
ਕਿਹਾ : ਜਦੋਂ ਦਸਤਖ਼ਤਾਂ ਦਾ ਮੁੱਲ ਪੈਂਦਾ ਸੀ, ਉਦੋਂ ਦਸਤਖ਼ਤ ਕਿਉਂ ਨਹੀਂ ਕੀਤੇ?
ਲੁਧਿਆਣਾ: ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਚਲਾਈ ਜਾ ਰਹੀ ਦਸਤਖ਼ਤੀ ਮੁਹਿੰਮ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਦਲਾਂ ’ਤੇ ਹਮਲਾ ਬੋਲਿਆ ਹੈ। ਦਰਅਸਲ ਬੀਤੇ ਦਿਨੀਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਚਲਾਈ ਜਾ ਰਹੀ ਦਸਤਖ਼ਤੀ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਦਿਆਂ ਫਾਰਮ ’ਤੇ ਦਸਤਖਤ ਕੀਤੇ ਸਨ।
ਇਹ ਵੀ ਪੜ੍ਹੋ : ਕਾਂਗਰਸ ਨੇ AICC ਮੈਂਬਰਾਂ ਦੀ ਸੂਚੀ ’ਚ ਸਿੱਖ ਨਸਲਕੁਸ਼ੀ ਦੇ ਮੁਲਜ਼ਮ ਜਗਦੀਸ਼ ਟਾਈਟਲਰ ਨੂੰ ਕੀਤਾ ਸ਼ਾਮਲ
ਇਸ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਬਾਦਲਾਂ ਦੇ ਦਸਤਖਤ ਦੀ ਅਹਿਮੀਅਤ ਸੀ, ਉਦੋਂ ਉਹਨਾਂ ਨੇ ਦਸਤਖ਼ਤ ਨਹੀਂ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਦਸਤਖ਼ਤਾਂ ਦਾ ਮੁੱਲ ਪੈਂਦਾ ਸੀ, ਉਦੋਂ ਬਾਦਲਾਂ ਨੇ ਦਸਤਖ਼ਤ ਕਿਉਂ ਨਹੀਂ ਕੀਤੇ। ਹੁਣ ਪ੍ਰਕਾਸ਼ ਸਿੰਘ ਬਾਦਲ ਦੇ ਦਸਤਖ਼ਤਾਂ ਦਾ ਕੀ ਮੁੱਲ? ਹੁਣ ਤਾਂ ਭਾਵੇਂ ਪੈਰਾਂ ਦੇ ਅੰਗੂਠੇ ਲਵਾ ਲਓ, ਹੁਣ ਕੌਣ ਪੁੱਛਦਾ ਦਸਤਖ਼ਤਾਂ ਨੂੰ।
ਇਹ ਵੀ ਪੜ੍ਹੋ : ਇਕ ਮਹਿਲਾ 'ਤੇ ਦੋ ਵਿਅਕਤੀ ਜਤਾ ਰਹੇ ਹੱਕ, ਦੋਵੇਂ ਕਹਿ ਰਹੇ : ਮੇਰੀ ਪਤਨੀ-ਮੇਰੀ ਪਤਨੀ
ਉਹਨਾਂ ਅੱਗੇ ਕਿਹਾ, “ਜਦੋਂ ਵਾਜਪਾਈ ਨਾਲ ਸਾਂਝ ਸੀ ਅਤੇ ਤੁਹਾਡਾ ਮੁੰਡਾ ਮੰਤਰੀ ਸੀ, ਉਦੋਂ ਤੁਸੀਂ ਕੇਂਦਰ ਤੋਂ ਲਿਖਵਾ ਸਕਦੇ ਸੀ। ਜਦੋਂ ਫੈਸਲੇ ਲੈਣੇ ਸੀ, ਉਦੋਂ ਲਏ ਨਹੀਂ। ਵੇਲੇ ਦਾ ਕੰਮ ਕੁਵੇਲੇ ਦੀਆਂ ਟੱਕਰਾਂ”।