
ਉਨ੍ਹਾਂ ਕਿਹਾ ਕਿ ਅਮਰੀਕਾ 'ਚ ਵੀ ਪਿਛਲੇ ਦਿਨੀਂ ਸ਼ੇਅਰ ਬਾਜ਼ਾਰ 'ਚ ਉਥਲ-ਪੁਥਲ ਦੀ ਸਥਿਤੀ ਦੇਖਣ ਨੂੰ ਮਿਲੀ ਸੀ
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਿਛਲੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ’ਤੇ ਭ੍ਰਿਸ਼ਟਾਚਾਰ ਕਾਰਨ ਇਕ ਦਹਾਕੇ ਦੀ ਬਰਬਾਦੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਾਰਤ ਦਾ ਵਿਕਾਸ ਮੋਦੀ ਸਰਕਾਰ ਦੀਆਂ ਪਿਛਲੇ ਨੌਂ ਸਾਲਾਂ ਦੀਆਂ ਨੀਤੀਆਂ ਕਾਰਨ ਹੋਇਆ ਹੈ। ਭਾਰਤ ਦੀ ਅਰਥਵਿਵਸਥਾ ਇਕ ਸਕਾਰਾਤਮਕ ਸਥਿਤੀ ਵਿਚ ਹੈ ਅਤੇ ਦੁਨੀਆ ਵਿਚ ਸੱਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਬਣੀ ਹੋਈ ਹੈ।
ਇਹ ਵੀ ਪੜ੍ਹੋ: ਡਾ. ਨਵਜੋਤ ਕੌਰ ਦੀ ਹੋਈ 5ਵੀਂ ਕੀਮੋਥੈਰੇਪੀ, ਨਵਜੋਤ ਸਿੱਧੂ ਨੇ ਟਵਿੱਟਰ 'ਤੇ ਤਸਵੀਰਾਂ ਕੀਤੀਆਂ ਸਾਂਝੀਆਂ
ਲੋਕ ਸਭਾ 'ਚ ਬੇਭਰੋਸਗੀ ਮਤੇ 'ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਸੀਤਾਰਮਨ ਨੇ ਕਿਹਾ, ''ਇਹ ਪੂਰੀ ਦੁਨੀਆ 'ਚ ਆਰਥਿਕ ਮੁੱਦਿਆਂ ਨੂੰ ਲੈ ਕੇ ਸੰਕਟ ਦਾ ਸਮਾਂ ਹੈ। ਅੱਜ ਵਿਸ਼ਵ ਅਰਥਚਾਰੇ ਨੂੰ ਉੱਚ ਮੁਦਰਾਸਫੀਤੀ ਅਤੇ ਹੌਲੀ ਵਿਕਾਸ ਦਰ ਦੀਆਂ ਦੋਹਰੀ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਲ 2022 ਵਿਚ ਵਿਸ਼ਵ ਅਰਥਚਾਰੇ ਦੀ ਵਿਕਾਸ ਦਰ 3 ਫ਼ੀ ਸਦੀ ਸੀ ਅਤੇ ਵਿਸ਼ਵ ਬੈਂਕ ਨੇ 2023 ਤਕ ਇਹ 2.1 ਫ਼ੀ ਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਬ੍ਰਿਟੇਨ ਚੁਨੌਤੀਪੂਰਨ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਬੈਂਕ ਆਫ ਇੰਗਲੈਂਡ ਨੇ 14 ਵਾਰ ਵਿਆਜ ਦਰ ਵਧਾ ਦਿਤੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਯੂਰੋਜ਼ੋਨ ਵਿਚ ਉੱਚ ਮਹਿੰਗਾਈ ਦੀ ਸਥਿਤੀ ਬਣੀ ਹੋਈ ਹੈ, ਜਦਕਿ ਜਰਮਨੀ ਯੂਰਪੀਅਨ ਯੂਨੀਅਨ ਦਾ ਸੱਭ ਤੋਂ ਵੱਡਾ ਦੇਸ਼ ਹੈ ਅਤੇ ਉਥੇ ਵੀ ਮੰਦੀ ਹੈ”।
