Akali Dal-BJP Alliance: ਕੈਪਟਨ ਅਮਰਿੰਦਰ ਸਿੰਘ ਦਾ ਇਕ ਵਾਰ ਮੁੜ ਬਾਦਲ ਦਲ ਪ੍ਰਤੀ ਮੋਹ ਜਾਗਿਆ
Published : Feb 20, 2024, 10:12 am IST
Updated : Feb 20, 2024, 10:12 am IST
SHARE ARTICLE
Capt. Amarinder Singh and Sukhbir Badal
Capt. Amarinder Singh and Sukhbir Badal

ਪ੍ਰਧਾਨ ਮੰਤਰੀ ਨੂੰ ਮਿਲਣ ਤੋਂ ਪਹਿਲਾਂ ਬੋਲੇ, ਅਕਾਲੀ ਦਲ ਨਾਲ ਗਠਜੋੜ ਦੇ ਹੱਕ ਵਿਚ ਹਾਂ ਤੇ ਛੇਤੀ ਹੀ ਫ਼ੈਸਲਾ ਹੋਵੇਗਾ

Akali Dal-BJP Alliance: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਇਸ ਸਮੇਂ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਅਕਾਲੀ ਦਲ ਨਾਲ ਇਕ ਵਾਰ ਮੁੜ ਮੋਹ ਪ੍ਰਗਟ ਕਰਦਿਆਂ ਅਕਾਲੀ ਭਾਜਪਾ ਗਠਜੋੜ ਕੀਤੇ ਜਾਣ ਦੀ ਜ਼ੋਰਦਾਰ ਵਕਾਲਤ ਖੁਲ੍ਹ ਕੇ ਕੀਤੀ ਹੈ। ਇਸ ਨਾਲ ਇਹ ਪੁਸ਼ਟੀ ਵੀ ਹੁਣ ਲਗਭਗ ਹੋ ਗਈ ਹੈ ਕਿ ਅੰਦਰਖਾਤੇ ਬਾਦਲ ਦਲ ਅਤੇ ਭਾਜਪਾ ਆਗੂਆਂ ਦੀ ਮੁੜ ਗਠਜੋੜ ਦੀ ਗੱਲ ਲਗਭਗ ਸਿਰੇ ਚੜ੍ਹ ਚੁੱਕੀ ਸੀ ਪਰ ਅਚਾਨਕ ਕਿਸਾਨ ਅੰਦੋਲਨ ਮੁੜ ਤਿੱਖਾ ਹੋਣ ਕਾਰਨ ਮਾਮਲਾ ਲਟਕ ਗਿਆ ਸੀ।

ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦੇ ਹੋਏ ਕਾਂਗਰਸ ਸਰਕਾਰ ਸਮੇਂ ਨਵਜੋਤ ਸਿੱਧੂ ਖੁਲ੍ਹੇਆਮ ਕੈਪਟਨ ਉਪਰ ਅਕਾਲੀ ਦਲ ਨਾਲ ਮਿਲੀਭੁਗਤ ਹੋਣ ਦਾ ਦੋਸ਼ ਲਾਉਂਦੇ ਹੋਏ 75:25 ਦਾ ਦੋਸ਼ ਲਾਉਂਦੇ ਸਨ। ਅੱਜ ਕੈਪਟਨ ਦੇ ਬਿਆਨ ਨਾਲ ਉਨ੍ਹਾਂ ਦਾ ਬਾਦਲ ਦਲ ਨਾਲ ਪ੍ਰੇਮ ਮੁੜ ਸਾਹਮਣੇ ਆਇਆ ਹੈ। ਇਹ ਵੀ ਚਰਚਾ ਹੈ ਕਿ ਮੁੜ ਗਠਜੋੜ ਕਰਵਾਉਣ ਵਿਚ ਵੀ ਅਹਿਮ ਭੂਮਿਕਾ ਕੈਪਟਨ ਅਮਰਿੰਦਰ ਸਿੰਘ ਦੀ ਹੈ। ਜ਼ਿਕਰਯੋਗ ਹੈ ਕਿ ਇਹ ਬਿਆਨ ਕੈਪਟਨ ਨੇ ਅੱਜ ਪ੍ਰਧਾਨ ਮੰਤਰੀ ਨਾਲ ਮੀਟਿੰਗ ਤੋਂ ਪਹਿਲਾਂ ਦਿਤਾ ਹੈ ਅਤੇ ਉਨ੍ਹਾਂ ਨਾਲ ਇਹ ਦਾਅਵਾ ਵੀ ਕੀਤਾ ਹੈ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੀ ਅਕਾਲੀ ਦਲ ਨਾਲ ਗਠਜੋੜ ਦੇ ਹੱਕ ਵਿਚ ਹਨ।

