'ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ', ਇਹ ਗੱਲ ਪ੍ਰਧਾਨ ਮੰਤਰੀ ਦੇ 'ਦੋਸਤ' 'ਤੇ ਲਾਗੂ ਨਹੀਂ ਹੁੰਦੀ : ਰਾਹੁਲ ਗਾਂਧੀ 
Published : Feb 20, 2023, 5:37 pm IST
Updated : Feb 20, 2023, 5:37 pm IST
SHARE ARTICLE
Image
Image

ਗੌਤਮ ਅਡਾਨੀ ਵੱਲ੍ਹ ਇਸ਼ਾਰਾ ਕਰਦੇ ਕਿਹਾ ਕਿ ਅੱਜ ਜ਼ਮੀਨ, ਸਮੁੰਦਰ ਤੇ ਅਸਮਾਨ, ਸਭ ਉਨ੍ਹਾਂ ਦੇ ਹਨ

 

ਨਵੀਂ ਦਿੱਲੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਿਅੰਗ ਕਰਦਿਆਂ ਕਿਹਾ ਕਿ 'ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ' ਵਾਲੀ ਕਹਾਵਤ ਪ੍ਰਧਾਨ ਮੰਤਰੀ ਦੇ 'ਪਸੰਦੀਦਾ ਦੋਸਤ' ਗੌਤਮ ਅਡਾਨੀ 'ਤੇ ਲਾਗੂ ਨਹੀਂ ਹੁੰਦੀ, ਕਿਉਂ ਕਿ ਅੱਜ ਜ਼ਮੀਨ, ਸਮੁੰਦਰ ਤੇ ਅਸਮਾਨ ਸਭ ਉਨ੍ਹਾਂ ਦੇ ਹਨ।

ਰਾਹੁਲ ਗਾਂਧੀ ਨੇ ‘ਮਿੱਤਰਕਾਲ: ਅਡਾਨੀ ਕੀ ਉਡਾਨ’ ਲੜੀ ਤਹਿਤ ਇੱਕ ਵੀਡੀਓ ਜਾਰੀ ਕੀਤਾ ਅਤੇ ਦੋਸ਼ ਲਗਿਆਇਆ ਕਿ ਮੁੰਬਈ ਹਵਾਈ ਅੱਡੇ ਸਮੇਤ ਦੇਸ਼ ਦੇ ਛੇ ਪ੍ਰਮੁੱਖ ਹਵਾਈ ਅੱਡੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਅਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਕੇ ਅਡਾਨੀ ਸਮੂਹ ਨੂੰ ਦਿੱਤੇ ਗਏ।

ਉਨ੍ਹਾਂ ਨੇ ਵੀਡੀਓ ਵਿੱਚ ਕਿਹਾ, “ਮੈਂ ਸੰਸਦ ਵਿੱਚ ਸੱਚ ਬੋਲਿਆ। ਨਰੇਂਦਰ ਮੋਦੀ ਜੀ ਅਤੇ ਅਡਾਨੀ ਜੀ ਦੇ ਰਿਸ਼ਤੇ ਬਾਰੇ ਸੱਚਾਈ ਬੋਲੀ। ਹਿੰਦੁਸਤਾਨ ਦੇ ਧਨ ਨੂੰ ਕਿਸ ਤਰ੍ਹਾਂ ਲੁੱਟਿਆ ਜਾ ਰਿਹਾ ਹੈ, ਉਸ ਬਾਰੇ ਸਬੂਤ ਦੇ ਕੇ ਸੱਚ ਬੋਲਿਆ। ਮੇਰੀਆਂ ਟਿੱਪਣੀਆਂ ਨੂੰ ਸੰਸਦ ਦੀ ਕਾਰਵਾਈ ਤੋਂ ਹਟਾ ਦਿੱਤਾ ਗਿਆ।"

ਰਾਹੁਲ ਗਾਂਧੀ ਨੇ ਕਿਹਾ, ''ਮੈਂ ਕਾਰੋਬਾਰ ਦੇ ਖ਼ਿਲਾਫ਼ ਨਹੀਂ ਹਾਂ। ਮੈਂ ਵਪਾਰ ਦੇ ਹੱਕ ਵਿੱਚ ਹਾਂ, ਪਰ ਇਜਾਰੇਦਾਰੀ ਅਤੇ 'ਜਾਦੂ' ਦੇ ਵਿਰੁੱਧ ਹਾਂ। ਕਿਹੜਾ ਜਾਦੂ? 609ਵੇਂ ਸਭ ਤੋਂ ਅਮੀਰ ਤੋਂ ਦੂਜੇ ਸਭ ਤੋਂ ਅਮੀਰ ਬਣਨ ਦਾ ਜਾਦੂ? ਚਾਰ ਖੇਤਰਾਂ ਤੋਂ 14 ਖੇਤਰਾਂ ਤੱਕ ਕਾਰੋਬਾਰ ਵਧਾਉਣ ਦਾ ਜਾਦੂ? ਅਤੇ ਛੇ ਹਵਾਈ ਅੱਡੇ ਪ੍ਰਾਪਤ ਕਰਨ ਦਾ ਜਾਦੂ?"

