ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਏ ਸਿੱਧੂ
Published : Jul 19, 2021, 7:25 am IST
Updated : Jul 19, 2021, 7:25 am IST
SHARE ARTICLE
Navjot Sidhu offers prayers at Gurdwara Dukhniwaran Sahib
Navjot Sidhu offers prayers at Gurdwara Dukhniwaran Sahib

ਆਲ ਇੰਡੀਆ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਨਵਜੋਤ ਸਿੰਘ ਸਿੱਧੂ ਨੂੰ  ਪੰਜਾਬ ਪ੍ਰਦੇਸ਼ ਕਾਂਗਰਸ ਦੀ ਕਮਾਨ ਸੌਂਪਣ ਦਾ ਐਲਾਨ ਕਰ ਦਿਤਾ ਗਿਆ ਹੈ |

ਚੰਡੀਗੜ੍ਹ: ਸਾਰੀਆਂ ਚਰਚਾਵਾਂ ਦਾ ਅੰਤ ਕਰਦਿਆਂ ਆਲ ਇੰਡੀਆ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Sonia Gandhi appoints Navjot Sidhu Punjab Congress chief) ਵਲੋਂ ਨਵਜੋਤ ਸਿੰਘ ਸਿੱਧੂ ਨੂੰ  ਪੰਜਾਬ ਪ੍ਰਦੇਸ਼ ਕਾਂਗਰਸ ਦੀ ਕਮਾਨ ਸੌਂਪਣ ਦਾ ਐਲਾਨ ਕਰ ਦਿਤਾ ਗਿਆ ਹੈ | ਬੀਤੀ ਸ਼ਾਮ ਹੋਏ ਇਸ ਐਲਾਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ (Sidhu offers prayers at Gurdwara Dukhniwaran Sahib) ਪਟਿਆਲਾ ਪਹੁੰਚੇ। ਇੱਥੇ ਉਹ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਏ। 

Navjot Sidhu offers prayers at Gurdwara Dukhniwaran SahibNavjot Sidhu offers prayers at Gurdwara Dukhniwaran Sahib

 

ਦੱਸ ਦਈਏ ਕਿ ਨਵਜੋਤ ਸਿੱਧੂ (Navjot Singh Sidhu appointed as Punjab Congress chief) ਨੂੰ ਪੰਜਾਬ ਕਾਂਗਰਸ ਦਾ ਸੁਨੀਲ ਜਾਖੜ ਦੀ ਥਾਂ ਪ੍ਰਧਾਨ ਨਿਯੁਕਤ ਕਰਨ ਤੋਂ ਇਲਾਵਾ ਉਨ੍ਹਾਂ ਨਾਲ ਚਾਰ ਵਰਕਿੰਗ ਪ੍ਰਧਾਨ ਲਾਉਣ ਬਾਰੇ ਸੋਨੀਆ ਗਾਂਧੀ ਦੀ ਪ੍ਰਵਾਨਗੀ ਬਾਅਦ ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂ ਗੋਪਾਲ ਵਲੋਂ ਬਕਾਇਦਾ ਪੱਤਰ ਜਾਰੀ ਕਰ ਦਿਤਾ ਗਿਆ |  ਸਿੱਧੂ ਨਾਲ ਜਿਹੜੇ ਚਾਰ ਵਰਕਿੰਗ ਪ੍ਰਧਾਨ ਲਾਏ ਗਏ ਹਨ, ਉਨ੍ਹਾਂ ਵਿਚ ਸੰਗਤ ਸਿੰਘ ਗਿਲਜੀਆਂ, ਕੁਲਜੀਤ ਨਾਗਰਾ, ਸੁਖਵਿੰਦਰ ਸਿੰਘ ਡੈਨੀ ਅਤੇ ਪਵਨ ਗੋਇਲ ਸ਼ਾਮਲ ਹਨ | ਇਨ੍ਹਾਂ ਵਿਚ ਵੱਖ ਵੱਖ ਜਾਤੀਆਂ ਤੇ ਇਲਾਕਿਆਂ ਦਾ ਸੰਤੁਲਨ ਬਣਾਇਆ ਗਿਆ ਹੈ |

Navjot Sidhu offers prayers at Gurdwara Dukhniwaran SahibNavjot Sidhu offers prayers at Gurdwara Dukhniwaran Sahib

 