ਇਸ ਤਰ੍ਹਾਂ ਸਪੱਸ਼ਟ ਹੈ ਕਿ ਮਾਮਲਾ ਲਗਭਗ ਤੈਅ ਹੋ ਚੁੱਕਾ ਹੈ ਅਤੇ ਸਿਰਫ਼ ਐਲਾਨ ਬਾਕੀ ਹੈ। ਕਿਸਾਨ ਅੰਦੋਲਨ ਦੇ ਸ਼ਾਂਤ ਹੁੰਦਿਆਂ ਹੀ ਐਲਾਨ ਹੋਵੇਗਾ। ਦਸਣਸੋਗ ਹੈ ਕਿ ਬਸਪਾ ਨੇ ਵੀ ਪਿਛਲੇ ਦਿਨ ਬਾਦਲ ਦਲ ਤੋਂ ਵੱਖ ਹੋਣ ਦਾ ਐਲਾਨ ਕਰ ਦਿਤਾ ਸੀ ਅਤੇ ਉਸ ਤੋਂ ਬਾਅਦ ਬਾਦਲ ਦਲ ਨੇ ਕੋਈ ਪ੍ਰਤੀਕਰਮ ਨਹੀਂ ਦਿਤਾ ਅਤੇ ਨਾ ਹੀ ਬਸਪਾ ਨੂੰ ਮਨਾਉਣ ਦੀ ਕੋਸ਼ਿਸ਼ ਹੋਈ ਅਤੇ ਇਸ ਤੋਂ ਵੀ ਸਪੱਸ਼ਟ ਸੀ ਕਿ ਮੁੜ ਗਠਜੋੜ ਤੈਅ ਹੋ ਚੁੱਕਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕੈਪਟਨ ਨੇ ਅੱਜ ਕਿਹਾ,‘‘ਮੈਂ ਅਕਾਲੀ ਦਲ ਨਾਲ ਗਠਜੋੜ ਦੇ ਹੱਕ ਵਿਚ ਹਾਂ ਅਤੇ ਜੇ ਅਸੀ ਇਕ ਹੋ ਜਾਈਏ ਤਾਂ ਸਾਨੂੰ ਕੋਈ ਹਰਾ ਨਹੀਂ ਸਕਦਾ।’’ ਉਨ੍ਹਾਂ ਕਿਹਾ,‘‘ਮੈਂ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੂੰ ਵੀ ਕਿਹਾ ਹੈ ਅਤੇ ਜਲਦੀ ਫ਼ੈਸਲਾ ਹੋ ਜਾਵੇਗਾ।’’ ਉਨ੍ਹਾਂ ਕਿਹਾ ਕਿ ਸੀਟਾਂ ਦੀ ਵੰਡ ਕੋਈ ਮਸਲਾ ਨਹੀਂ। ਦੂਜੇ ਪਾਸੇ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਕੈਪਟਨ ਦੇ ਬਿਆਨ ਬਾਅਦ ਕਿਹਾ ਕਿ ਸੀਟਾਂ ਦੀ ਵੰਡ ਦਾ ਕੋਈ ਮਾਮਲਾ ਨਹੀਂ ਅਤੇ ਜੇ ਗਠਜੋੜ ਹੋਇਆ ਤਾਂ ਇਹ ਪੰਜਾਬ ਦੀ ਸ਼ਾਂਤੀ ਤੇ ਭਾਈਚਾਰੇ ਲਈ ਹੀ ਹੋਵੇਗਾ। ਇਸ ਤੋਂ ਸਾਫ਼ ਹੈ ਕਿ ਬਾਦਲ ਦਲ ਇਸ ਵਾਰ ਭਾਜਪਾ ਅੱਗੇ ਝੁਕ ਕੇ ਵੱਧ ਸੀਟਾਂ ਦੇ ਕੇ ਵੀ ਅਪਣੀ ਹੋਂਦ ਬਚਾਉਣ ਲਈ ਗਠਜੋੜ ਲਈ ਤਰਲੋਮੱਛੀ ਹੋ ਰਿਹਾ ਹੈ।

ਕੈਪਟਨ ਨੇ ਕਿਸਾਨਾਂ ਦੇ ਮੌਜੂਦਾ ਅੰਦੋਲਨ ਬਾਰੇ ਕਿਹਾ ਕਿ ਉਹ ਅਪਣੇ ਪਹਿਲੇ ਸਟੈਂਡ ’ਤੇ ਹੀ ਕਾਇਮ ਹਨ ਅਤੇ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾਣ ਦਾ ਕਿਸਾਨਾਂ ਨੂੰ ਸੰਵਿਧਾਨਕ ਹੱਕ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੀ ਮੰਗਾਂ ਬਾਰੇ ਪ੍ਰਧਾਨ ਮੰਤਰੀ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ  ਦੀ ਗੱਲਬਾਤ ਵੀ ਚਲ ਰਹੀ ਹੈ। ਉਮੀਦ ਹੈ ਕਿ ਇਸ ਨਾਲ ਵੀ ਕੋਈ ਹੱਲ ਨਿਕਲੇਗਾ।

(For more Punjabi news apart from Capt. Amarinder Singh in favour Akali Dal-BJP Alliance, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement