ਖਿੱਲਰ ਸਕਦੀਆਂ ਨੇ 'ਆਪ' ਦੇ ਝਾੜੂ ਦੀਆਂ ਤੀਲਾਂ, ਮਜੀਠੀਆ ਮਾਮਲੇ ਨੂੰ ਲੈ ਕੇ ਪਾਰਟੀ ਦੋਫ਼ਾੜ
Published : Mar 18, 2018, 5:54 pm IST
Updated : Jun 25, 2018, 12:24 pm IST
SHARE ARTICLE
aap spilt into two parts
aap spilt into two parts

ਖਿੱਲਰ ਸਕਦੀਆਂ ਨੇ 'ਆਪ' ਦੇ ਝਾੜੂ ਦੀਆਂ ਤੀਲਾਂ, ਮਜੀਠੀਆ ਮਾਮਲੇ ਨੂੰ ਲੈ ਕੇ ਪਾਰਟੀ ਦੋਫ਼ਾੜ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦਰ ਕੇਜਰੀਵਾਲ ਵਲੋਂ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗੇ ਜਾਣ ਨੂੰ ਪੈਦਾ ਹੋਇਆ ਹਾਲੇ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਇੰਝ ਜਾਪਦੈ ਕਿ ਪਾਰਟੀ ਵਿਚ ਪੈਦਾ ਹੋਇਆ ਇਹ ਸਿਆਸੀ ਵਿਵਾਦ ਪਾਰਟੀ ਨੂੰ ਦੋਫਾੜ ਕਰਕੇ ਹੀ ਰੁਕੇਗਾ। ਪਾਰਟੀ ਦੋਫਾੜ ਹੋਣ ਦੇ ਸੰਕੇਤ ਅੱਜ ਦਿੱਲੀ ਵਿਖੇ ਹੋ ਰਹੀ ਪੰਜਾਬ ਦੇ ਲੀਡਰਾਂ ਨਾਲ ਮੀਟਿੰਗ ਤੋਂ ਮਿਲੇ ਹਨ, ਜਿਸ ਵਿਚ ਕਈ ਪਾਰਟੀ ਵਿਧਾਇਕਾਂ ਅਤੇ ਸੀਨੀਅਰ ਲੀਡਰਾਂ ਨੇ ਹਿੱਸਾ ਨਹੀਂ ਲਿਆ। 

aap spilt into two parts aap spilt into two parts

ਇਹ ਮੀਟਿੰਗ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਵੱਲੋਂ ਬੁਲਾਈ ਗਈ ਸੀ। ਇਸ ਮੀਟਿੰਗ ਵਿਚ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਸਿੰਘ ਖਹਿਰਾ, ਵਿਧਾਇਕ ਕੰਵਰ ਸੰਧੂ ਤੇ ਐਚ.ਐਸ. ਫੂਲਕਾ ਨੇ ਸ਼ਮੂਲੀਅਤ ਨਹੀਂ ਕੀਤੀ। ਸੂਤਰਾਂ ਮੁਤਾਬਕ ਖ਼ਬਰਾਂ ਇਹ ਆ ਰਹੀਆਂ ਹਨ ਕਿ ਮੀਟਿੰਗ ਵਿਚ ਨਾ ਜਾਣ ਵਾਲੇ ਇਹ ਲੀਡਰ ਨਵੀਂ ਖੇਤਰੀ ਪਾਰਟੀ ਬਣਾਉਣ ਬਾਰੇ ਵਿਚਾਰਾਂ ਕਰ ਰਹੇ ਹਨ।

aap spilt into two parts aap spilt into two parts

ਸੂਤਰਾਂ ਮੁਤਾਬਕ ਖਹਿਰਾ ਤੇ ਕੰਵਰ ਸੰਧੂ ਦੀ ਅਗਵਾਈ ਹੇਠ 14 ਵਿਧਾਇਕ ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਨਵੀਂ ਪਾਰਟੀ ਦੇ ਹੱਕ ਵਿਚ ਹਨ। ਦੂਜੇ ਪਾਸੇ ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ, ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨਵੀਂ ਪਾਰਟੀ ਬਣਾਉਣ ਦੇ ਹੱਕ ਵਿਚ ਨਹੀਂ ਹਨ। ਕੁਝ ਵਿਧਾਇਕ ਅਜੇ ਇਸ ਨੂੰ ਲੈ ਕੇ ਦੁਚਿੱਤੀ ਵਿਚ ਘਿਰ ਹੋਏ ਹਨ।

aap spilt into two parts aap spilt into two parts

ਦੂਜੇ ਪਾਸੇ ਕੁਝ ਲੀਡਰਾਂ ਵਲੋਂ ਮਾਮਲੇ ਦੇ ਹੱਲ ਲਈ ਯਤਨ ਕੀਤੇ ਜਾ ਰਹੇ ਹਨ। ਸਨਿਚਰਵਾਰ ਨੂੰ ਪੰਜਾਬ ਦੇ ਕੁਝ ਲੀਡਰਾਂ ਨੇ ਦਿੱਲੀ ’ਚ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਨੇ ਵੱਖਰੀ ਪਾਰਟੀ ਬਣਾਉਣ ਦੇ ਯਤਨਾਂ ਦੀ ਰਿਪੋਰਟ ਕੇਜਰੀਵਾਲ ਨੂੰ ਦਿੱਤੀ। ਇਹ ਵੀ ਪਤਾ ਲੱਗਾ ਹੈ ਕਿ ਹਾਈਕਮਾਂਡ ਵਲੋਂ ਇਕੱਲੇ-ਇਕੱਲੇ ਵਿਧਾਇਕ ਨਾਲ ਸੰਪਰਕ ਬਣਾ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਵਿਚ ਪੈਦਾ ਹੋਇਆ ਇਹ ਵਿਵਾਦ ਕਦੋਂ ਖ਼ਤਮ ਹੋਵੇਗਾ?

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM
Advertisement