'ਭਾਰਤ ਜੋੜੋ ਯਾਤਰਾ' ਦੇ ਜੰਮੂ-ਕਸ਼ਮੀਰ ਪਹੁੰਚਣ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ, ਸੂਬਾ ਇਕਾਈ ਦੇ ਬੁਲਾਰੇ ਨੇ ਦਿੱਤਾ ਅਸਤੀਫ਼ਾ
Published : Jan 18, 2023, 12:11 pm IST
Updated : Jan 18, 2023, 4:00 pm IST
SHARE ARTICLE
Jammu Kashmir Congress Spokesperson Resigns Ahead Of Bharat Jodo Yatra
Jammu Kashmir Congress Spokesperson Resigns Ahead Of Bharat Jodo Yatra

'ਭਾਰਤ ਜੋੜੋ ਯਾਤਰਾ' ਇਸ ਹਫ਼ਤੇ ਦੇ ਅੰਤ ਵਿਚ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਦਾਖਲ ਹੋਵੇਗੀ।

 

ਜੰਮੂ: ਕਾਂਗਰਸ ਦੀ ਜੰਮੂ-ਕਸ਼ਮੀਰ ਇਕਾਈ ਦੀ ਬੁਲਾਰਾ ਦੀਪਿਕਾ ਪੁਸ਼ਕਰ ਨਾਥ ਨੇ ਸਾਬਕਾ ਮੰਤਰੀ ਲਾਲ ਸਿੰਘ ਨੂੰ ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ ਯਾਤਰਾ’ ਵਿਚ ਸ਼ਾਮਲ ਹੋਣ ਦੇਣ ਦੇ ਪਾਰਟੀ ਹਾਈਕਮਾਂਡ ਦੇ ਫੈਸਲੇ ਦੀ ਆਲੋਚਨਾ ਕਰਦੇ ਹੋਏ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ। 'ਭਾਰਤ ਜੋੜੋ ਯਾਤਰਾ' ਇਸ ਹਫ਼ਤੇ ਦੇ ਅੰਤ ਵਿਚ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਦਾਖਲ ਹੋਵੇਗੀ।

ਇਹ ਵੀ ਪੜ੍ਹੋ: World's Oldest Person Dies: ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਦਾ ਦਿਹਾਂਤ, 118 ਸਾਲ ਦੀ ਉਮਰ ’ਚ ਲਏ ਆਖਰੀ ਸਾਹ

ਦੀਪਿਕਾ ਨੇ ਕਿਹਾ ਕਿ ਉਹ ਵਿਚਾਰਕ ਕਾਰਨਾਂ ਕਰਕੇ ਪਾਰਟੀ ਛੱਡ ਰਹੇ ਹਨ ਕਿਉਂਕਿ ਲਾਲ ਸਿੰਘ 2018 ਦੇ ਕਠੂਆ ਬਲਾਤਕਾਰ ਕੇਸ ਵਿਚ ਅੱਠ ਸਾਲ ਦੀ ਬੱਚੀ ਦੇ ਬਲਾਤਕਾਰੀਆਂ ਦਾ "ਬੇਸ਼ਰਮੀ ਨਾਲ ਬਚਾਅ" ਕਰਕੇ ਮੁਕੱਦਮੇ ਨੂੰ ਕਮਜ਼ੋਰ ਕਰਨ ਲਈ ਜ਼ਿੰਮੇਵਾਰ ਸਨ।

ਇਹ ਵੀ ਪੜ੍ਹੋ: ਗ੍ਰੇਟਾ ਥਨਬਰਗ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ, ਕੋਲਾ ਖਾਨ ਦੇ ਵਿਰੋਧ ’ਚ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ 

ਦੋ ਵਾਰ ਸੰਸਦ ਮੈਂਬਰ ਅਤੇ ਤਿੰਨ ਵਾਰ ਵਿਧਾਇਕ ਰਹੇ ਲਾਲ ਸਿੰਘ 2014 ਵਿਚ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਉਹ ਜੰਮੂ-ਕਸ਼ਮੀਰ ਵਿਚ ਪੀਪਲਜ਼ ਡੈਮੋਕਰੇਟਿਕ ਪਾਰਟੀ ਅਤੇ ਭਾਜਪਾ ਦੀ ਪਿਛਲੀ ਗਠਜੋੜ ਸਰਕਾਰ ਵਿਚ ਵੀ ਮੰਤਰੀ ਸਨ।

ਇਹ ਵੀ ਪੜ੍ਹੋ: ਭਾਰਤ ਵਿਚ ਵੀਜ਼ਾ ਇੰਟਰਵਿਊ ਲਈ ਉਡੀਕ ਸਮਾਂ ਘਟਾਉਣ ਦੇ ਕੀਤੇ ਜਾ ਰਹੇ ਯਤਨ- ਅਮਰੀਕਾ

ਜਨਵਰੀ 2018 ਵਿਚ ਕਠੂਆ ਬਲਾਤਕਾਰ ਮਾਮਲੇ ਦੇ ਦੋਸ਼ੀਆਂ ਦੇ ਸਮਰਥਨ ਵਿਚ ਇਕ ਰੈਲੀ ਵਿਚ ਭਾਗ ਲੈਣ ਨੂੰ ਲੈ ਕੇ ਹੋਏ ਹੰਗਾਮੇ ਤੋਂ ਬਾਅਦ ਲਾਲ ਸਿੰਘ ਨੇ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਡੋਗਰਾ ਸਵਾਭਿਮਾਨ ਸੰਗਠਨ ਪਾਰਟੀ (DSSP) ਦਾ ਗਠਨ ਕੀਤਾ ਸੀ। ਉਹਨਾਂ ਨੇ ਰੈਲੀ ਵਿਚ ਸ਼ਾਮਲ ਹੋਣ ਦੇ ਆਪਣੇ ਕਦਮ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਹ "ਸਥਿਤੀ ਨੂੰ ਸ਼ਾਂਤ ਅਤੇ ਕਾਬੂ ਕਰਨ" ਲਈ ਉੱਥੇ ਗਏ ਸਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement