'ਵੀਰ ਸਾਵਰਕਰ ਪ੍ਰਧਾਨਮੰਤਰੀ ਹੁੰਦੇ ਤਾਂ ਪਾਕਿਸਤਾਨ ਨਹੀਂ ਹੁੰਦਾ'- ਊਧਵ ਠਾਕਰੇ
Published : Sep 18, 2019, 9:07 am IST
Updated : Sep 20, 2019, 10:12 am IST
SHARE ARTICLE
Uddhav Thackeray
Uddhav Thackeray

ਸ਼ਿਵਸੈਨਾ ਮੁਖੀ ਊਧਵ ਠਾਕਰੇ ਦਾ ਕਹਿਣਾ ਹੈ ਕਿ ਜੇਕਰ ਵੀਰ ਸਾਵਰਕਰ ਇਸ ਦੇਸ਼ ਦੇ ਪ੍ਰਧਾਨਮੰਤਰੀ ਹੁੰਦੇ ਤਾਂ ਪਾਕਿਸਤਾਨ ਦਾ ਜਨਮ ਵੀ ਨਹੀਂ ਹੁੰਦਾ।

ਮੁੰਬਈ: ਸ਼ਿਵਸੈਨਾ ਮੁਖੀ ਊਧਵ ਠਾਕਰੇ ਦਾ ਕਹਿਣਾ ਹੈ ਕਿ ਜੇਕਰ ਵੀਰ ਸਾਵਰਕਰ ਇਸ ਦੇਸ਼ ਦੇ ਪ੍ਰਧਾਨਮੰਤਰੀ ਹੁੰਦੇ ਤਾਂ ਪਾਕਿਸਤਾਨ ਦਾ ਜਨਮ ਵੀ ਨਹੀਂ ਹੁੰਦਾ। ਉਹਨਾਂ ਨੇ ਵੀਰ ਸਾਵਰਕਰ ਲਈ ਦੇਸ਼ ਦੇ ਸਭ ਤੋਂ ਵੱਤੇ ਪੁਰਸਕਾਰ ਭਾਰਤ ਰਤਨ ਦੀ ਮੰਗ ਕੀਤੀ ਅਤੇ ਕਿਹਾ ਕਿ ਉਹਨਾਂ ਦੀ ਸਰਕਾਰ ਹਿੰਦੂਤਵ ਦੀ ਸਰਕਾਰ ਹੈ।ਠਾਕਰੇ ਨੇ ਇਕ ਆਤਮਕਥਾ ‘ਸਾਵਰਕਰ: ਇਕੋਜ਼ ਫ੍ਰਾਮ ਅ ਫਾਰਗਾਟੇਨ ਪੋਸਟ’ ਨੂੰ ਜਾਰੀ ਕਰਨ ਮੌਕੇ ਇਹ ਗੱਲ ਕਹੀ।

Veer Savarkar Veer Savarkar

ਉਹਨਾਂ ਨੇ ਕਿਹਾ ਕਿ ਸਾਵਰਕਰ ਨੂੰ ਭਾਰਤ ਰਤਨ ਨਾਲ ਸਨਮਾਨਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ‘ਅਸੀਂ ਗਾਂਧੀ ਅਤੇ ਨਹਿਰੂ ਵੱਲੋਂ ਕੀਤੇ ਗਏ ਕੰਮਾਂ ਤੋਂ ਇਨਕਾਰ ਨਹੀਂ ਕਰਦੇ ਪਰ ਦੇਸ਼ ਦੇ ਦੋ ਤੋਂ ਜ਼ਿਆਦਾ ਪਰਿਵਾਰਾਂ ਨੂੰ ਰਾਜਨੀਤਿਕ ਦ੍ਰਿਸ਼ ਤੇ ਚਲਦੇ ਵੇਖਿਆ’। ਠਾਕਰੇ ਨੇ ਅਪਣੇ ਭਾਸ਼ਣ ਵਿਚ ਕਿਹਾ ਕਿ, ‘ਉਹਨਾਂ ਨੂੰ ਨਹਿਰੂ ਨੂੰ ਵੀਰ ਕਹਿਣ ਵਿਚ ਕੋਈ ਇਤਰਾਜ਼ ਨਹੀਂ ਹੁੰਦਾ ਜੇਕਰ ਉਹ 14 ਮਿੰਟ ਵੀ ਜੇਲ ਦੇ ਅੰਦਰ ਸਾਵਰਕਰ ਦੀ ਤਰ੍ਹਾਂ ਰਹੇ ਹੁੰਦੇ। ਸਾਵਰਕਰ 14 ਸਾਲ ਤੱਕ ਜੇਲ ਵਿਚ ਰਹੇ ਸਨ।

Rahul GandhiRahul Gandhi

ਇਸ ਦੌਰਾਨ ਸ਼ਿਵਸੈਨਾ ਮੁਖੀ ਨੇ ਰਾਹੁਲ ਗਾਂਧੀ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਗਾਂਧੀ ਨੂੰ ਨਵੀਂ ਕਿਤਾਬ ਪੜ੍ਹਨੀ ਚਾਹੀਦੀ ਹੈ ਅਤੇ ਸਾਵਰਕਰ ਦੇ ਕੰਮਾਂ ਬਾਰੇ ਜਾਣਨਾ ਚਾਹੀਦਾ ਹੈ। ਦੱਸ ਦਈਏ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਰਾਹੁਲ ਗਾਂਧੀ ਨੇ ਇਕ ਚੋਣ ਰੈਲੀ ਵਿਚ ਕਿਹਾ ਸੀ ਕਿ ਵੀਰ ਸਾਵਰਕਰ ਨੇ ਜੇਲ ਤੋਂ ਅਜ਼ਾਦੀ ਪਾਉਣ ਲਈ ਅੰਗਰੇਜ਼ਾਂ ਤੋਂ ਮਾਫ਼ੀ ਮੰਗੀ ਸੀ। ਮੰਨਿਆ ਜਾਂਦਾ ਹੈ ਕਿ ਵੀਰ ਸਾਵਰਕਰ ਨੇ ‘ਹਿੰਦੂਤਵ’ ਸ਼ਬਦ ਨੂੰ ਪ੍ਰਸਿੱਧ ਬਣਾਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement