Panthak News: ਯੂਪੀ ਦੇ ਸਿੱਖਾਂ ਦੇ ਸਿਆਸੀ ਹੱਕਾਂ ਦੀ ਰਾਖੀ ਲਈ ਸੂਬੇ ’ਚ ਅਕਾਲੀ ਦਲ ਦੇ ਯੂਨਿਟ ਬਣਾਏ ਜਾਣਗੇ : ਸਰਨਾ
Published : Nov 17, 2023, 8:10 am IST
Updated : Nov 17, 2023, 8:10 am IST
SHARE ARTICLE
Akali Dal units will be formed in the state to protect the political rights of the Sikhs of UP
Akali Dal units will be formed in the state to protect the political rights of the Sikhs of UP

ਆਗਰਾ ਵਿਖੇ ਗੁਰੂ ਕਾ ਤਾਲ ਗੁਰਦਵਾਰੇ ਵਿਖੇ ਹੋਏ ਸਮਾਗਮ ਵਿਚ ਸ਼ਾਮਲ ਹੋਏ ਸਰਨਾ

Panthak News: ਯੂਪੀ ਦੇ ਸਿੱਖਾਂ ਦੇ ਸਿਆਸੀ ਹੱਕਾਂ ਦੀ ਪੈਰਵਾਈ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਯੂਪੀ ਵਿਚ ਸਿੱਖ ਵਸੋਂ ਵਾਲੇ ਇਲਾਕਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਯੂਨਿਟ ਕਾਇਮ ਕੀਤੇ ਜਾਣਗੇ। ਇਹ ਪ੍ਰਗਟਾਵਾ ਆਗਰਾ ਵਿਖੇ ਗੁਰੂ ਕਾ ਤਾਲ ਗੁਰਦਵਾਰੇ ਵਿਖੇ ਹੋਏ ਸਮਾਗਮ ਪਿਛੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਦੇ ਪ੍ਰਧਾਨ ਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕੀਤਾ। ਉਨ੍ਹਾਂ ਨਾਲ ਪਾਰਟੀ ਦੇ ਨੁਮਾਇੰਦੇ ਰਮਨਦੀਪ ਸਿੰਘ ਸੋਨੂੰ ਤੇ ਹੋਰ ਵੀ ਹਾਜ਼ਰ ਸਨ।

ਇਥੇ ਜਾਰੀ ਇਕ ਬਿਆਨ ਵਿਚ ਸਰਨਾ ਨੇ ਕਿਹਾ,“ਮੇਰਾ ਆਗਰਾ ਦੇ ਸਮਾਗਮ ਵਿਚ ਸ਼ਾਮਲ ਹੋਣ ਦਾ ਮਕਸਦ ਇਥੋਂ ਦੇ ਸਿੱਖਾਂ ਨੂੰ ਅਕਾਲ ਤਖ਼ਤ ਸਾਹਿਬ ਨਾਲ ਜੋੜਨਾ ਅਤੇ ਸਿਆਸੀ ਤੌਰ ’ਤੇ ਇਨ੍ਹਾਂ ਦੇ ਮਨਾਂ ਵਿਚ ਪਏ ਹੋਏ ਡਰ ਤੇ ਤੌਖ਼ਲਿਆਂ ਨੂੰ ਦੂਰ ਕਰਨਾ ਹੈ ਕਿਉਂਕਿ ਦੇਸ਼ ਵਿਚ ਜਿਥੇ ਵੀ ਕੋਈ ਘੱਟ ਗਿਣਤੀ ਹੁੰਦੀ ਹੈ, ਉਸ ਨੂੰ ਸਰਕਾਰਾਂ ਬਾਰੇ ਡਰ ਬਣਿਆ ਰਹਿੰਦਾ ਹੈ। ਦੇਸ਼ ਵਿਚ ਜਿਥੇ ਵੀ ਸਿੱਖ ਹਨ, ਉਹ ਇਕ ਤਾਕਤ ਹਨ, ਪਰ ਸਰਕਾਰਾਂ ਇਹ ਸਮਝਦੀਆਂ ਹਨ ਕਿ ਇਹ ਸਾਡੀ ਜੇਬ ਵਿਚ ਹਨ। ਸ਼੍ਰੋਮਣੀ ਅਕਾਲੀ ਦਲ ਸਿੱਖਾਂ ਨੂੰ ਲਾਮਬੰਦ ਕਰਨ ਲਈ ਕਦਮ ਪੁੱਟ ਰਿਹਾ ਹੈ।”

(For more news apart from Akali Dal units will be formed in the state to protect political rights UP Sikhs , stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement