Lok Sabha Elections 2024: CM ਭਗਵੰਤ ਮਾਨ ਵਲੋਂ ਪੰਜਾਬ ਵਿਚ ‘ਮਿਸ਼ਨ 13-0’ ਦੀ ਸ਼ੁਰੂਆਤ; ਇਕੱਠੇ ਹੋਏ AAP ਦੇ ਸਾਰੇ ਉਮੀਦਵਾਰ
Published : Apr 18, 2024, 5:59 pm IST
Updated : Apr 18, 2024, 8:50 pm IST
SHARE ARTICLE
CM Bhagwant Mann launched 'Mission 13-0' in Punjab
CM Bhagwant Mann launched 'Mission 13-0' in Punjab

ਪੰਜਾਬ 'ਚ 13-0 ਦਾ ਟੀਚਾ ਹਾਸਲ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਹਰ ਲੋਕ ਸਭਾ ਹਲਕੇ ਦਾ ਦੌਰਾ ਕਰਨਗੇ

Lok Sabha Elections 2024: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਜੇਲ ਵਿਚ ਹੋਣ ਕਾਰਨ ਦੇਸ਼ ਭਰ ਵਿਚ ਚੋਣ ਪ੍ਰਚਾਰ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹੁਣ ਅਪਣਾ ਧਿਆਨ ਪੰਜਾਬ ਵੱਲ ਕੇਂਦਰਿਤ ਕਰਨ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਤੋਂ ਪੰਜਾਬ ਵਿਚ ਮਿਸ਼ਨ 13-0 ਦੀ ਪ੍ਰਾਪਤੀ ਲਈ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ 'ਚ ਪਾਰਟੀ ਦੇ ਪ੍ਰਚਾਰ ਲਈ 'ਪੰਜਾਬ ਬਣੇਗਾ ਹੀਰੋ ਮਿਸ਼ਨ ਆਪ 13-0' ਦਾ ਨਾਅਰਾ ਦਿਤਾ ਸੀ। ਇਸ ਦੀ ਪ੍ਰਾਪਤੀ ਦੇ ਉਦੇਸ਼ ਨਾਲ ਇਹ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮਿਸ਼ਨ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੀਰਕਪੁਰ ਤੋਂ ਕੀਤੀ ਹੈ। ਜਿਥੇ ਅੱਜ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ 13 ਵਿਚੋਂ 2 ਉਮੀਦਵਾਰ ਮੀਤ ਹੇਅਰ ਅਤੇ ਲਾਲਜੀਤ ਭੁੱਲਰ ਗੈਰ-ਹਾਜ਼ਰ ਸਨ, ਜੋ ਕਿ ਅਦਾਲਤ ਵਿਚ ਪੇਸ਼ੀ ਹੋਣ ਕਾਰਨ ਨਹੀਂ ਪਹੁੰਚ ਸਕੇ।

ਸੀਐਮ ਮਾਨ ਨੇ ਸਟੇਜ ਤੋਂ ਪੰਜਾਬ ਦੇ ਲੋਕਾਂ ਨੂੰ ਸਲਾਹ ਦਿਤੀ ਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਪੈਸੇ ਲੈ ਕੇ ਤੁਹਾਡੇ ਕੋਲ ਆਉਣਗੇ। ਉਨ੍ਹਾਂ ਨੂੰ ਇਨਕਾਰ ਨਾ ਕਰਨਾ, ਲਕਸ਼ਮੀ ਨੂੰ ਨਹੀਂ ਮੋੜੀਦਾ। ਇਹ ਪੈਸਾ ਵੀ ਤੁਹਾਡਾ ਹੀ ਹੈ, ਇਨ੍ਹਾਂ ਨੇ ਫ਼ਸਲ ਵੇਚ ਕੇ ਨਹੀਂ ਕਮਾਏ? ਪਰ ਵੋਟ ਸਿਰਫ਼ ਆਮ ਆਦਮੀ ਪਾਰਟੀ ਨੂੰ ਹੀ ਪਾਇਓ।

ਮਾਨ ਨੇ ਕਿਹਾ ਕਿ ਦੇਸ਼ ਵਿਚ ਇਕ ਤਾਨਾਸ਼ਾਹ ਨੇ ਜਨਮ ਲਿਆ ਹੈ, ਜਿਸ ਲਈ ਹੁਣ ਝਾੜੂ ਚੱਲੇਗਾ। ਉਨ੍ਹਾਂ ਕਿਹਾ ਕਿ ਹਰ ਕੋਈ ਕਹਿ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ ਭੇਜ ਕੇ ਗਲਤ ਕੀਤਾ ਹੈ। ਅਸੀਂ ਵੋਟਾਂ ਨਾਲ ਜੇਲ ਦਾ ਬਦਲਾ ਲਵਾਂਗੇ। ਮਾਨ ਨੇ ਕਿਹਾ ਕਿ ਉਹ ਹੁਣ ਪੰਜਾਬ ਵਿਚ ਹੀ ਹਨ, ਜਿਥੇ ਵੀ ਡਿਊਟੀ ਲੱਗੇਗੀ ਉਥੇ ਜ਼ਰੂਰ ਜਾਣਗੇ।

