
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਹੈਲਮੇਟ ਪਹਿਨੇ ਪੁਲਿਸ ਅਧਿਕਾਰੀ ਗ੍ਰੇਟਾ ਥਨਬਰਗ ਨੂੰ ਲੈ ਕੇ ਜਾ ਰਹੇ ਹਨ।
ਜਰਮਨੀ: ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਨੂੰ ਕੋਲਾ ਮਾਈਨਿੰਗ ਦਾ ਵਿਰੋਧ ਕਰਨ ਲਈ ਜਰਮਨੀ ਵਿਚ ਹਿਰਾਸਤ ਵਿਚ ਲਿਆ ਗਿਆ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗ੍ਰੇਟਾ ਥਨਬਰਗ ਜਰਮਨੀ ਦੇ ਇਕ ਪਿੰਡ ਵਿਚ ਕੋਲੇ ਦੀ ਖਾਨ ਦੇ ਵਿਸਥਾਰ ਲਈ ਰਸਤਾ ਬਣਾਉਣ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੀ ਸੀ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਹੈਲਮੇਟ ਪਹਿਨੇ ਪੁਲਿਸ ਅਧਿਕਾਰੀ ਗ੍ਰੇਟਾ ਥਨਬਰਗ ਨੂੰ ਲੈ ਕੇ ਜਾ ਰਹੇ ਹਨ।
ਇਹ ਵੀ ਪੜ੍ਹੋ: ਭਾਰਤ ਵਿਚ ਵੀਜ਼ਾ ਇੰਟਰਵਿਊ ਲਈ ਉਡੀਕ ਸਮਾਂ ਘਟਾਉਣ ਦੇ ਕੀਤੇ ਜਾ ਰਹੇ ਯਤਨ- ਅਮਰੀਕਾ
Greta Thunberg detained while protesting in Germany
ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਕਾਰਕੁਨਾਂ ਨੂੰ ਰਸਮੀ ਤੌਰ 'ਤੇ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ। ਇਕ ਸਥਾਨਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਗ੍ਰੇਟਾ ਥਨਬਰਗ ਪ੍ਰਦਰਸ਼ਨਕਾਰੀਆਂ ਦੇ ਸਮੂਹ ਵਿਚ ਸ਼ਾਮਲ ਹੋਈ ਸੀ। ਦਰਅਸਲ ਜਰਮਨੀ ਵਿਚ ਉੱਤਰੀ ਰਾਈਨ-ਵੈਸਟਫਾਲੀਆ ਵਿਚ ਇਕ ਖਾਨ ਦੇ ਵਿਸਥਾਰ ਲਈ ਇਕ ਪਿੰਡ ਨੂੰ ਖਾਲੀ ਕਰਨ ਅਤੇ ਉਸ ਨੂੰ ਢਾਹੁਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਲਵਾਯੂ ਕਾਰਕੁੰਨਾਂ ਦਾ ਮੰਨਣਾ ਹੈ ਕਿ ਜਰਮਨੀ ਨੂੰ ਮਾਈਨਿੰਗ ਕਾਰਜਾਂ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ, ਸਗੋਂ ਨਵਿਆਉਣਯੋਗ ਊਰਜਾ ਵਿਕਲਪਾਂ 'ਤੇ ਧਿਆਨ ਦੇਣਾ ਚਾਹੀਦਾ ਹੈ।
Greta Thunberg detained while protesting in Germany
ਇਹ ਵੀ ਪੜ੍ਹੋ: ਪੁਲਿਸ ਅਫਸਰ ਨਿਕਲਿਆ ਬਲਾਤਕਾਰੀ: 18 ਸਾਲ ਦੀ ਨੌਕਰੀ ਦੌਰਾਨ ਕੀਤੇ 24 ਬਲਾਤਕਾਰ
ਸਵੀਡਿਸ਼ ਜਲਵਾਯੂ ਕਾਰਕੁਨ ਥਨਬਰਗ ਨੇ ਉੱਥੇ ਲਗਭਗ 6,000 ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕੀਤਾ ਜੋ ਲੂਟਜ਼ਰਥ ਵੱਲ ਮਾਰਚ ਕਰ ਰਹੇ ਸਨ। ਗ੍ਰੇਟਾ ਨੇ ਖਾਨ ਦੇ ਵਿਸਥਾਰ ਨੂੰ "ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨਾਲ ਵਿਸ਼ਵਾਸਘਾਤ" ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਜਰਮਨੀ ਦੁਨੀਆ ਦਾ ਸਭ ਤੋਂ ਵੱਡਾ ਪ੍ਰਦੂਸ਼ਣ ਫੈਲਾਉਣ ਵਾਲਾ ਦੇਸ਼ ਹੈ ਅਤੇ ਇਸ ਲਈ ਦੁਨੀਆ ਭਰ 'ਚ ਜਵਾਬਦੇਹ ਹੋਣਾ ਚਾਹੀਦਾ ਹੈ।