
ਸਰਕਾਰਾਂ ਜੁਮਲਿਆਂ ਨਾਲ ਨਹੀਂ, ਕੰਮਾਂ ਨਾਲ ਚਲਦੀਆਂ ਹਨ: ਜਸਵੰਤ ਸਿਨਹਾ
ਚੰਡੀਗੜ੍ਹ, ਰਾਸ਼ਟਰ ਮੰਚ ਦੇ ਆਗੂ ਅਤੇ ਭਾਜਪਾ ਦੇ ਸਾਬਕਾ ਮੰਤਰੀ ਜਸਵੰਤ ਸਿਨਹਾ ਨੇ ਕਿਹਾ ਕਿ ਸਰਕਾਰਾਂ ਜੁਮਲਿਆਂ ਨਾਲ ਨਹੀਂ ਚਲਦੀ ਤੇ ਮੋਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਹ ਜੁਮਲੇ ਸਾਬਤ ਹੋਏ ਹਨ। ਉਨ੍ਹਾਂ ਇਹ ਗੱਲ ਪ੍ਰੈਸ ਕਲੱਬ ਵਿੱਚ ਪ੍ਰੈੱਸ ਦਾ ਮੀਟ ਪ੍ਰੋਗਰਾਮ ਸਮੇਂ ਕਹੀ। ਉਨ੍ਹਾਂ ਕਿਹਾ ਕਿ 2019 ਵਿੱਚ ਜਦੋਂ ਲੋਕ ਸਭਾ ਚੋਣਾਂ ਹੋਈਆਂ ਹਨ ਤਾਂ ਲੋਕਾਂ ਨੂੰ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਹੀ ਵੋਟ ਪਾਉਣੀ ਪਾਉਣੀ ਹੈ।
Shatrughan Sinhaਇਸ ਮੌਕੇ ਜਸਵੰਤ ਸਿਨਹਾ ਨੇ ਕਿਹਾ ਕਿ ਅੱਜ ਦੀ ਰਾਜਨੀਤੀ ਸਾਹਮਣੇ ਕਈ ਗੰਪੀਰ ਮੁੱਦੇ ਹਨ ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ। ਅੱਜ ਦੇਸ਼ ਵਿੱਚ ਕਿਸਾਨਾਂ ਦੀ ਦੁਰਦਸ਼ਾ, ਬੇਰੁਜ਼ਗਾਰੀ, ਮਾੜੀ ਆਰਥਿਕਤਾ ਅਤੇ ਗਰੀਬੀ ਵੱਡੇ ਮੁੱਦੇ ਹਨ ਜਿਨ੍ਹਾਂ ਦਾ ਹੱਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਕੇਂਦਰ ਸਰਕਾਰ ਨੇ ਜਮਹੂਰੀਅਤ ਕਦਰਾਂ ਕੀਮਤਾਂ ਨੂੰ ਵੱਡੀ ਢਾਹ ਲਗਾਈ ਹੈ, ਇਹ ਮੁੱਦਾ ਬੜਾ ਅਹਿਮ ਹੈ ਤੇ ਦੇਸ਼ ਦੀ ਜਨਤਾ ਨੂੰ ਨਿਰਣਾ ਕਰਨਾ ਚਾਹੀਦਾ ਹੈ ਕਿ ਕੀ ਐਸੀ ਸਰਕਾਰ ਦੀ ਲੋੜ ਹੈ ।
ਇਸ ਮੌਕੇ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਮੈਂ ਰਾਜਨੀਤਕ ਨਫ਼ੇ -ਨੁਕਸਾਨ ਦੇਖ ਕੇ ਨਹੀਂ ਬੋਲਦਾ ਬਲਕਿ ਜੋ ਵੀ ਬੋਲਦਾ ਹਾਂ ਉਹ ਸੱਚ ਬੋਲਦਾ ਹਾਂ ਕਿਉਂਕਿ ਮੇਰੇ ਲਈ ਦੇਸ਼ ਪਹਿਲਾਂ ਹੈ ਤੇ ਪਾਰਟੀ ਬਾਅਦ ਵਿਚ ਤੇ ਜੇ ਸੱਚ ਕਹਿਣਾ ਬਗਾਵਤ ਹੈ ਤਾਂ ਮੈਂ ਵੀ ਬਾਗੀ ਹਾਂ । ਉਨ੍ਹਾਂ ਕਿਹਾ ਕਿ ਉਨ੍ਹਾਂ ਅਜੇ ਪਾਰਟੀ ਨਹੀਂ ਛੱਡੀ ਤੇ ਨਾ ਹੀ ਪਾਰਟੀ ਛੱਡਦ ਦਾ ਵਿਚਾਰ ਹੈ ਪਰ ਮੈਂ ਸੱਚ ਬੋਲਦਾ ਰਹਾਂਗਾ।
Yashwant Sinhaਜੇਕਰ ਸੱਚ ਬੋਲਣ ਬਦਲੇ ਪਾਰਟੀ ਉਸ ਨੂੰ ਬਾਹਰ ਦਾ ਰਸਤਾ ਦਿਖਾਉਂਦੀ ਹੈ ਤਾਂ ਉਸ ਨੂੰ ਮਨਜ਼ੂਰ ਹੈ । ਉਨ੍ਹਾਂ ਕਿਹਾ ਕਿ ਸਾਡਾ ਉਪਰਾਲਾ ਸਾਰੀਆਂ ਪਾਰਟੀਆਂ ਦੇ ਫਾਇਦੇ ਵਾਸਤੇ ਹੈ ਅਤੇ ਦੇਸ਼ ਦੇ ਦੇ ਲਾਭ ਵਿੱਚ ਹੈ । ਉਨ੍ਹਾਂ ਕਿਹਾ ਕਿ ਹੁਣ ਇਸ ਤਰ੍ਹਾਂ ਲਗਦਾ ਹੈ ਕਿ ਦੇਸ਼ ਨੂੰ ਪਾਰਟੀ ਨਹੀਂ ਨਰਿੰਦਰ ਮੋਦੀ ਹੀ ਚਲਾ ਰਹੇ ਹਨ । ਇਹ ਵਰਤਾਰਾ ਜਮਹੂਰੀਅਤ ਦੇ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਰੋਧੀ ਹੈ ।