Punjab News: ਕੀ ਸ਼੍ਰੋਮਣੀ ਅਕਾਲੀ ਦਲ ਹੁਣ ਖੇਤਰੀ ਪਾਰਟੀ ਹੋਣ ਦਾ ਰੁਤਬਾ ਵੀ ਗਵਾ ਚੁੱਕਾ ਹੈ?
Published : Dec 18, 2023, 11:24 am IST
Updated : Dec 18, 2023, 11:37 am IST
SHARE ARTICLE
Shiromani Akali Dal
Shiromani Akali Dal

ਕਾਂਗਰਸ, ਭਾਜਪਾ ਤੇ ਆਪ ਨੈਸ਼ਨਲ ਪਾਰਟੀਆਂ ਹੋਣ ਕਰ ਕੇ ਕਦੇ ਵੀ ਪੰਜਾਬ ਦੇ ਹਿਤ ਨਹੀਂ ਪੂਰ ਸਕਦੀਆਂ

Shiromani Akali Dal: ਭਾਸ਼ਾ ਅਧਾਰਤ ਸੂਬਿਆਂ ਨੂੰ ਅਪਣੀ ਮਾਂ ਬੋਲੀ, ਭਾਸ਼ਾਈ ਕਲਚਰ ਅਤੇ ਸਭਿਆਚਾਰਕ ਹੋਂਦ ਨੂੰ ਬਚਾਈ ਰੱਖਣ ਲਈ ਹਰ ਸੂਬੇ ਨੂੰ ਖੇਤਰੀ ਪਾਰਟੀਆਂ ਦੀ ਅਤਿ ਜ਼ਰੂਰਤ ਹੁੰਦੀ ਹੈ, ਜਿਸ ਦੀ ਸਥਾਪਤੀ ਲਈ ਆਜ਼ਾਦੀ ਤੋਂ ਬਾਅਦ ਬਹੁਤ ਸਾਰੇ ਸੂਬਿਆਂ ਨੇ ਅਪਣੀਆਂ ਭਾਸ਼ਾਵਾਂ ਅਤੇ ਕਲਚਰ ਅਧਾਰਤ ਮਾਨਤਾ ਵੀ ਲਈ, ਪਰ ਇਸ ਲਈ ਵੀ ਪੰਜਾਬ ਅਤੇ ਬੰਗਾਲ ਨੂੰ ਵੱਡਾ ਸੰਘਰਸ਼ ਕਰਨਾ ਪਿਆ, ਪਰ ਉਕਤ ਰਾਜਾਂ ਨੂੰ ਹਮੇਸ਼ਾ ਕੇਂਦਰ ਸਰਕਾਰ ਦੀ ਬੇਰੁਖੀ ਅਤੇ ਵਿਤਕਰੇਬਾਜ਼ੀ ਦਾ ਸ਼ਿਕਾਰ ਵੀ ਹੋਣਾ ਪਿਆ ਤੇ ਇਹ ਵਰਤਾਰਾ ਅਜੇ ਵੀ ਜਾਰੀ ਹੈ।

ਪਹਿਲਾਂ ਪੰਜਾਬ ਦੇ ਆਜ਼ਾਦੀ ਵੇਲੇ ਦੋ ਟੁੱਕੜੇ ਕਰ ਕੇ ਮਹਾ ਪੰਜਾਬ ਤੋਂ ਪੰਜਾਬ ਅਤੇ ਫਿਰ 1966 ਵਿਚ ਤਿੰਨ ਟੋਟੇ ਕਰ ਕੇ ਪੰਜਾਬ ਤੋਂ ਪੰਜਾਬੀ ਸੁਬੀ ਬਣਾ ਕੇ ਰੱਖ ਦਿਤਾ। ਪਰ ਫਿਰ ਵੀ ਪੰਜਾਬ ਦੇ ਕੁੱਝ ਸਿੱਖ ਆਗੂਆਂ ਨੇ ਅਕਾਲੀ ਦੱਲ ਦੇ ਝੰਡੇ ਹੇਠ ਪੰਜਾਬ ਦੇ ਸਾਰੇ ਮੁੱਖ ਮੁੱਦੇ ਬੜੀ ਗੰਭੀਰਤਾ ਨਾਲ ਉਠਾਏ, ਲੜੇ ਅਤੇ ਬਹੁਤਿਆਂ ਤੇ ਸਫ਼ਲਤਾ ਵੀ ਹਾਸਲ ਕਰਦੇ ਰਹੇ। ਪਰ 1978 ਤੋਂ ਬਾਅਦ ਅਕਾਲੀ ਆਗੂਆਂ ਨੇ ਪੰਥ ਵਸੇ ਮੈਂ ਉਜੜਾਂ ਦੇ ਸਿੱਧਾਂਤ ਨੂੰ ਵਿਸਾਰ ਨਿਜੀ ਅਤੇ ਪ੍ਰਵਾਰਕ ਹਿਤਾਂ ਨੂੰ ਕੇਂਦਰੀ ਹਿਤਾਂ ਅਨੁਸਾਰ ਐਸਾ ਅਪਣਾਇਆ ਕਿ ਪੰਜਾਬ ਦਿਨੋ ਦਿਨ ਕਮਜ਼ੋਰ, ਕਰਜ਼ਾਈ ਅਤੇ ਸਫਲਤਾ ਹੀਣ ਹੁੰਦਾ ਅਜ ਹਰ ਪਾਸਿਉ ਬੇਵੱਸ ਨਜ਼ਰ ਆ ਰਿਹਾ ਹੈ।

1980-90 ਦੇ ਦਹਾਕਿਆਂ ਤਕ ਦਾ ਆਤਮ ਨਿਰਭਰ ਪੰਜਾਬ ਅੱਜ ਹਰ ਪਾਸਿਉਂ ਦੂਜੇ ਸੂਬਿਆਂ ਨਾਲੋਂ ਪਿੱਛੇ ਅਤੇ ਪਛੜਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੀ ਜ਼ਿੰਮੇਵਾਰੀ ਪੰਜਾਬ ਦੇ ਨਿਜੀ ਹਿਤਾਂ ਦੇ ਪਿਆਰੇ ਲੀਡਰਾਂ ਦੀ ਜ਼ਿਆਦਾ ਹੈ, ਜਦੋਂ ਕਿ ਪੰਜਾਬ ਨੂੰ ਹਰ ਪਾਸਿਉ ਲਾਚਾਰ ਬਣਾਉਣਾ ਕੇਂਦਰ ਸਰਕਾਰ ਦੀ ਵਿਤਕਰੇਬਾਜ਼ੀ ਅਤੇ ਬੇਰੁਖੀ ਹੀ ਸਾਬਤ ਹੋਈ ਹੈ। ਹੁਣ ਜੇਕਰ ਦੇਖਿਆ ਜਾਵੇ ਕਿ ਪੰਜਾਬ ਲਈ ਕਾਗਰਸ,ਭਾਜਪਾ ਅਤੇ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀਆਂ ਹਨ,ਜੋ ਪੰਜਾਬ ਦੇ ਮੁੱਢਲੇ ਹਿਤ ਕਦੇ ਵੀ ਨਹੀਂ ਪੂਰ ਸਕਦੀਆਂ ਜਦੋਂ ਕਿ ਅਕਾਲੀ ਦਲ ਵਲੋਂ ਬੀ ਜੇ ਪੀ ਨਾਲ ਗਠਜੋੜ ਦੌਰਾਨ ਪੰਜਾਬ ਦੇ ਹਿਤਾਂ ਦਾ ਭਾਰੀ ਨੁਕਸਾਨ ਕੀਤਾ ਹੋਣ ਕਰ ਕੇ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਵਾਲਾ ਰੁਤਬਾ ਵੀ ਗੁਵਾ ਚੁੱਕਾ ਹੈ।

ਪਰ ਪੰਜਾਬ ਨੂੰ ਸੂਬੇ ਦੇ ਹਿਤਾਂ ਦੀ ਰਾਖੀ ਲਈ ਖੇਤਰੀ ਪਾਰਟੀ ਦੀ ਬਹੁਤ ਵੱਡੀ ਜ਼ਰੂਰਤ ਹੈ,ਜੋ ਅਕਾਲੀ ਦਲ (ਬਾਦਲ) ਸਮੇਤ ਬਾਕੀ ਅਕਾਲੀ ਦਲ ਅਦਿ ਕੋਈ ਵੀ ਇਸਦੀ ਪੂਰਤੀ ਕਰਦੇ ਨਜਰ ਨਹੀਂ ਆ ਰਹੇ। ਇਸ ਲਈ ਪੰਜਾਬ ਦੀਆਂ ਮੁੱਖ ਮੰਗਾਂ ਚੰਡੀਗੜ੍ਹ ,ਪੰਜਾਬੀ ਇਲਾਕੇ, ਪਾਣੀਆਂ ਅਤੇ ਕਿਸਾਨੀ ਮੁੱਦੇ, ਬੰਦੀ ਸਿੰਘਾਂ ਦੀ ਰਿਹਾਈ ਆਦਿ ਲਟਕਦੇ ਇਨ੍ਹਾ ਪਾਚੀਦਾ ਹੋ ਚੁੱਕੇ ਹਨ, ਜਿਸ ਨੂੰ ਹੱਲ ਕਰਨ ਜਾਂ ਕਰਾਉਣ ਲਈ ਕਿਸੇ ਨਵੇਂ ਅਕਾਲੀ ਦਲ ਜਾਂ ਖੇਤਰੀ ਪਾਰਟੀ ਦੀ ਜ਼ਰੂਰਤ ਹੈ,ਜੋ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਹਿਤਾਂ ਦੀ ਰਾਖੀ ਕਰ ਸਕੇ।

(For more news apart from Has the Shiromani Akali Dal now lost regional party status, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement