
ਮੰਤਰੀ ਸ਼ੇਖਰ ਬਾਬੂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ ਪਾਬੰਦੀ ਦੇ ਦੋਸ਼ਾਂ ਤੋਂ ਸਪੱਸ਼ਟ ਤੌਰ 'ਤੇ ਇਨਕਾਰ ਕੀਤਾ ਹੈ।
Ram Mandir Inauguration: ਸੋਮਵਾਰ ਨੂੰ ਹੋਣ ਵਾਲੇ ਰਾਮ ਮੰਦਰ ਦੇ ਪ੍ਰਾਣ-ਪ੍ਰਤਿਸ਼ਠਾ ਪ੍ਰੋਗਰਾਮ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਦਾਅਵਾ ਕੀਤਾ ਹੈ ਕਿ ਤਾਮਿਲਨਾਡੂ ਸਰਕਾਰ ਨੇ ਅਯੁੱਧਿਆ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੇ ਸਿੱਧੇ ਪ੍ਰਸਾਰਣ 'ਤੇ ਪਾਬੰਦੀ ਲਗਾ ਦਿਤੀ ਹੈ। ਉਨ੍ਹਾਂ ਕਿਹਾ, ‘ਤਾਮਿਲਨਾਡੂ 'ਚ ਭਗਵਾਨ ਰਾਮ ਨੂੰ ਸਮਰਪਿਤ 200 ਤੋਂ ਵੱਧ ਮੰਦਰ ਹਨ। ਸੂਬਾ ਸਰਕਾਰ ਦੁਆਰਾ ਚਲਾਏ ਜਾ ਰਹੇ ਮੰਦਰਾਂ ਵਿਚ ਭਗਵਾਨ ਰਾਮ ਦੇ ਨਾਮ 'ਤੇ ਪੂਜਾ, ਭਜਨ ਜਾਂ ਪ੍ਰਸਾਦ ਨਹੀਂ ਵੰਡਿਆ ਜਾਵੇਗਾ। ਪੁਲਿਸ ਮੰਦਰਾਂ ਨੂੰ ਅਜਿਹੇ ਸਮਾਗਮ ਕਰਨ ਤੋਂ ਰੋਕ ਰਹੀ ਹੈ। ਪ੍ਰਬੰਧਕਾਂ ਨੂੰ ਧਮਕਾਇਆ ਜਾ ਰਿਹਾ ਹੈ। ਅਸੀਂ ਇਸ ਹਿੰਦੂ ਵਿਰੋਧੀ ਕਾਰਵਾਈ ਦੀ ਸਖ਼ਤ ਨਿੰਦਾ ਕਰਦੇ ਹਾਂ’।
ਵਿੱਤ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਤਾਮਿਲਨਾਡੂ ਵਿਚ ਲੋਕਾਂ ਨੂੰ ਧਮਕੀਆਂ ਦਿਤੀਆਂ ਜਾ ਰਹੀਆਂ ਹਨ ਅਤੇ ਭਜਨ ਮਨਾਉਣ, ਗਰੀਬਾਂ ਨੂੰ ਖਾਣਾ ਖੁਆਉਣ ਅਤੇ ਮਠਿਆਈਆਂ ਵੰਡਣ ਤੋਂ ਵੀ ਰੋਕਿਆ ਜਾ ਰਿਹਾ ਹੈ। ਕੇਬਲ ਟੀਵੀ ਆਪਰੇਟਰਾਂ ਨੇ ਕਿਹਾ ਹੈ ਕਿ ਅਯੁੱਧਿਆ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੇ ਲਾਈਵ ਟੈਲੀਕਾਸਟ ਦੌਰਾਨ ਬਿਜਲੀ ਕੱਟ ਲੱਗ ਸਕਦਾ ਹੈ। ਵਿਰੋਧੀ ਗੱਠਜੋੜ ਦੀ ਭਾਈਵਾਲ ਡੀਐਮਕੇ ਹਿੰਦੂ ਵਿਰੋਧੀ ਕੋਸ਼ਿਸ਼ਾਂ ਕਰ ਰਹੀ ਹੈ”।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਉਨ੍ਹਾਂ ਕਿਹਾ, ‘ਤਾਮਿਲਨਾਡੂ ਸਰਕਾਰ ਲਾਈਵ ਟੈਲੀਕਾਸਟ ਪਾਬੰਦੀ ਨੂੰ ਜਾਇਜ਼ ਠਹਿਰਾਉਣ ਲਈ ਕਾਨੂੰਨ ਵਿਵਸਥਾ ਵਿਗੜਨ ਦਾ ਦਾਅਵਾ ਕਰ ਰਹੀ ਹੈ। ਇਹ ਇਕ ਝੂਠੀ ਅਤੇ ਨਕਲੀ ਕਹਾਣੀ ਹੈ! ਅਯੁੱਧਿਆ ਫੈਸਲੇ ਵਾਲੇ ਦਿਨ ਕਾਨੂੰਨ ਵਿਵਸਥਾ ਦੀ ਕੋਈ ਸਮੱਸਿਆ ਨਹੀਂ ਸੀ। ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ ਸੀ, ਉਸ ਦਿਨ ਵੀ ਦੇਸ਼ ਭਰ ਵਿਚ ਕੋਈ ਸਮੱਸਿਆ ਨਹੀਂ ਸੀ। ਤਾਮਿਲਨਾਡੂ ਵਿਚ ਭਗਵਾਨ ਰਾਮ ਦੇ ਪ੍ਰਾਣ ਪ੍ਰਤਿਸ਼ਠਾ ਉਤਸਵ ਨੂੰ ਮਨਾਉਣ ਲਈ ਲੋਕਾਂ ਵਿਚ ਸਵੈਇੱਛਤ ਭਾਗੀਦਾਰੀ ਅਤੇ ਭਾਵਨਾ ਨੇ ਹਿੰਦੂ ਵਿਰੋਧੀ ਡੀਐਮਕੇ ਸਰਕਾਰ ਨੂੰ ਪਰੇਸ਼ਾਨ ਕਰ ਦਿਤਾ ਹੈ’।