ਇਹ ਵੀ ਪੜ੍ਹੋ: ਪੰਜਾਬੀ ਨੌਜਵਾਨ ਦੀ ਕਤਰ ਵਿਚ ਟਰਾਲਾ ਪਲਟਣ ਕਾਰਨ ਮੌਤ; ਸਵਾ ਸਾਲ ਪਹਿਲਾਂ ਗਿਆ ਸੀ ਵਿਦੇਸ਼
ਸੀਤਾਰਮਨ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਵੱਡੀਆਂ ਅਰਥਵਿਵਸਥਾਵਾਂ ਹਨ ਅਤੇ ਅਸੀਂ ਉਨ੍ਹਾਂ ਨਾਲ ਤੁਲਨਾ ਨਹੀਂ ਕਰ ਰਹੇ ਹਾਂ ਪਰ ਜੇਕਰ ਅਸੀਂ ਚੀਨ ਦੀ ਸਥਿਤੀ 'ਤੇ ਨਜ਼ਰ ਮਾਰੀਏ ਤਾਂ ਖਪਤਕਾਰਾਂ ਦੀ ਮੰਗ 'ਚ ਭਾਰੀ ਗਿਰਾਵਟ ਆਈ । ਚੀਨ ਨੂੰ ਲੈ ਕੇ ਮੀਡੀਆ 'ਚ ਵੀ ਮਹਿੰਗਾਈ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ 'ਚ ਵੀ ਪਿਛਲੇ ਦਿਨੀਂ ਸ਼ੇਅਰ ਬਾਜ਼ਾਰ 'ਚ ਉਥਲ-ਪੁਥਲ ਦੀ ਸਥਿਤੀ ਦੇਖਣ ਨੂੰ ਮਿਲੀ ਸੀ।
ਇਹ ਵੀ ਪੜ੍ਹੋ: ਕੈਗ ਰੀਪੋਰਟ ਵਿਚ ਖੁਲਾਸਾ: ਆਯੁਸ਼ਮਾਨ ਭਾਰਤ ਤਹਿਤ ਅਯੋਗ ਪ੍ਰਵਾਰਾਂ ਨੇ ਲਿਆ 22.44 ਕਰੋੜ ਰੁਪਏ ਤਕ ਦਾ ਲਾਭ
ਵਿੱਤ ਮੰਤਰੀ ਨੇ ਕਿਹਾ, ''ਭਾਰਤ ਦੀ ਅਰਥਵਿਵਸਥਾ ਨੂੰ ਇਸ ਨਜ਼ਰੀਏ ਤੋਂ ਦੇਖੋ ਤਾਂ ਸਾਲ 2013 'ਚ ਭਾਰਤ ਦੁਨੀਆ ਦੀ ਪੰਜ ਸੱਭ ਤੋਂ ਕਮਜ਼ੋਰ ਅਰਥਵਿਵਸਥਾ ਦੀ ਸ਼੍ਰੇਣੀ 'ਚੋਂ ਨਿਕਲ ਕੇ ਅੱਜ ਦੁਨੀਆ ਦੀ ਸੱਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਬਣ ਗਿਆ ਹੈ।' ਉਨ੍ਹਾਂ ਕਿਹਾ ਕਿ ਨਾਜ਼ੁਕ ਅਤੇ ਡਿਗਦੀ ਅਰਥਵਿਵਸਥਾ ਤੋਂ ਬਾਹਰ ਆਉਣ ਦਾ ਕਾਰਨ ਪਿਛਲੇ ਨੌਂ ਸਾਲਾਂ ਦੀਆਂ ਨੀਤੀਆਂ ਅਤੇ ਆਰਥਿਕ ਸੁਧਾਰ ਸਨ, ਜਿਸ ਕਾਰਨ ਅਸੀਂ ਕੋਵਿਡ-19 ਦੀ ਚੁਨੌਤੀ ਦੇ ਬਾਵਜੂਦ ਇਸ ਸਥਿਤੀ 'ਤੇ ਪਹੁੰਚੇ ਹਾਂ। ਇਹ ਭਵਿੱਖ ਦੇ ਵਾਧੇ ਬਾਰੇ ਸਕਾਰਾਤਮਕ ਅਤੇ ਆਸ਼ਾਵਾਦੀ ਹੈ।
ਇਹ ਵੀ ਪੜ੍ਹੋ: ਵਿਦੇਸ਼ ਭੇਜਣ ਦੇ ਨਾਂਅ ’ਤੇ 20.19 ਲੱਖ ਰੁਪਏ ਦੀ ਠੱਗੀ; ਪਤੀ-ਪਤਨੀ ਅਤੇ ਬੇਟੇ ਵਿਰੁਧ ਮਾਮਲਾ ਦਰਜ
ਉਨ੍ਹਾਂ ਕਿਹਾ ਕਿ ਸਾਲ 2014 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਮੰਤਰ ਨਾਲ ਸੁਧਾਰ ਪ੍ਰੋਗਰਾਮ ਨੂੰ ਅੱਗੇ ਤੋਰਿਆ ਅਤੇ ਪਿਛਲੇ ਨੌਂ ਸਾਲਾਂ ਵਿਚ ਇਨ੍ਹਾਂ ਚੁਨੌਤੀਆਂ ਨੂੰ ਪਾਰ ਕਰਦਿਆਂ ਦੇਸ਼ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਪਿਛਲੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਵਿੱਤ ਮੰਤਰੀ ਨੇ ਕਿਹਾ, ''ਪਿਛਲੀ ਯੂ.ਪੀ.ਏ. ਸਰਕਾਰ 'ਚ ਭ੍ਰਿਸ਼ਟਾਚਾਰ ਕਾਰਨ ਪੂਰਾ ਦਹਾਕਾ ਬਰਬਾਦ ਹੋ ਗਿਆ। ਪਰ ਪਿਛਲੇ ਨੌਂ ਸਾਲਾਂ ਵਿਚ ਮੁਸੀਬਤਾਂ ਅਤੇ ਸੰਕਟ ਨੂੰ ਸੁਧਾਰ ਅਤੇ ਮੌਕਿਆਂ ਵਿਚ ਬਦਲਣ ਲਈ ਕੰਮ ਕੀਤਾ ਗਿਆ ਹੈ।''
ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਭਾਰਤੀ ਕ੍ਰਿਕਟ ਖਿਡਾਰੀ ਸ਼ਿਖਰ ਧਵਨ
ਉਨ੍ਹਾਂ ਕਿਹਾ, ''ਇਸੇ ਲਈ ਅੱਜ ਦੇਸ਼ ਪਿਛਲੀ ਯੂ.ਪੀ.ਏ. ਸਰਕਾਰ ਦੌਰਾਨ ਉਚ ਮਹਿੰਗਾਈ ਦੇ ਮੁਕਾਬਲੇ ਉਚ ਵਿਕਾਸ ਦਰ ਅਤੇ ਘੱਟ ਮਹਿੰਗਾਈ ਨਾਲ ਅੱਗੇ ਵੱਧ ਰਿਹਾ ਹੈ”। ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਉਨ੍ਹਾਂ ਕਿਹਾ ਕਿ ‘ਬਣੇਗਾ, ਮਿਲੇਗਾ’ ਵਰਗੇ ਸ਼ਬਦ ਹੁਣ ਵਰਤੋਂ ਵਿਚ ਨਹੀਂ ਹਨ। ਅੱਜ ਕੱਲ੍ਹ ਲੋਕ ਕੀ ਵਰਤ ਰਹੇ ਹਨ? 'ਬਣ ਗਿਆ, ਮਿਲ ਗਿਆ, ਆ ਗਿਆ'। ਉਨ੍ਹਾਂ ਕਿਹਾ 'ਯੂ.ਪੀ.ਏ. ਦੇ ਸਮੇਂ ਲੋਕ ਕਹਿੰਦੇ ਸਨ 'ਬਿਜਲੀ ਆਏਗੀ', ਹੁਣ ਲੋਕ ਕਹਿੰਦੇ ਹਨ 'ਬਿਜਲੀ ਆ ਗਈ। ਉਨ੍ਹਾਂ ਨੇ ਕਿਹਾ ਕਿ 'ਗੈਸ ਕੁਨੈਕਸ਼ਨ ਮਿਲੇਗਾ', ਹੁਣ 'ਗੈਸ ਕੁਨੈਕਸ਼ਨ ਮਿਲ ਗਿਆ', 'ਪ੍ਰਧਾਨ ਮੰਤਰੀ ਆਵਾਸ ਬਣੇਗਾ'...ਹੁਣ 'ਬਣ ਗਿਆ', ਉਨ੍ਹਾਂ ਨੇ ਕਿਹਾ ਏਅਰਪੋਰਟ 'ਬਣੇਗਾ', ਤੇ ਹੁਣ ਏਅਰਪੋਰਟ 'ਬਣ ਗਿਆ', ਪਹਿਲਾਂ ਕਹਿੰਦੇ ਸਨ 'ਸਿਹਤ ਸੇਵਾ ਮਿਲੇਗੀ', ਹੁਣ ਕਹਿੰਦੇ ਹਨ 'ਮਿਲ ਗਿਆ'... ਤੁਸੀਂ ਸੁਪਨੇ ਦਿਖਾਉਂਦੇ ਸੀ, ਅਸੀਂ ਲੋਕਾਂ ਦੇ ਸੁਪਨੇ ਸਾਕਾਰ ਕਰਦੇ ਹਾਂ।" ਬੇਭਰੋਸਗੀ ਮਤੇ 'ਤੇ ਬਹਿਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਬਿਆਨ 'ਤੇ ਅਸੰਤੁਸ਼ਟੀ ਜ਼ਾਹਰ ਕਰਦੇ ਹੋਏ ਡੀ.ਐਮ.ਕੇ., ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਸਮੇਤ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਸਦਨ ਤੋਂ ਵਾਕਆਊਟ ਕਰ ਦਿਤਾ।