਚੁਣਨ ਦਾ ਅਧਿਕਾਰ ਸੁਰੱਖਿਅਤ ਕਰ ਕੇ ਲੋਕਤੰਤਰ ਨੂੰ ਬਚਾਏਗੀ ਅਤੇ ਅਧਿਕਾਰਾਂ, ਭਾਗੀਦਾਰੀ ਅਤੇ ਰਾਖਵੇਂਕਰਨ ਦੀ ਰਖਿਆ ਕਰਨ ਦੇ ਨਾਲ ਹੀ ਜਲ, ਜੰਗਲ ਅਤੇ ਜ਼ਮੀਨ ’ਤੇ ਆਦਿਵਾਸੀਆਂ ਦੇ ਅਧਿਕਾਰਾਂ ਨੂੰ ਬਰਕਰਾਰ ਰਖੇਗੀ।’’
(For more Punjabi news apart from Your one vote will eradicate discrimination, injustice in country: Rahul Gandhi News, stay tuned to Rozana Spokesman)