ਪ੍ਰਧਾਨ ਮੰਤਰੀ 'ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ, "ਕਿਹਾ ਜਾਂਦਾ ਹੈ ਕਿ 'ਹਰ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ' ਪਰ ਪ੍ਰਧਾਨ ਮੰਤਰੀ ਦੇ ਚਹੇਤੇ ਦੋਸਤ 'ਤੇ ਇਹ ਗੱਲ ਲਾਗੂ ਨਹੀਂ ਹੁੰਦੀ। ਇੱਥੇ ਜ਼ਮੀਨ, ਸਮੁੰਦਰ ਅਤੇ ਅਸਮਾਨ ਸਭ ਉਨ੍ਹਾਂ (ਅਡਾਨੀ) ਦੇ ਹਨ।

ਉਨ੍ਹਾਂ ਦਾਅਵਾ ਕੀਤਾ ਕਿ ਮਿੱਤਰਕਾਲ 'ਚ ਹਵਾਈ ਅੱਡੇ, ਬੰਦਰਗਾਹ, ਸੜਕ, ਰੱਖਿਆ ਬਲ, ਮੀਡੀਆ, ਕੋਲਾ, ਬਿਜਲੀ ਅਤੇ ਸਮੁੱਚੀ ਸਰਕਾਰ 'ਤੇ ਉਨ੍ਹਾਂ ਦਾ ਕਬਜ਼ਾ ਹੈ। 

ਰਾਹੁਲ ਗਾਂਧੀ ਨੇ ਕਿਹਾ, "ਇੱਕ ਵਿਅਕਤੀ ਜਿਸ ਕੋਲ ਹਵਾਈ ਅੱਡਿਆਂ ਦੇ ਪ੍ਰਬੰਧਨ ਦਾ ਕੋਈ ਤਜਰਬਾ ਨਹੀਂ ਸੀ, ਉਸ ਨੂੰ ਛੇ ਸਭ ਤੋਂ ਪ੍ਰਮੁੱਖ ਹਵਾਈ ਅੱਡੇ ਸੌਂਪ ਦਿੱਤੇ ਗਏ।"

ਉਨ੍ਹਾਂ ਪੁੱਛਿਆ, "ਇੱਕ ਹੀ ਵਿਅਕਤੀ ਨੂੰ ਛੇ ਹਵਾਈ ਅੱਡੇ ਕਿਉਂ ਦਿੱਤੇ ਗਏ? ਵਿੱਤ ਮੰਤਰਾਲੇ ਅਤੇ ਨੀਤੀ ਆਯੋਗ ਦੇ ਇਤਰਾਜ਼ਾਂ ਨੂੰ ਨਜ਼ਰਅੰਦਾਜ਼ ਕਿਉਂ ਕੀਤਾ ਗਿਆ? ਮਾਲੀਏ ਦੇ ਮਾਡਲ ਕਿਉਂ ਬਦਲਿਆ ਅਤੇ ਕਿਸ ਨੇ ਬਦਲਿਆ?

ਰਾਹੁਲ ਗਾਂਧੀ ਨੇ ਸੰਸਦ ਵਿੱਚ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਣ ਲਈ ਦੁਸ਼ਯੰਤ ਕੁਮਾਰ ਦੀ ਰਚਨਾ ਦੀਆਂ ਦੋ ਲਾਈਨਾਂ ਦਾ ਹਵਾਲਾ ਦੇਣ ਲਈ ਵੀ ਜਵਾਬੀ ਹਮਲਾ ਕੀਤਾ। ਪ੍ਰਧਾਨ ਮੰਤਰੀ ਨੇ ਵਿਅੰਗਮਈ ਢੰਗ ਨਾਲ ਕਿਹਾ ਸੀ, "ਤੁਮਹਾਰੇ ਪਾਂਵ ਕੇ ਨੀਚੇ ਕੋਈ ਜ਼ਮੀਨ ਨਹੀਂ, ਕਮਾਲ ਹੈ ਕਿ ਫ਼ਿਰ ਭੀ ਤੁਮਹੇਂ ਯਕੀਨ ਨਹੀਂ?"

ਇਸ ਬਾਰੇ ਰਾਹੁਲ ਗਾਂਧੀ ਨੇ ਕਿਹਾ, ''ਪ੍ਰਧਾਨ ਮੰਤਰੀ ਨੇ ਸ਼ਾਇਦ ਦੁਸ਼ਯੰਤ ਜੀ ਦੀ ਕਵਿਤਾ ਦੀਆਂ ਇਹ ਦੋ ਲਾਈਨਾਂ ਨਹੀਂ ਪੜ੍ਹੀਆਂ:
"ਮੈਂ ਬੇਪਨਾਹ ਅੰਧੇਰੇ ਕੋ ਸੁਬਹਾ ਕਿਸੇ ਕਹੂੰ, ਮੈਂ ਇਨ ਨਜ਼ਾਰੋਂ ਕਾ ਅੰਧਾ ਤਮਾਸ਼ਬੀਨ ਨਹੀਂ" 

ਹਾਲ ਹੀ 'ਚ ਲੋਕ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ 'ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਰਾਹੁਲ ਗਾਂਧੀ ਨੇ ਅਡਾਨੀ ਗਰੁੱਪ ਦੇ ਸੰਦਰਭ 'ਚ ਹਿੰਡਨਬਰਗ ਰਿਸਰਚ ਰਿਪੋਰਟ ਨਾਲ ਜੁੜੇ ਘਟਨਾਕ੍ਰਮ ਨੂੰ ਲੈ ਕੇ ਕਈ ਦੋਸ਼ ਲਗਾਏ ਸੀ, ਜਿਨ੍ਹਾਂ ਨੂੰ ਬਾਅਦ 'ਚ ਸਦਨ ਦੀ ਕਾਰਵਾਈ ਤੋਂ ਹਟਾ ਦਿੱਤਾ ਗਿਆ। 

ਜ਼ਿਕਰਯੋਗ ਹੈ ਕਿ ਅਡਾਨੀ ਸਮੂਹ ਨੇ ਹਿੰਡਨਬਰਗ ਦੀ ਰਿਪੋਰਟ 'ਚ ਲਗਾਏ ਗਏ ਦੋਸ਼ਾਂ ਨੂੰ ਖਾਰਜ ਕੀਤਾ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement