ਕਿਹਾ, 75 ਸਾਲ ਵਿਚ ਪਹਿਲੀ ਵਾਰ ਹੋਇਆ ਕਿ ਇੱਕ ਚੁਣੀ ਹੋਈ ਸਰਕਾਰ ਨੂੰ ਬਜਟ ਪੇਸ਼ ਕਰਨ ਤੋਂ ਰੋਕਿਆ ਜਾ ਰਿਹਾ
ਨਵੀਂ ਦਿੱਲੀ : ''75 ਸਾਲ ਵਿਚ ਪਹਿਲੀ ਵਾਰ ਹੋ ਰਿਹਾ ਹੈ ਕਿ ਕੇਂਦਰ ਸਰਕਾਰ ਦਿੱਲੀ ਦੀ ਜਨਤਾ ਵਲੋਂ ਚੁਣੀ ਹੋਈ ਸਰਕਾਰ ਦਾ ਬਜਟ ਰੋਕ ਰਹੀ ਹੈ।'' ਇਹ ਵਿਚਾਰ ਸੰਸਦ ਮੈਂਬਰ ਰਾਘਵ ਚੱਢਾ ਵਲੋਂ ਦਿਤੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਕਰ ਕੇ ਕੇਂਦਰ ਸਰਕਾਰ ਦੇਸ਼ ਦੀ ਜਨਤਾ ਸਾਹਮਣੇ ਗੰਦੀ ਰਾਜਨੀਤੀ ਦੀ ਉਦਾਹਰਣ ਪੇਸ਼ ਕਰ ਰਹੀ ਹੈ।
ਸਾਂਸਦ ਰਾਘਵ ਚੱਢਾ ਨੇ ਕਿਹਾ ਕਿ ਦਿੱਲੀ ਦੀ ਜਨਤਾ ਦਾ ਪਿਆਰ ਅਤੇ ਵਿਸ਼ਵਾਸ ਹੈ ਕਿ ਉਨ੍ਹਾਂ ਨੇ ਲਗਾਤਾਰ ਤਿੰਨ ਵਾਰ 'ਆਪ' ਨੂੰ ਆਪਣੇ ਨੁਮਾਇੰਦੇ ਦੇ ਤੌਰ 'ਤੇ ਸੱਤਾ ਦਿੱਤੀ ਹੈ ਪਰ ਕੇਂਦਰ ਵਲੋਂ ਬਜਟ ਪਾਸ ਕਰਨ ਤੋਂ ਰੋਕਣਾ ਠੀਕ ਨਹੀਂ ਹੈ।ਉਨ੍ਹਾਂ ਕਿਹਾ ਕਿ ਜੇਕਰ ਇਕ ਚੁਣੀ ਹੋਈ ਸਰਕਾਰ ਬਜਟ ਵੀ ਪੇਸ਼ ਨਹੀਂ ਕਰ ਸਕਦੀ ਤਾਂ ਫਿਰ ਕੀ ਕਰ ਸਕਦੀ ਹੈ?
ਇਹ ਵੀ ਪੜ੍ਹੋ: ਸੁਪਰੀਮ ਕੋਰਟ ਨੇ ‘ਲਿਵ-ਇਨ’ ਸਬੰਧਾਂ ਦੇ ਰਜਿਸਟਰੇਸ਼ਨ ਸਬੰਧੀ ਪਟੀਸ਼ਨ ਨੂੰ ‘ਮੂਰਖ ਵਿਚਾਰ’ ਦਸਦੇ ਹੋਏ ਕੀਤਾ ਰੱਦ
ਰਾਘਵ ਚੱਢਾ ਨੇ ਅੱਗੇ ਕਿਹਾ ਕਿ ਜੇਕਰ ਬਜਟ ਪਾਸ ਨਹੀਂ ਹੋਏਗਾ ਤਾਂ ਡਾਕਟਰਾਂ, ਅਧਿਆਪਕਾਂ ਆਦਿ ਨੂੰ ਤਨਖ਼ਾਹ ਕਿਥੋਂ ਜਾਵੇਗੀ? ਉਨ੍ਹਾਂ ਕਿਹਾ ਕਿ ਜੇਕਰ ਇਹ ਬਜਟ ਪੇਸ਼ ਨਹੀਂ ਹੋਵੇਗਾ ਤਾਂ ਫਲਾਈਓਵਰ, ਸਕੂਲ, ਹਸਪਤਾਲ ਆਦਿ ਕਿਵੇਂ ਬਣਾਏ ਜਾਣਗੇ?
ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਅਰਵਿੰਦ ਕੇਜਰੀਵਾਲ ਜਾਂ 'ਆਪ' ਨੂੰ ਨਿਸ਼ਾਨਾ ਨਹੀਂ ਬਣਾ ਰਹੀ ਸਗੋਂ ਦਿੱਲੀ ਦੀ ਜਨਤਾ ਤੋਂ ਆਪਣੀ ਹਰ ਦਾ ਬਦਲਾ ਲੈ ਰਹੀ ਹੈ ਕਿਉਂਕਿ ਦਿੱਲੀ ਦੀ ਜਨਤਾ ਨੇ ਲਗਾਤਾਰ ਤਿੰਨ ਸਾਲ ਭਾਜਪਾ ਨੂੰ ਹਰਾਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 25 ਸਾਲ ਤੋਂ ਜਦੋਂ ਵੀ ਭਾਜਪਾ ਦਿੱਲੀ ਵਿਚ ਚੋਣਾਂ ਲੜੀ ਹੈ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ ਸ਼ਾਇਦ ਇਹੀ ਵਜ੍ਹਾ ਹੈ ਕਿ ਭਾਜਪਾ ਬਦਲਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਇੱਕ ਚੁਣੀ ਹੋਈ ਸਰਕਾਰ ਆਪਣਾ ਬਜਟ ਨਹੀਂ ਪੇਸ਼ ਕਰ ਸਕਦੀ।