ਪ੍ਰੋਗਰਾਮ 'ਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੋਂ ਉਮੀਦਵਾਰ ਸਟੇਜ 'ਤੇ ਪਹੁੰਚੇ ਹਨ। ਸਾਰੇ ਉਮੀਦਵਾਰਾਂ ਦੀਆਂ ਸਲਾਈਡਾਂ ਇਕ-ਇਕ ਕਰਕੇ ਦਿਖਾਈਆਂ ਜਾ ਗਈਆਂ ਅਤੇ ਲੋਕਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਸਿਆਸੀ ਸਫ਼ਰ ਦਸਿਆ ਗਿਆ। ਪੰਜਾਬ 'ਚ 13-0 ਦਾ ਟੀਚਾ ਹਾਸਲ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਹਰ ਲੋਕ ਸਭਾ ਹਲਕੇ ਦਾ ਦੌਰਾ ਕਰਨਗੇ। ਮੁੱਖ ਮੰਤਰੀ ਮਾਨ ਨੇ ਪਹਿਲਾਂ ਹੀ ਹਰ ਹਲਕੇ ਵਿਚ ਚੋਣ ਪ੍ਰਚਾਰ ਕਰਨ ਦਾ ਐਲਾਨ ਕਰ ਦਿਤਾ ਸੀ।  

Photo

ਦੱਸ ਦੇਈਏ ਕਿ ਆਮ ਆਦਮੀ ਪਾਰਟੀ ਹੀ ਅਜਿਹੀ ਪਾਰਟੀ ਹੈ ਜਿਸ ਨੇ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਹੈ। ਜਿਥੇ ਇਹ ਪਾਰਟੀ ਪੰਜਾਬ ਭਰ ਦੀਆਂ ਸਾਰੀਆਂ 13 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰਨ ਵਾਲੀ ਪਹਿਲੀ ਪਾਰਟੀ ਬਣੀ ਹੈ, ਉਥੇ 'ਆਪ' ਹੀ ਉਹ ਪਾਰਟੀ ਸੀ ਜਿਸ ਨੇ ਉਮੀਦਵਾਰਾਂ ਦੇ ਐਲਾਨ ਦੀ ਸ਼ੁਰੂਆਤ ਕੀਤੀ ਸੀ। ਆਪ' ਨੇ ਸੂਬੇ ਦੀਆਂ 13 'ਚੋਂ 8 ਸੀਟਾਂ 'ਤੇ ਅਪਣੇ ਮੌਜੂਦਾ ਮੰਤਰੀਆਂ ਅਤੇ ਵਿਧਾਇਕਾਂ ਨੂੰ ਉਤਾਰਿਆ ਹੈ। ਤਿੰਨ ਸੀਟਾਂ ਅਜਿਹੀਆਂ ਹਨ ਜਿਥੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਥਾਂ ਦਿਤੀ ਗਈ ਹੈ।  

 (For more Punjabi news apart from CM Bhagwant Mann launched 'Mission 13-0' in Punjab, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Weather Update: ਅਚਾਨਕ ਬਦਲਿਆ ਮੌਸਮ, ਪੈਣ ਲੱਗਾ ਮੀਂਹ, ਲੋਕਾਂ ਦੇ ਖਿੜੇ ਚਿਹਰੇ, ਵੇਖੋ ਦਿਲਾਂ ਨੂੰ ਠੰਢਕ .

20 Jun 2024 2:02 PM

Akali Dal 'ਤੇ Charanjit Brar ਦਾ ਮੁੜ ਵਾਰ, ਕੱਲੇ ਕੱਲੇ ਦਾ ਨਾਂਅ ਲੈ ਕੇ ਸਾਧਿਆ ਨਿਸ਼ਾਨਾ, ਵੇਖੋ LIVE

20 Jun 2024 1:36 PM

Amritsar Weather Update : Temperature 46 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਤਾਪਮਾਨ.. ਗਰਮੀ ਦਾ ਟੂਰਿਜ਼ਮ ’ਤੇ ਵੀ..

20 Jun 2024 1:02 PM

ਅੱਤ ਦੀ ਗਰਮੀ 'ਚ ਲੋਕਾਂ ਨੂੰ ਰੋਕ-ਰੋਕ ਪਾਣੀ ਪਿਆਉਂਦੇ Sub-Inspector ਦੀ ਸੇਵਾ ਦੇਖ ਤੁਸੀਂ ਵੀ ਕਰੋਗੇ ਦਿਲੋਂ ਸਲਾਮ

20 Jun 2024 11:46 AM

Bathinda News: ਇਹ ਪਿੰਡ ਬਣਿਆ ਮਿਸਾਲ 25 ਜੂਨ ਤੋਂ ਬਾਅਦ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਦੇ ਰਿਹਾ ਹੈ 500 ਰੁਪਏ

20 Jun 2024 10:16 AM
Advertisement