TN govt has banned watching live telecast of #AyodhaRamMandir programmes of 22 Jan 24. In TN there are over 200 temples for Shri Ram. In HR&CE managed temples no puja/bhajan/prasadam/annadanam in the name of Shri Ram is allowed. Police are stopping privately held temples also… pic.twitter.com/G3tNuO97xS
ਉਧਰ ਤਾਮਿਲਨਾਡੂ ਸਰਕਾਰ ਦੇ ਹਿੰਦੂ ਧਰਮ ਅਤੇ ਚੈਰੀਟੇਬਲ ਮੈਨੇਜਮੈਂਟ ਮੰਤਰੀ ਸ਼ੇਖਰ ਬਾਬੂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ ਪਾਬੰਦੀ ਦੇ ਦੋਸ਼ਾਂ ਤੋਂ ਸਪੱਸ਼ਟ ਤੌਰ 'ਤੇ ਇਨਕਾਰ ਕੀਤਾ ਹੈ। ਸ਼ੇਖਰ ਬਾਬੂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਉਹ ਗੁੰਮਰਾਹਕੁੰਨ ਖ਼ਬਰਾਂ ਫੈਲਾਉਣ ਦੀ ਸਖਤ ਨਿੰਦਾ ਕਰਦੇ ਹਨ। ਇਹ ਡੀਐਮਕੇ ਦੀ ਯੂਥ ਕਾਨਫਰੰਸ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਵਿਭਾਗ ਨੇ ਮੰਦਰਾਂ ਵਿਚ ਪ੍ਰਸਾਦ ਵੰਡਣ, ਪੂਜਾ ਆਦਿ 'ਤੇ ਕੋਈ ਪਾਬੰਦੀ ਨਹੀਂ ਲਗਾਈ ਹੈ। ਇਹ ਮੰਦਭਾਗਾ ਹੈ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਹੋਰ ਜਾਣਬੁੱਝ ਕੇ ਗਲਤ ਜਾਣਕਾਰੀ ਫੈਲਾ ਰਹੇ ਹਨ।
ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਓ ਪਨੀਰਸੇਲਵਮ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਯੁੱਧਿਆ ਰਾਮ ਮੰਦਰ ਦੀ ਸਥਾਪਨਾ ਵਾਲੇ ਦਿਨ ਸੂਬੇ ਵਿਚ ਜਨਤਕ ਛੁੱਟੀ ਦਾ ਐਲਾਨ ਕੀਤਾ ਜਾਵੇ। ਜ਼ਿਕਰਯੋਗ ਹੈ ਕਿ 22 ਜਨਵਰੀ ਨੂੰ ਕਈ ਸੂਬਿਆਂ 'ਚ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਵੀ 22 ਜਨਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ।
(For more Punjabi news apart from Tamil Nadu has banned watching live telecast of Ram Mandir inauguration, alleges Nirmala Sitharaman, stay tuned to Rozana Spokesman)