
ਥਾਣੇ ਪਹੁੰਚਿਆ ਮਾਮਲਾ
ਗੁਨਾ: ਮੱਧ ਪ੍ਰਦੇਸ਼ ਦੇ ਗੁਨਾ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ ਔਰਤ ’ਤੇ ਦੋ ਵਿਅਕਤੀ ਪਤਨੀ ਹੋਣ ਦਾ ਦਾਅਵਾ ਕਰ ਰਹੇ ਹਨ। ਇਸ 28 ਸਾਲਾ ਔਰਤ ਨੇ 8 ਫਰਵਰੀ ਨੂੰ ਹੀ ਕੋਰਟ ਮੈਰਿਜ ਕਰਵਾਈ ਸੀ। ਐਤਵਾਰ ਨੂੰ ਔਰਤ ਆਪਣੇ ਪਤੀ ਅਤੇ ਦਿਓਰ ਨਾਲ ਜ਼ਿਲ੍ਹਾ ਹਸਪਤਾਲ ਜਾ ਰਹੀ ਸੀ। ਰਸਤੇ ਵਿਚ ਉਸ ਨੂੰ ਪਹਿਲੇ ਪਤੀ (ਜਿਵੇਂ ਕਿ ਉਹ ਦਾਅਵਾ ਕਰ ਰਿਹਾ ਹੈ) ਨੇ ਦੇਖ ਲਿਆ। ਉਹ ਵੀ ਪਿੱਛਾ ਕਰਕੇ ਹਸਪਤਾਲ ਪਹੁੰਚ ਗਿਆ। ਔਰਤ ਨੇ ਪੁੱਛਿਆ - ਤੁਸੀਂ ਇੱਥੇ ਕਿਵੇਂ? ਔਰਤ ਉਸ ਦੇ ਨਾਲ ਬਾਈਕ 'ਤੇ ਬੈਠ ਗਈ ਅਤੇ ਜਾਣ ਲੱਗੀ।
ਇਹ ਵੀ ਪੜ੍ਹੋ : ਗੰਗਸਰ ਜੈਤੋ ਦਾ ਇਤਿਹਾਸਕ ਮੋਰਚਾ, 21 ਫਰਵਰੀ 1924
ਇਸੇ ਦੌਰਾਨ ਹਾਲ ਹੀ ਵਿਚ ਵਿਆਹੇ ਪਤੀ ਨੇ ਆ ਕੇ ਬਾਈਕ ਰੋਕ ਦਿੱਤੀ। ਇਸ ਤੋਂ ਬਾਅਦ ਦੋਵੇਂ ਨੌਜਵਾਨਾਂ ਨੇ ਔਰਤ ਨੂੰ ਆਪਣੀ ਪਤਨੀ ਕਹਿਣਾ ਸ਼ੁਰੂ ਕਰ ਦਿੱਤਾ। ਪਹਿਲੇ ਨੇ ਦੱਸਿਆ ਕਿ ਉਸ ਦਾ ਵਿਆਹ 3 ਸਾਲ ਪਹਿਲਾਂ ਔਰਤ ਨਾਲ ਹੋਇਆ ਸੀ। 15 ਦਿਨ ਪਹਿਲਾਂ ਉਹ ਆਪਣੀ ਪਤਨੀ ਨੂੰ ਛੱਡ ਕੇ ਕੰਮ 'ਤੇ ਚਲਾ ਗਿਆ ਸੀ। ਦੂਜੇ ਨੇ ਕਿਹਾ- ਇਸ ਮਹੀਨੇ ਉਸ ਨੇ ਕੋਰਟ ਮੈਰਿਜ ਕੀਤੀ ਸੀ। ਇਹ ਮੇਰੀ ਪਤਨੀ ਹੈ। ਹੰਗਾਮੇ ਦੀ ਸੂਚਨਾ 'ਤੇ ਪੁਲਿਸ ਵੀ ਪਹੁੰਚ ਗਈ। ਸਾਰਿਆਂ ਨੂੰ ਥਾਣੇ ਲਿਆਂਦਾ ਗਿਆ। ਦੇਰ ਰਾਤ ਤੱਕ ਮਾਮਲਾ ਸੁਲਝ ਨਹੀਂ ਸਕਿਆ। ਪੁਲਿਸ ਨੇ ਔਰਤ ਨੂੰ ਦੋਹਾਂ ਵਿਚੋਂ ਕਿਸੇ ਨਾਲ ਨਹੀਂ ਭੇਜਿਆ। ਔਰਤ ਨੂੰ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ ਗਿਆ। ਮਹਿਲਾ ਦੀ ਮਾਂ ਗ੍ਰਾਮ ਪੰਚਾਇਤ ਦੀ ਸਰਪੰਚ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਭੁਪੇਂਦਰ ਯਾਦਵ ਨੇ ਗਿੱਧਾਂ ਦੀ ਸੰਭਾਲ ਅਤੇ ਪ੍ਰਜਨਨ ਕੇਂਦਰ, ਪਿੰਜੌਰ ਦਾ ਕੀਤਾ ਦੌਰਾ
ਖ਼ਬਰਾਂ ਅਨੁਸਾਰ ਰਾਜਗੜ੍ਹ ਜ਼ਿਲ੍ਹੇ ਦੀ ਸਾਰੰਗਪੁਰ ਤਹਿਸੀਲ ਦੇ ਰਹਿਣ ਵਾਲੇ ਵਿਸ਼ਨੂੰ ਪ੍ਰਸਾਦ ਮੇਘਵਾਲ (25) ਦਾ ਕੋਈ ਰਿਸ਼ਤਾ ਨਹੀਂ ਹੋ ਰਿਹਾ ਸੀ। ਉਸ ਦਾ ਸੰਪਰਕ ਅਸ਼ੇਕਨਗਰ ਦੇ ਰਜਨੀਕਾਂਤ ਕੁਸ਼ਵਾਹਾ ਨਾਲ ਹੋਇਆ। ਰਜਨੀਕਾਂਤ ਨੇ ਬੈਤੁਲ ਦੀ ਰਹਿਣ ਵਾਲੀ 28 ਸਾਲਾ ਲੜਕੀ ਨਾਲ ਉਸ ਦਾ ਵਿਆਹ ਕਰਵਾਉਣ ਦੀ ਗੱਲ ਕਹੀ। ਇਹ ਵੀ ਕਿਹਾ ਗਿਆ ਕਿ ਲੜਕੀ ਦਾ ਪਰਿਵਾਰ ਗਰੀਬ ਹੈ। ਵਿਆਹ ਲਈ 1.30 ਲੱਖ ਰੁਪਏ ਦਾ ਇੰਤਜ਼ਾਮ ਕਰਨਾ ਹੋਵੇਗਾ। ਵਿਸ਼ਨੂੰ ਨੇ 1.30 ਲੱਖ ਰੁਪਏ ਦੇ ਦਿੱਤੇ। 8 ਫਰਵਰੀ ਨੂੰ ਅਸ਼ੋਕ ਨਗਰ 'ਚ ਦੋਹਾਂ ਦੀ ਕੋਰਟ ਮੈਰਿਜ ਹੋਈ ਸੀ। ਇਸ ਤੋਂ ਬਾਅਦ ਵਿਸ਼ਨੂੰ ਆਪਣੀ ਪਤਨੀ ਨਾਲ ਆਪਣੇ ਪਿੰਡ ਚਲਾ ਗਿਆ। ਇੱਥੇ 9 ਫਰਵਰੀ ਨੂੰ ਕੁਲਮਾਤਾ ਦੇ ਮੰਦਰ 'ਚ ਰੀਤੀ-ਰਿਵਾਜਾਂ ਮੁਤਾਬਕ ਵਿਆਹ ਹੋਇਆ। ਇਸ ਦੌਰਾਨ ਵਿਸ਼ਨੂੰ ਨਾ ਤਾਂ ਆਪਣੇ ਸਹੁਰੇ ਗਿਆ ਅਤੇ ਨਾ ਹੀ ਆਪਣੀ ਸੱਸ ਅਤੇ ਸਹੁਰੇ ਨਾਲ ਗੱਲ ਕੀਤੀ।
ਇਹ ਵੀ ਪੜ੍ਹੋ : ਸਿੱਖ ਇਤਿਹਾਸ ਦਾ ਅਹਿਮ ਘਟਨਾਕ੍ਰਮ, ਸਾਕਾ ਨਨਕਾਣਾ ਸਾਹਿਬ
ਵਿਸ਼ਨੂੰ ਨੇ ਦੱਸਿਆ ਕਿ ਸਭ ਕੁਝ ਠੀਕ ਚੱਲ ਰਿਹਾ ਸੀ। ਇਸ ਦੌਰਾਨ ਉਸ ਨੂੰ ਰਜਨੀਕਾਂਤ ਦਾ ਫੋਨ ਆਇਆ। ਕਿਹਾ- ਕੁੜੀ (ਪਤਨੀ) ਦੀ ਮਾਂ ਦੀ ਤਬੀਅਤ ਖ਼ਰਾਬ ਹੈ। ਉਹ ਗੁਨਾ ਜ਼ਿਲ੍ਹਾ ਹਸਪਤਾਲ ਦੇ ਵਾਰਡ ਨੰਬਰ 26 ਵਿਚ ਦਾਖ਼ਲ ਹੈ। ਅਗਲੇ ਦਿਨ ਵਿਸ਼ਨੂੰ ਆਪਣੀ ਪਤਨੀ ਨੂੰ ਉਸ ਦੀ ਮਾਂ ਕੋਲ ਹਸਪਤਾਲ ਲੈ ਆਇਆ। ਵਿਸ਼ਨੂੰ ਮੁਤਾਬਕ ਇਸ ਦੌਰਾਨ ਉਸ ਨੇ ਦੇਖਿਆ ਕਿ ਕੋਈ ਉਸ ਦੀ ਪਤਨੀ ਨੂੰ ਬਾਈਕ 'ਤੇ ਲੈ ਕੇ ਜਾ ਰਿਹਾ ਸੀ। ਉਹ ਦੋਵੇਂ ਭਰਾ ਭੱਜ ਕੇ ਬਾਹਰ ਆਏ ਅਤੇ ਮੋਟਰਸਾਈਕਲ ਰੋਕ ਲਿਆ। ਇਸ ਦੌਰਾਨ ਛੋਟਾ ਭਰਾ ਵੀ ਜ਼ਮੀਨ 'ਤੇ ਡਿੱਗ ਗਿਆ। ਵਿਸ਼ਨੂੰ ਮੁਤਾਬਕ ਬਾਈਕ ਤੋਂ ਆਇਆ ਨੌਜਵਾਨ ਉਸ ਦੀ ਪਤਨੀ ਨੂੰ ਆਪਣੀ ਪਤਨੀ ਕਹਿਣ ਲੱਗਿਆ। ਨੌਜਵਾਨ ਕਹਿ ਰਿਹਾ ਸੀ ਕਿ ਉਸ ਦਾ ਇਸ ਔਰਤ ਨਾਲ 3 ਸਾਲ ਪਹਿਲਾਂ ਵਿਆਹ ਹੋਇਆ ਸੀ, ਇਸ ਲਈ ਉਹ ਉਸ ਨੂੰ ਲੈ ਜਾ ਰਿਹਾ ਸੀ।
ਇਹ ਵੀ ਪੜ੍ਹੋ : ਮੰਤਰੀ ਮੀਤ ਹੇਅਰ ਨੇ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ’ਚ ਨਵੇਂ ਚੁਣੇ ਗਏ 15 ਜੇ.ਈਜ਼ ਅਤੇ 14 ਕਲਰਕਾਂ ਨੂੰ ਸੌਂਪੇ ਨਿਯੁਕਤੀ ਪੱਤਰ
ਔਰਤ ਨੂੰ ਬਾਈਕ 'ਤੇ ਬਿਠਾ ਕੇ ਲੈ ਜਾਣ ਵਾਲਾ ਰਾਜੇਸ਼ ਸਹਾਰਿਆ ਗੁਨਾ ਦੇ ਝਮਝਰਾ ਚੱਕ ਦਾ ਰਹਿਣ ਵਾਲਾ ਹੈ। ਉਸ ਨੇ ਦੱਸਿਆ ਕਿ ਉਸ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ। ਉਹ 15 ਦਿਨ ਪਹਿਲਾਂ ਆਪਣੀ ਪਤਨੀ ਨੂੰ ਉਸ ਦੇ ਪੇਕੇ ਘਰ ਛੱਡ ਗਿਆ ਸੀ। ਇਸ ਤੋਂ ਬਾਅਦ ਉਹ ਕੰਮ ਦੀ ਭਾਲ 'ਚ ਨਿਕਲਿਆ। ਉਸ ਨੇ ਕਈ ਵਾਰ ਫੋਨ ਕੀਤਾ, ਪਰ ਫੋਨ ਨਹੀਂ ਲੱਗਿਆ ਸੀ। ਰਾਜੇਸ਼ ਨੇ ਦੱਸਿਆ ਕਿ ਐਤਵਾਰ ਨੂੰ ਉਹ ਕੇਦਾਰਨਾਥ ਧਾਮ ਦੇ ਦਰਸ਼ਨ ਕਰਕੇ ਗੁਨਾ ਆਇਆ ਸੀ। ਇੱਥੇ ਉਸ ਨੇ ਬੱਸ ਸਟੈਂਡ ਨੇੜੇ ਦੇਖਿਆ ਕਿ ਉਸ ਦੀ ਪਤਨੀ ਆਟੋ ਵਿਚ ਜਾ ਰਹੀ ਸੀ। ਆਟੋ ਵਿਚ ਦੋ ਨੌਜਵਾਨ ਵੀ ਬੈਠੇ ਹਨ। ਉਸ ਨੇ ਬਾਈਕ 'ਤੇ ਆਟੋ ਦਾ ਪਿੱਛਾ ਕੀਤਾ ਅਤੇ ਆਟੋ ਦੇ ਪਿੱਛੇ-ਪਿੱਛੇ ਜ਼ਿਲ੍ਹਾ ਹਸਪਤਾਲ ਪਹੁੰਚਿਆ।