ਸੰਗਤ ਸਿੰਘ ਗਿਲਜੀਆਂ ਪਛੜੀਆਂ ਸ਼ੇ੍ਰਣੀਆ, ਕੁਲਜੀਤ ਨਾਗਰਾ ਜੱਟ ਸਿੱਖ, ਪਵਨ ਗੋਇਲ ਹਿੰਦੂ ਅਤੇ ਸੁਖਵਿੰਦਰ ਡੈਨੀ ਦਲਿਤ ਵਰਗ ਨਾਲ ਸਬੰਧਤ ਹਨ | ਇਹ ਸਾਰੇ ਮਾਲਵਾ, ਮਾਝਾ ਤੇ ਦੋਆਬਾ ਇਲਾਕੇ ਦੀ ਪ੍ਰਤੀਨਿਧਤਾ ਕਰਦੇ ਹਨ | ਜਾਰੀ ਕੀਤੇ ਪੱਤਰ ਵਿਚ ਅਹੁਦਾ ਛੱਡਣ ਵਾਲੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਵਲੋਂ ਕੀਤੇ ਕੰਮ ਦੀ ਤਾਰੀਫ਼ ਕੀਤੀ ਗਈ ਹੈ | ਕੁਲਜੀਤ ਨਾਗਰਾ ਨੂੰ  ਨਵਾਂ ਅਹੁਦਾ ਮਿਲਣ ਬਾਅਦ ਸਿੱਕਮ, ਨਾਗਾਲੈਂਡ ਅਤੇ ਤਿ੍ਪੁਰਾ ਕਾਂਗਰਸ ਦੇ ਇੰਚਾਰਜ ਪਦ ਤੋਂ ਮੁਕਤ ਕਰ ਦਿਤਾ ਗਿਆ ਹੈ | 

Navjot Sidhu Navjot Sidhu

 

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੰਤਰੀ ਅਹੁਦੇ ਤੋਂ ਹਟਣ ਦੇ ਬਾਅਦ ਲਗਾਤਾਰ ਡੇਢ ਸਾਲ ਤੋਂ ਵੱਧ ਸਮਾਂ ਉਹ ਪਾਰਟੀ ਸਰਗਰਮੀਆਂ ਤੋਂ ਵੱਖ ਹੋ ਕੇ ਪੂਰੀ ਤਰ੍ਹਾਂ ਚੁੱਪ ਰਹੇ ਅਤੇ ਸ਼ਾਇਦ ਉਨ੍ਹਾਂ ਨੂੰ  ਇੰਨਾ ਲੰਮਾ ਸਮਾਂ ਚੁੱਪ ਰਹਿ ਕੇ ਕੀਤੇ ਸਬਰ ਦਾ ਹੀ ਪਾਰਟੀ ਹਾਈਕਮਾਨ ਵਲੋਂ ਫਲ ਮਿਲਿਆ ਹੈ | ਪਾਰਟੀ ਹਾਈਕਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਨੂੰ  ਵੀ ਪੂਰੀ ਤਰ੍ਹਾਂ ਦਰ ਕਿਨਾਰ ਕਰ ਦਿਤਾ ਹੈ | 

Captain Amarinder Singh and Navjot SidhuCaptain Amarinder Singh and Navjot Sidhu

 

ਬੀਤੇ ਦਿਨੀਂ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਚੰਡੀਗੜ੍ਹ ਪਹੁੰਚ ਕੇ ਕੈਪਟਨ ਨੂੰ  ਮਨਾਉਣ ਦਾ ਵੀ ਯਤਨ ਕੀਤਾ ਸੀ ਪਰ ਕੈਪਟਨ ਨੇ ਹਾਈਕਮਾਨ ਦਾ ਫ਼ੈਸਲਾ ਮੰਨਣ ਦੀ ਗੱਲ ਤਾਂ ਆਖੀ ਸੀ ਪਰ ਨਾਲ ਹੀ ਮੰਗ ਰੱਖ ਦਿਤੀ ਸੀ ਕਿ ਸਿੱਧੂ ਪਿਛਲੇ ਸਮੇਂ ਵਿਚ ਉਨ੍ਹਾਂ ਬਾਰੇ ਕੀਤੀਆਂ ਟਿਪਣੀਆਂ ਦੀ ਜਨਤਕ ਤੌਰ 'ਤੇ ਮਾਫ਼ੀ ਮੰਗੇ ਪਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਸਖ਼ਤ ਰੁਖ਼ ਅਪਨਾਉਂਦਿਆਂ ਬਿਨਾਂ ਕਿਸੇ ਵਿਰੋਧ ਦੀ ਪ੍ਰਵਾਹ ਕੀਤੇ ਅਪਣਾ ਫ਼ੈਸਲਾ ਅੱਜ ਸੁਣਾ ਦਿਤਾ | 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement