
ਚੋਣ ਕਮਿਸ਼ਨ ਨੇ ਸ਼ਿੰਦੇ ਧੜੇ ਨੂੰ ਅਸਲੀ ਸ਼ਿਵ ਸੈਨਾ ਵਜੋਂ ਕੀਤਾ ਸਵੀਕਾਰ
ਮੁੰਬਈ: ਚੋਣ ਕਮਿਸ਼ਨ ਨੇ ਏਕਨਾਥ ਸ਼ਿੰਦੇ ਧੜੇ ਨੂੰ ਅਸਲੀ ਸ਼ਿਵ ਸੈਨਾ ਮੰਨ ਲਿਆ ਹੈ। ਚੋਣ ਕਮਿਸ਼ਨ ਨੇ ਸ਼ੁੱਕਰਵਾਰ ਸ਼ਾਮ ਨੂੰ ਸ਼ਿੰਦੇ ਧੜੇ ਨੂੰ ਸ਼ਿਵ ਸੈਨਾ ਦੇ ਨਾਂਅ ਅਤੇ ਚੋਣ ਨਿਸ਼ਾਨ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ। ਇਸ ਦੌਰਾਨ ਮਹਾਰਾਸ਼ਟਰ ਦੇ ਅਮਰਾਵਤੀ ਤੋਂ ਭਾਜਪਾ ਸੰਸਦ ਨਵਨੀਤ ਰਾਣਾ ਨੇ ਊਧਵ ਠਾਕਰੇ 'ਤੇ ਨਿਸ਼ਾਨਾ ਸਾਧਿਆ ਹੈ। ਉਸ ਨੇ ਕਿਹਾ- ਜੋ ਰਾਮ ਦਾ ਨਹੀਂ, ਹਨੂੰਮਾਨ ਦਾ ਨਹੀਂ, ਉਹ ਕਿਸੇ ਕੰਮ ਦਾ ਨਹੀਂ। ਇਕ ਨਿੱਜੀ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਨਵਨੀਤ ਰਾਣਾ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਜ਼ਮੀਨੀ ਪੱਧਰ ਦਾ ਆਗੂ ਦੱਸਿਆ।
ਇਹ ਵੀ ਪੜ੍ਹੋ : ਆਬਕਾਰੀ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਨੂੰ ਸੀਬੀਆਈ ਨੇ ਮੁੜ ਤਲਬ ਕੀਤਾ
ਭਾਜਪਾ ਸੰਸਦ ਮੈਂਬਰ ਨਵਨੀਤ ਨੇ ਅੱਗੇ ਕਿਹਾ ਕਿ ਸ਼ਿੰਦੇ ਜ਼ਮੀਨੀ ਪੱਧਰ 'ਤੇ ਬਾਲ ਠਾਕਰੇ ਦੇ ਨਾਲ ਰਹੇ ਹਨ। ਉਹ ਸ਼ਿਵ ਸੈਨਾ ਦੀ ਵਿਰਾਸਤ ਦੇ ਪੂਰੀ ਤਰ੍ਹਾਂ ਹੱਕਦਾਰ ਹਨ। ਉਹਨਾਂ ਵਿਅੰਗ ਕਰਦਿਆਂ ਕਿਹਾ ਕਿ ਇਕ ਵਾਰ ਜਦੋਂ ਕੋਈ ਪਾਰਟੀ ਦੋਫਾੜ ਹੋ ਜਾਂਦੀ ਹੈ ਤਾਂ 90% ਨਵੇਂ ਧੜੇ ਨਾਲ ਚਲੇ ਜਾਂਦੇ ਹਨ ਅਤੇ ਚੋਣ ਕਮਿਸ਼ਨ ਨੇ ਨਵੇਂ ਧੜੇ ਨੂੰ ਪਾਰਟੀ ਦਾ ਨਾਂਅ ਅਤੇ ਚੋਣ ਨਿਸ਼ਾਨ ਦੇਣਾ ਹੁੰਦਾ ਹੈ।
ਇਹ ਵੀ ਪੜ੍ਹੋ: ਅਨਾਰ ਖਾਣ ਨਾਲ ਹੀ ਨਹੀਂ, ਇਸ ਦੇ ਛਿਲਕੇ ਨਾਲ ਵੀ ਹੁੰਦੇ ਹਨ ਕਈ ਫਾਇਦੇ
ਦੂਜੇ ਪਾਸੇ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਵੀ ਊਧਵ ਠਾਕਰੇ ਨੂੰ ਚੋਣ ਕਮਿਸ਼ਨ ਦੇ ਫੈਸਲੇ ਨੂੰ ਮੰਨਣ ਦੀ ਸਲਾਹ ਦਿੱਤੀ ਹੈ। ਉਹਨਾਂ ਕਿਹਾ ਕਿ ਜਦੋਂ ਕੋਈ ਫੈਸਲਾ ਹੋ ਜਾਂਦਾ ਹੈ ਤਾਂ ਇਸ 'ਤੇ ਚਰਚਾ ਨਹੀਂ ਹੋਣੀ ਚਾਹੀਦੀ। ਇਸ ਨੂੰ ਸਵੀਕਾਰ ਕਰੋ, ਨਵਾਂ ਨਿਸ਼ਾਨ ਲਓ। ਇਸ ਨਾਲ (ਪੁਰਾਣਾ ਨਿਸ਼ਾਨ ਗੁਆਉਣਾ ਨਾਲ) ਕੋਈ ਫਰਕ ਨਹੀਂ ਪਵੇਗਾ ।
ਇਹ ਵੀ ਪੜ੍ਹੋ: ਹਵਾਈ ਸੈਨਾ ਦਾ ਜਹਾਜ਼ ਦੱਖਣੀ ਅਫਰੀਕਾ ਤੋਂ 12 ਚੀਤਿਆਂ ਨੂੰ ਲੈ ਕੇ ਗਵਾਲੀਅਰ ਪਹੁੰਚਿਆ
ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਪਾਰਟੀ ਦੀ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਵਿਚ ਸਾਰੇ ਵਿਧਾਇਕ, ਸੰਸਦ ਮੈਂਬਰ ਅਤੇ ਆਗੂ ਸ਼ਾਮਲ ਹੋਣਗੇ। ਊਧਵ ਨੇ ਚੋਣ ਕਮਿਸ਼ਨ ਦੇ ਫੈਸਲੇ 'ਤੇ ਨਾਰਾਜ਼ਗੀ ਜਤਾਈ ਹੈ। ਉਹਨਾਂ ਨੇ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਾਲ ਕਿਲੇ ਤੋਂ ਲੋਕਤੰਤਰ ਦੇ ਖਾਤਮੇ ਦਾ ਐਲਾਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਊਧਵ ਠਾਕਰੇ ਨੇ ਵੀ ਚੋਣ ਕਮਿਸ਼ਨ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਜਾਣ ਦਾ ਐਲਾਨ ਕੀਤਾ ਹੈ।